ਕਬੱਡੀ ਨੂੰ ਵਿਦੇਸ਼ਾਂ ਦੇ ਕਬੱਡੀ ਮੈਦਾਨਾਂ ਦਾ ਸ਼ਿੰਗਾਰ ਬਣਾਉਣ ਵਾਲੇ ਮਹਿੰਦਰ ਸਿੰਘ ਨਹੀਂ ਰਹੇ

05/12/2020 6:24:25 PM

ਲੰਡਨ (ਰਾਜਵੀਰ ਸਮਰਾ): ਕਬੱਡੀ ਫੈਡਰੇਸ਼ਨ ਯੂ.ਕੇ. ਦੇ ਸਾਬਕਾ ਪ੍ਰਧਾਨ ਤੇ ਮਾਂ ਖੇਡ ਕਬੱਡੀ ਨੂੰ ਆਖਰੀ ਸਾਹ ਤੱਕ ਪ੍ਰਫੁੱਲਤ ਕਰਨ ਵਾਲੇ  ਮਹਿੰਦਰ ਸਿੰਘ ਮੌੜ ਅਚਾਨਕ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਉਹ 88 ਸਾਲਾਂ ਦੇ ਸਨ ਤੇ 1958 ਤੋਂ ਯੂ.ਕੇ. 'ਚ ਰਹਿ ਰਹੇ ਸਨ। ਉਹ ਮੌੜ ਕਬੱਡੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸਨ।ਜਿਨ੍ਹਾਂ ਨੇ ਸਾਰੀ ਉਮਰ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਲੇਖੇ ਲਾਈ ਹੈ। ਕਪੂਰਥਲਾ ਦੇ ਪਿੰਡ ਕਾਲਾ ਸੰਘਿਆਂ ਦੇ ਜੰਮਪਲ ਮੌੜ ਨੇ ਕਈ ਦਹਾਕੇ ਯੂ.ਕੇ. 'ਚ ਕਬੱਡੀ ਨੂੰ ਪ੍ਰਫੁਲਤ ਕਰਨ ਲਈ ਅਹਿਮ ਯੋਗਦਾਨ ਪਾਇਆ।

ਪੜ੍ਹੋ ਇਹ ਅਹਿਮ ਖਬਰ- WHO ਮੁਖੀ ਦਾ ਖੁਲਾਸਾ, ਕੋਰੋਨਾ ਵੈਕਸੀਨ ਬਣਾਉਣ ਦੇ ਕਰੀਬ ਪਹੁੰਚੇ 7 ਤੋਂ 8 ਉਮੀਦਵਾਰ

ਯੂ.ਕੇ. ਦੇ ਸ਼ਹਿਰ ਵੁਲਵਰਹੈਂਪਟਨ ਦੇ ਵਾਸੀ ਮਹਿੰਦਰ ਸਿੰਘ ਮੌੜ ਦੇ ਅਕਾਲ ਚਲਾਣੇ 'ਤੇ ਸਾਊਥਾਲ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ, ਰਵਿੰਦਰ ਸਿੰਘ ਜੌਹਲ,ਕਬੱਡੀ ਪ੍ਰਮੋਟਰ ਜਸਕਰਨ ਸਿੰਘ ਜੌਹਲ, ਸਾਊਥਹਾਲ ਕਬੱਡੀ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਰੰਧਾਵਾ, ਬਲਦੇਵ ਔਜਲਾ ਬੁਲੈਟ, ਸਿੰਘ ਸਭਾ ਦੇ ਮੀਤ ਪ੍ਰਧਾਨ ਸੋਹਣ ਸਿੰਘ ਸਮਰਾ, ਜੋਗਾ ਸਿੰਘ ਢਡਵਾੜ, ਰਣਜੀਤ ਸਿੰਘ ਵੜੈਚ, ਕੌਂਸਲਰ ਰਾਜੂ ਸੰਸਾਰਪੁਰੀ, ਸੋਨੂੰ ਥਿੰਦ,ਅਮਰੀਕ ਸਿੰਘ ਮੀਕਾ, ਡਾ ਜਸਵਿੰਦਰ ਸਿੰਘ ਜੌਹਲ, ਕੇ ਐੱਸ ਕੰਗ, ਕੇਵਲ ਪੁਲਸੀਆ, ਪ੍ਰਧਾਨ ਸੁਰਿੰਦਰਪਾਲ ਸਿੰਘ ਗੋਲਡੀ ਆਦਿ ਨੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਕਬੱਡੀ ਜਗਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ | ਇਸੇ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ।


Vandana

Content Editor

Related News