ਲੰਡਨ ਅੱਤਵਾਦੀ ਹਮਲਾ: ਕਲਾਸਮੇਟ ਨੇ ਦੱਸੀ ਉਸਮਾਨ ਦੇ ISIS ''ਚ ਸ਼ਾਮਲ ਹੋਣ ਦੀ ਕਹਾਣੀ

12/01/2019 1:13:04 PM

ਲੰਡਨ- ਬ੍ਰਿਟੇਨ ਦੇ ਲੰਡਨ ਬ੍ਰਿਜ 'ਤੇ ਬੀਤੇ ਦਿਨੀਂ ਹੋਏ ਅੱਤਵਾਦੀ ਹਮਲੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਇਸ ਦੌਰਾਨ ਸਕਾਟਲੈਂਡ ਯਾਰਡ ਪੁਲਸ ਨੇ ਇਸ ਹਮਲੇ ਨੂੰ ਅੰਜਾਮ ਦੇਣ ਵਾਲੇ ਉਸਮਾਨ ਖਾਨ ਨੂੰ ਵੀ ਢੇਰ ਕਰ ਦਿੱਤਾ। ਹਾਲ ਦੀਆਂ ਰਿਪੋਰਟਾਂ ਤੋਂ ਪਤਾ ਲੱਗਿਆ ਕਿ ਉਸਮਾਨ ISIS ਨਾਲ ਜੁੜਿਆ ਹੋਇਆ ਸੀ ਤੇ ਇਸਲਾਮਿਕ ਸਟੇਟ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਵੀ ਲਈ ਹੈ। ਇਸ ਸਬੰਧ ਵਿਚ ਉਸਮਾਨ ਦੇ ਇਕ ਕਲਾਸਮੇਟ ਨੇ ਇਕ ਖੁਲਾਸਾ ਕੀਤਾ ਹੈ ਕਿ ਉਸਮਾਨ ਨੇ ਇਸਲਮਿਕ ਸਟੇਟ ਨਾਲ ਜੁੜਨ ਦਾ ਫੈਸਲਾ ਲਿਆ ਕਿਉਂ?

PunjabKesari

ਸਕੂਲ ਦੌਰਾਨ ਉਸਮਾਨ ਦੇ ਕਲਾਸਮੇਟ ਉਸ ਨੂੰ ਇਕ ਚੁੱਪਚਾਪ ਰਹਿਣ ਵਾਲੇ ਵਿਦਿਆਰਥੀ ਵਜੋਂ ਹੀ ਜਾਣਦੇ ਸਨ, ਜੋ ਕਿ ਬਹੁਤ ਪਰੇਸ਼ਾਨ ਰਹਿੰਦਾ ਸੀ ਤੇ ਉਸ ਦਾ ਸਿਰਫ ਇਕ ਹੀ ਦੋਸਤ ਸੀ। ਉਸਮਾਨ ਦੇ ਇਕ ਕਲਾਸਮੇਟ ਨੇ ਨਾਂ ਜ਼ਾਹਿਰ ਨਾ ਹੋਣ ਦੀ ਸ਼ਰਤ 'ਤੇ ਦੱਸਿਆ ਕਿ ਉਸ ਵਿਚ ਆਤਮਵਿਸ਼ਵਾਸ ਦੀ ਕਮੀ ਸੀ ਉਹ ਬਹੁਤ ਘੱਟ ਬੋਲਦਾ ਸੀ। ਉਸ ਨੇ ਦਾਅਵਾ ਕੀਤਾ ਕਿ ਖਾਨ ਸੈਕੰਡਰੀ ਸਕੂਲ ਦੇ ਸ਼ੁਰੂ ਵਿਚ ਰੈਗਿੰਗ (ਧੱਕੇਸ਼ਾਹੀ) ਦਾ ਸ਼ਿਕਾਰ ਹੋਇਆ ਸੀ ਤੇ ਇਸ ਤੋਂ ਬਾਅਦ ਉਸ ਨੇ ਛੋਟੀ ਉਮਰ ਵਿਚ ਹੀ ਲੰਬੀ ਦਾੜ੍ਹੀ ਰੱਖਣੀ ਸ਼ੁਰੂ ਕਰ ਦਿੱਤੀ। ਪਰ ਕਲਾਸਮੇਟ ਇਹ ਦੇਖ ਹੈਰਾਨ ਰਹਿ ਗਿਆ ਜਦੋਂ ਸਕੂਲ ਛੱਡਣ ਦੇ ਸਿਰਫ ਇਕ ਸਾਲ ਬਾਅਦ ਉਸ ਨੇ ਉਸਮਾਨ ਨੂੰ ISIS ਦੇ ਕਾਲੇ ਝੰਡੇ ਨਾਲ ਨਫ਼ਰਤ ਦਾ ਪ੍ਰਚਾਰ ਕਰਦੇ ਵੇਖਿਆ। ਉਸ ਨੇ ਉਹਨਾਂ ਅਧਿਕਾਰੀਆਂ ਦੀ ਨਿੰਦਾ ਕੀਤੀ ਜਿਹਨਾਂ ਨੇ ਖ਼ਾਨ ਨੂੰ ਅੱਤਵਾਦੀ ਹਮਲੇ ਕਰਨ ਲਈ ਜੇਲ ਚੋਂ ਕੱਢਿਆ ਤੇ ਉਸ ਨੇ ਅਜਿਹੇ ਘਾਤਕ ਹਮਲੇ ਨੂੰ ਅੰਜਾਮ ਦਿੱਤਾ।

PunjabKesari

ਕਲਾਸਮੇਟ ਨੇ ਦੱਸਿਆ ਕਿ ਅਸੀਂ ਸਾਰੇ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹ ਉਸਮਾਨ ਸੀ। ਸਾਨੂੰ ਪਤਾ ਲੱਗਿਆ ਕਿ ਉਸ ਨੂੰ ਅੱਤਵਾਦ ਦੇ ਦੋਸ਼ਾਂ ਵਿਚ ਜੇਲ ਦੀ ਸਜ਼ਾ ਹੋਈ ਹੈ। ਅਸੀਂ ਇਹ ਗੱਲ ਸਮਝ ਨਹੀਂ ਸਕੇ ਕਿ ਕਿਸੇ ਨੂੰ ਇਸ ਤਰ੍ਹਾਂ ਸੜਕਾਂ 'ਤੇ ਘੁੰਮਣ ਦੀ ਆਗਿਆ ਕਿਵੇਂ ਦਿੱਤੀ ਜਾ ਸਕਦੀ ਹੈ। 

PunjabKesari

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਲੰਡਨ ਬ੍ਰਿਜ਼ 'ਤੇ ਛੁਰੇਬਾਜ਼ੀ ਦੀ ਘਟਨਾ ਵਾਪਰੀ ਸੀ, ਇਸ ਹਮਲੇ 'ਚ 2 ਲੋਕਾਂ ਦੀ ਮੌਤ ਹੋ ਗਈ ਸੀ ਤੇ ਸ਼ਨੀਵਾਰ ਨੂੰ ਇਸਲਮਿਕ ਸਟੇਟ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਸੀ। ਉਸ ਨੇ ਕਿਹਾ ਕਿ ਲੰਡਨ ਹਮਲਾ ਕਰਨ ਵਾਲਾ ਵਿਅਕਤੀ ਇਸਲਾਮਕ ਸਟੇਟ ਦਾ ਲੜਾਕਾ ਸੀ ਅਤੇ ਉਸ ਨੇ ਗਠਜੋੜ ਦੇਸ਼ਾਂ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੇ ਜਵਾਬ 'ਚ ਅਜਿਹਾ ਕੀਤਾ।


Baljit Singh

Content Editor

Related News