ਲੰਡਨ ਹਮਲੇ ਮਗਰੋਂ ਲਾਪਤਾ ਹੋਈ ਆਸਟਰੇਲੀਅਨ ਔਰਤ, ਮੌਤ ਦਾ ਖਦਸ਼ਾ

06/06/2017 3:23:06 PM

ਆਸਟਰੇਲੀਆ— ਲੰਡਨ 'ਚ ਬੀਤੇ ਸ਼ਨੀਵਾਰ ਦੀ ਰਾਤ ਨੂੰ ਹੋਏ ਅੱਤਵਾਦੀ ਹਮਲੇ ਮਗਰੋਂ ਇਕ ਆਸਟਰੇਲੀਅਨ ਔਰਤ ਲਾਪਤਾ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਹੋਣ ਦਾ ਖਦਸ਼ਾ ਹੈ ਪਰ ਪੁਲਸ ਹੱਥ ਅਜੇ ਕੋਈ ਸਬੂਤ ਨਹੀਂ ਲੱਗਾ ਹੈ। ਇਸ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ 48 ਜ਼ਖਮੀ ਹੋ ਗਏ ਸਨ। ਦੱਖਣੀ ਆਸਟਰੇਲੀਆ ਦੇ ਸ਼ਹਿਰ ਲੋਕਸਟਨ ਦੀ 28 ਸਾਲਾ ਕਿਸਟੀ ਬੋਡੇਨ ਇਸ ਹਮਲੇ ਮਗਰੋਂ ਲਾਪਤਾ ਹੈ। ਉਹ ਕੁਝ ਸਮੇਂ ਤੋਂ ਲੰਡਨ 'ਚ ਰਹਿ ਰਹੀ ਸੀ ਅਤੇ ਇੱਥੇ ਨਰਸ ਵਜੋਂ ਕੰਮ ਕਰਦੀ ਸੀ। 
ਇਹ ਰਿਪੋਰਟ 'ਚ ਸਪੱਸ਼ਟ ਨਹੀਂ ਹੈ ਕਿ ਉਹ ਹਮਲੇ ਦੇ ਸਮੇਂ ਕਿਸੇ ਦੀ ਮਦਦ ਕਰਨ ਸਮੇਂ ਮਾਰੀ ਗਈ ਜਾਂ ਲਾਪਤਾ ਹੋ ਗਈ। ਓਧਰ ਦੱਖਣੀ ਆਸਟਰੇਲੀਆ ਦੇ ਪ੍ਰੀਮੀਅਰ ਜੇ ਵੇਦਰਨੇ ਕਿਹਾ ਕਿ ਸਰਕਾਰ ਪੀੜਤ ਪਰਿਵਾਰਾਂ ਦੀ ਹਰ ਮਦਦ ਕਰੇਗੀ। ਇਸ ਹਮਲੇ ਤੋਂ ਬਾਅਦ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਮੈਲਕਮ ਟਰਨਬੁੱਲ ਨੇ ਦੋ ਆਸਟਰੇਲੀਅਨ ਨਾਗਰਿਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਸੀ।
ਇੱਥੇ ਦੱਸ ਦੇਈਏ ਕਿ ਲੰਡਨ 'ਚ ਦੋ ਵੱਖ-ਵੱਖ ਹਮਲੇ ਹੋਏ ਸਨ। ਪਹਿਲਾਂ ਹਮਲਾ ਲੰਡਨ ਬ੍ਰਿਜ 'ਤੇ ਹੋਇਆ ਸੀ, ਜਿੱਥੇ ਇਕ ਗੱਡੀ ਪੈਦਲ ਲੋਕਾਂ ਨੂੰ ਕੁਚਲਦੀ ਹੋਈ ਨੇੜੇ ਦੀ ਬਾਰੋ ਮਾਰਕੀਟ ਪਹੁੰਚੀ ਅਤੇ ਗੱਡੀ 'ਚੋਂ 3 ਅੱਤਵਾਦੀਆਂ ਨੇ ਇੱਥੇ ਸਥਿਤ ਰੈਸਟੋਰੈਂਟ 'ਚ ਬੈਠੇ ਲੋਕਾਂ 'ਤੇ ਚਾਕੂ ਨਾਲ ਵਾਰ ਕੀਤੇ ਸਨ। ਇਸ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 48 ਹੋਰ ਜ਼ਖਮੀ ਹੋ ਗਏ।


Related News