ਲੰਡਨ : ਪ੍ਰਦਰਸ਼ਨਕਾਰੀਆਂ ਨੇ ਘੋੜਸਵਾਰ ਪੁਲਸ ਅਧਿਕਾਰੀਆਂ ''ਤੇ ਸੁੱਟੀਆਂ ਬੋਤਲਾਂ,10 ਜ਼ਖਮੀ

6/7/2020 1:52:16 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)- ਸ਼ਨੀਵਾਰ ਨੂੰ ਲੰਡਨ ਵਿਚ "ਬਲੈਕ ਲਾਈਵਜ਼ ਮੈਟਰ" ਦੇ ਪ੍ਰਦਰਸ਼ਨ ਵਿਚ ਪੁਲਸ ਦੀ ਪ੍ਰਦਰਸ਼ਨਕਾਰੀਆਂ ਨਾਲ ਹੋਈ ਝੜਪ ਤੋਂ ਬਾਅਦ 10 ਅਧਿਕਾਰੀ ਜ਼ਖਮੀ ਹੋ ਗਏ। 
ਤੜਕੇ ਡਾਊਨਿੰਗ ਸਟ੍ਰੀਟ ਦੇ ਬਾਹਰ ਤਣਾਅ ਵੱਧ ਗਿਆ, ਜਿਸ ਕਰਕੇ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਘਟਨਾ ਤੋਂ ਬਾਅਦ ਘੋੜਿਆਂ 'ਤੇ ਸਵਾਰ ਮੈੱਟ ਪੁਲਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਧੱਕਣ ਲਈ ਸ਼ਾਮ 6 ਵਜੇ ਵ੍ਹਾਈਟਹਾਲ' 'ਤੇ ਸਰਗਰਮੀ ਕੀਤੀ। ਲੋਕਾਂ ਵਲੋਂ ਪੁਲਸ 'ਤੇ ਬੋਤਲਾਂ ਅਤੇ ਹੋਰ ਚੀਜ਼ਾਂ ਸੁੱਟੀਆਂ ਗਈਆਂ ਸਨ। ਇਸ ਦੌਰਾਨ ਇਕ ਅਧਿਕਾਰੀ ਨੂੰ ਉਸ ਦੇ ਘੋੜੇ ਤੋਂ ਡਿੱਗਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਸ ਪ੍ਰਦਰਸ਼ਨ ਦੌਰਾਨ 10 ਅਧਿਕਾਰੀ ਜ਼ਖਮੀ ਹੋ ਗਏ ।

PunjabKesari

ਜ਼ਿਕਰਯੋਗ ਹੈ ਕਿ ਹਜ਼ਾਰਾਂ ਸ਼ਾਂਤਮਈ ਕਾਰਕੁੰਨਾਂ ਨੇ ਜਾਰਜ ਫਲਾਇਡ ਲਈ ਇਨਸਾਫ ਦੀ ਮੰਗ ਅਤੇ ਨਸਲਵਾਦ ਨੂੰ ਖਤਮ ਕਰਨ ਲਈ ਰਾਜਧਾਨੀ ਸ਼ਹਿਰ ਵਿੱਚ ਮਾਰਚ ਕੀਤਾ ਪਰ ਇਨ੍ਹਾਂ ਵਿਚੋਂ ਕੁੱਝ ਲੋਕਾਂ ਨੇ ਹਿੰਸਾ ਕੀਤੀ।
 


Lalita Mam

Content Editor Lalita Mam