ਹਰ 3 ਮਰੀਜ਼ਾਂ ''ਚੋਂ ਘਟੋ-ਘੱਟ ਇਕ ''ਚ ਰਹਿੰਦੇ ਹਨ ਕੋਰੋਨਾ ਦੇ ਲੰਬੇ ਸਮੇਂ ਤੱਕ ਲੱਛਣ : ਅਧਿਐਨ
Wednesday, Sep 29, 2021 - 10:01 PM (IST)
ਲੰਡਨ-ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਤੋਂ ਬਾਅਦ ਕੋਵਿਡ-19 ਦੇ ਕਰੀਬ 37 ਫੀਸਦੀ ਮਰੀਜ਼ਾਂ 'ਚ ਤਿੰਨ ਤੋਂ ਛੇ ਮਹੀਨਿਆਂ ਦੀ ਮਿਆਦ 'ਚ ਕੋਵਿਡ ਦਾ ਘਟੋ-ਘੱਟ ਇਕ ਲੱਛਣ ਲੰਬੇ ਸਮੇਂ ਤੱਕ ਪਾਇਆ ਗਿਆ। ਬ੍ਰਿਟੇਨ ਦੇ ਇਕ ਨਵੇਂ ਅਧਿਐਨ ਰਿਪੋਰਟ 'ਚ ਬੁੱਧਵਾਰ ਨੂੰ ਇਹ ਦਾਅਵਾ ਕੀਤਾ ਗਿਆ।
ਇਹ ਵੀ ਪੜ੍ਹੋ : ਛੱਤੀਸਗੜ੍ਹ ਕਾਂਗਰਸ 'ਚ ਫਿਰ ਗਰਮਾਈ ਸਿਆਸਤ, 14 ਵਿਧਾਇਕ ਦਿੱਲੀ ਹੋਏ ਰਵਾਨਾ
ਆਕਸਫੋਰਡ ਯੂਨੀਵਰਸਿਟੀ ਅਤੇ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਰਿਸਰਚ (ਐੱਨ.ਆਈ.ਐੱਚ.ਆਰ.) ਆਕਸਫੋਰਡ ਹੈਲਥ ਬਾਇਓਮੈਡੀਕਲ ਸੈਂਟਰ (ਬੀ.ਆਰ.ਸੀ.) ਨੇ ਕੋਵਿਡ-19 ਨਾਲ ਉਭਰ ਰਹੇ 2,70,000 ਤੋਂ ਜ਼ਿਆਦਾ ਲੋਕਾਂ 'ਚ ਲੰਬੇ ਸਮੇਂ ਤੱਕ ਰਿਹਣ ਵਾਲੇ ਕੋਵਿਡ ਦੇ ਲੱਛਣਾਂ ਦਾ ਅਧਿਐਨ ਕੀਤਾ। ਇਸ ਦੇ ਲਈ ਅਮਰੀਕਾ ਟ੍ਰਾਈਨੇਟਏਕਸ ਇਲੈਕਟ੍ਰਾਨਿਕ ਸਿਹਤ ਰਿਕਾਰਡ ਨੈੱਟਵਰਕ ਦੇ ਅੰਕੜਿਆਂ ਦੀ ਵਰਤੋਂ ਕੀਤੀ ਗਈ। ਲੰਬੇ ਸਮੇਂ ਤੱਕ ਰਹਿਣ ਵਾਲੇ ਕੋਵਿਡ ਦੇ ਲੱਛਣਾਂ ਦੇ ਮੁੱਖ ਰੂਪ ਨਾਲ ਸਾਹ ਲੈਣ 'ਚ ਪ੍ਰੇਸ਼ਾਨੀ, ਪੇਟ ਸੰਬੰਧੀ ਸਮੱਸਿਆ, ਥਕਾਵਟ, ਦਰਦ ਅਤੇ ਬੇਚੈਨੀ ਸ਼ਾਮਲ ਹੈ।
ਇਹ ਵੀ ਪੜ੍ਹੋ : ਜਾਪਾਨ ਦੇ ਸਾਬਕਾ ਵਿਦੇਸ਼ ਮੰਤਰੀ ਕਿਸ਼ਿਦਾ ਹੋਣਗੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ
ਆਕਸਫੋਰਡ ਯੂਨੀਵਰਸਿਟੀ 'ਚ ਵਿਸ਼ਲੇਸ਼ਣ ਦੀ ਅਗਵਾਈ ਕਰਨ ਵਾਲੇ ਐੱਨ.ਆਈ.ਐੱਚ.ਆਰ. ਐਕੈਡਮਿਕ ਕਲੀਨਿਕਲ ਫੈਲੋ ਡਾ. ਮੈਕਸ ਤਾਕਵੇਤ ਨੇ ਕਿਹਾ ਕਿ ਨਤੀਜਿਆਂ ਤੋਂ ਇਹ ਪੁਸ਼ਟੀ ਹੁੰਦੀ ਹੈ ਕਿ ਸਾਰੀ ਉਮਰ ਦੇ ਲੋਕਾਂ ਦਾ ਇਕ ਵੱਡਾ ਹਿੱਸਾ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਾਅਦ ਛੇ ਮਹੀਨੇ ਤੱਕ ਕਈ ਸਾਰੇ ਲੱਛਣਾਂ ਅਤੇ ਸਮੱਸਿਆਵਾਂ ਨਾਲ ਪੀੜਤ ਰਹਿ ਸਕਦਾ ਹੈ। ਇਨਫੈਕਸ਼ਨ ਦੀ ਗੰਭੀਰਤਾ, ਉਮਰ ਅਤੇ ਮਰੀਜ਼ ਦੇ ਪੁਰਸ਼ ਜਾਂ ਮਹਿਲਾ ਹੋਣ ਨਾਲ ਕੋਵਿਡ ਦੇ ਲੰਬੇ ਸਮੇਂ ਤੱਕ ਲੱਛਣਾਂ ਦੀ ਸੰਭਾਵਨਾ ਪ੍ਰਭਾਵਿਤ ਹੋਈ।
ਇਹ ਵੀ ਪੜ੍ਹੋ : ਅਮਰੀਕਾ 'ਚ ਤਾਲਿਬਾਨ, ਉਸ ਦਾ ਸਮਰਥਨ ਕਰਨ ਵਾਲੀਆਂ ਵਿਦੇਸ਼ੀ ਸਰਕਾਰਾਂ 'ਤੇ ਪਾਬੰਦੀ ਲਾਉਣ ਲਈ ਕਿਤਾ ਗਿਆ ਬਿੱਲ ਪੇਸ਼
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।