ਲੰਡਨ: ਵਿਕਟੋਰੀਆ ਸਟੇਸ਼ਨ 'ਤੇ ਦੋ ਬੱਸਾਂ ਦੀ ਟੱਕਰ, 1 ਪੈਦਲ ਯਾਤਰੀ ਦੀ ਮੌਤ

Wednesday, Aug 11, 2021 - 02:29 PM (IST)

ਲੰਡਨ: ਵਿਕਟੋਰੀਆ ਸਟੇਸ਼ਨ 'ਤੇ ਦੋ ਬੱਸਾਂ ਦੀ ਟੱਕਰ, 1 ਪੈਦਲ ਯਾਤਰੀ ਦੀ ਮੌਤ

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨਵੀ ਰਾਜਧਾਨੀ ਲੰਡਨ ਦੇ ਵਿਕਟੋਰੀਆ ਸਟੇਸ਼ਨ ਦੇ ਬਾਹਰ ਮੰਗਲਵਾਰ ਨੂੰ ਦੋ ਬੱਸਾਂ ਦੀ ਹੋਈ ਟੱਕਰ ਹੋ ਗਈ। ਇਸ ਹਾਦਸੇ ਵਿਚ ਇੱਕ ਬੀਬੀ ਦੀ ਮੌਤ ਹੋ ਗਈ ਅਤੇ ਦੋ ਹੋਰ ਲੋਕ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ ਇੱਕ ਸਿੰਗਲ ਡੈਕਰ 507 ਬੱਸ ਦੂਜੀ ਬੱਸ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਪੁਲਸ ਅਧਿਕਾਰੀਆਂ ਅਨੁਸਾਰ ਇਹ ਘਟਨਾ ਸਵੇਰੇ 8.30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਵਾਪਰੀ। 

ਪੜ੍ਹੋ ਇਹ ਅਹਿਮ ਖਬਰ- ਬੀਬੀ ਨੇ ਆਪਣੇ ਬੱਚਿਆਂ ਨੂੰ ਤੋਹਫੇ 'ਚ ਦਿੱਤੀ 1.5 ਕਰੋੜ ਰੁਪਏ ਦੀ ਕਾਰ, ਤਸਵੀਰਾਂ ਵਾਇਰਲ

ਇਸ ਹਾਦਸੇ ਉਪਰੰਤ ਏਅਰ ਐਂਬੂਲੈਂਸ ਸਮੇਤ ਐਮਰਜੈਂਸੀ ਕਰਮਚਾਰੀਆਂ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਤਿੰਨ ਲੋਕਾਂ ਦਾ ਇਲਾਜ ਕੀਤਾ, ਜਿਹਨਾਂ ਵਿੱਚੋਂ ਦੋ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਇਕ ਹੋਰ ਪੈਦਲ ਯਾਤਰੀ ਬੀਬੀ (ਉਮਰ 30 ਸਾਲ ਦੇ ਕਰੀਬ) ਨੂੰ ਸਵੇਰੇ 9 ਵਜੇ ਘਟਨਾ ਸਥਾਨ 'ਤੇ ਮ੍ਰਿਤਕ ਘੋਸ਼ਿਤ ਕੀਤਾ ਗਿਆ। ਟੀ ਐਫ ਐਲ ਦੇ ਕਮਿਸ਼ਨਰ ਐਂਡੀ ਬਾਈਫੋਰਡ ਨੇ ਹਾਦਸੇ ਕਾਰਨ ਹੋਈ ਬੀਬੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੱਸਿਆ ਕਿ ਦੋਵੇਂ ਬੱਸਾਂ ਦੀਆਂ ਏਜੰਸੀਆਂ ਨਾਲ ਮਿਲ ਕੇ ਪੁਲਸ ਇਸ ਹਾਦਸੇ ਦੀ ਜਾਂਚ ਲਈ ਕੰਮ ਕਰ ਰਹੀ ਹੈ।


author

Vandana

Content Editor

Related News