ਕੋਵਿਡ-19 ਨਾਲ ਸਿਹਤਮੰਦ ਲੋਕ ਵੀ ਹੋ ਸਕਦੇ ਹਨ ਸ਼ੂਗਰ ਦੇ ਸ਼ਿਕਾਰ

Sunday, Jun 14, 2020 - 06:05 PM (IST)

ਲੰਡਨ (ਭਾਸ਼ਾ):  ਕੋਵਿਡ-19 ਮਹਾਮਾਰੀ ਦੇ 17 ਮਾਹਰਾਂ ਦੇ ਇਕ ਅੰਤਰਰਾਸ਼ਟਰੀ ਸਮੂਹ ਨੇ ਦਾਅਵਾ ਕੀਤਾ ਹੈ ਕਿ ਇਹ ਬੀਮਾਰੀ ਸਿਹਤਮੰਦ ਲੋਕਾਂ ਨੂੰ ਸ਼ੂਗਰ ਨਾਲ ਪੀੜਤ ਕਰ ਸਕਦੀ ਹੈ। ਇਸ ਦੇ ਇਲਾਵਾ ਪਹਿਲਾਂ ਤੋਂ ਹੀ ਸ਼ੂਗਰ ਦੇ ਰੋਗੀ ਵਿਚ ਪਰੇਸ਼ਾਨੀਆਂ ਅਤੇ ਮੁਸ਼ਕਲਾਂ ਵੱਧ ਸਕਦੀ ਹੈ। ਬ੍ਰਿਟੇਨ ਦੇ ਕਿੰਗਸ ਕਾਲਜ ਲੰਡਨ ਦੀ ਸਟੇਫਨੀ ਏ. ਐਮਿਲ ਸਮੇਤ ਸਾਰੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਹੁੱਣਤੱਕ ਕੀਤੇ ਗਏ ਕਲੀਨਿਕਲ ਵਿਸ਼ਲੇਸ਼ਣਾਂ ਦੇ ਮੁਤਾਬਕ ਕੋਵਿਡ-19 ਅਤੇ ਸ਼ੂਗਰ ਵਿਚਾਲੇ ਦੋਹਰਾ ਜਾਂ ਦੋ-ਪੱਖੀ ਸੰਬੰਧ ਹੈ।

ਨਿਊ ਇੰਗਲੈਂਡ ਜਨਰਲ ਆਫ ਮੈਡੀਸਨ ਵਿਚ ਪ੍ਰਕਾਸ਼ਿਤ ਰਿਸਰਚ ਵਿਚ ਉਹਨਾਂ ਨੇ ਦੱਸਿਆ ਕਿ ਇਕ ਪਾਸੇ ਸ਼ੂਗਰ ਨਾਲ ਪੀੜਤ ਵਿਅਕਤੀ ਦੇ ਕੋਰੋਨਾਵਾਇਰਸ ਨਾਲ ਪੀੜਤ ਹੋਣ ਅਤੇ ਇਨਫੈਕਸ਼ਨ ਨਾਲ ਮੌਤ ਦਾ ਖਤਰਾ ਜ਼ਿਆਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਵਿਚੋਂ 20 ਤੋਂ 30 ਫੀਸਦੀ ਸ਼ੂਗਰ ਨਾਲ ਪੀੜਤ ਸਨ। ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਦੂਜੇ ਪਾਸੇ ਕੋਰੋਨਾਵਾਇਰਸ ਨਾਲ ਪੀੜਤ ਹੋਏ ਵਿਅਕਤੀ ਨੂੰ ਸ਼ੂਗਰ ਹੋ ਸਕਦੀ ਹੈ ਅਤੇ ਉਸ ਦੀ ਪਾਚਨ ਕਿਰਿਆ ਵਿਚ ਗੜਬੜੀ ਹੋ ਸਕਦੀ ਹੈ ਅਤੇ ਇਹ ਗੜਬੜੀ ਜਾਨਲੇਵਾ ਵੀ ਹੋ ਸਕਦੀ ਹੈ।  ਭਾਵੇਂਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਕੋਰੋਨਾਵਾਇਰਸ ਦਾ ਸ਼ੂਗਰ 'ਤੇ ਕੀ ਅਸਰ ਹੁੰਦਾ ਹੈ। 

ਪਹਿਲਾਂ ਕੀਤੇ ਅਧਿਐਨਾਂ ਵਿਚ ਇਹ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਨਾਲ ਜੁੜਨ ਵਾਲਾ ਅਤੇ ਉਸ ਨੂੰ ਮਨੁੱਖੀ ਸੈੱਲ ਵਿਚ ਦਾਖਲ ਹੋਣ ਦਾ ਰਸਤਾ ਦੇਣ ਵਾਲਾ ਏ.ਸੀ.ਈ.-2 ਪ੍ਰੋਟੀਨ ਸਿਰਫ ਫੇਫੜਿਆਂ ਵਿਚ ਨਹੀਂ ਸਗੋਂ ਹੋਰ ਅੰਗਾਂ ਅਤ ਗਲੂਕੋਜ਼ ਦੇ ਪਾਚਨ ਵਿਚ ਸ਼ਾਮਲ ਟਿਸ਼ੂਆਂ ਜਿਵੇਂ ਪੈਨਕ੍ਰੀਅਸ, ਛੋਟੀ ਅੰਤੜੀ, ਐਡੀਪੋਜ਼ ਟਿਸ਼ੂ, ਜਿਗਰ ਅਤੇ ਗੁਰਦੇ ਵਿਚ ਵੀ ਹੁੰਦਾ ਹੈ। ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਇਹਨਾਂ ਟਿਸ਼ੂਆਂ ਵਿਚ ਦਾਖਲ ਹੋ ਕੇ ਵਾਇਰਸ ਗਲੂਕੋਜ਼ ਦੇ ਪਾਚਨ ਵਿਚ ਜਟਿਲ ਗੜਬੜੀਆਂ ਪੈਦਾ ਕਰ ਸਕਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਸੰਭਵ ਹੈ ਕਿ ਕੋਰੋਨਾਵਾਇਰਸ ਗਲੂਕੋਜ਼ ਦੀ ਪਾਚਨ ਪ੍ਰਕਿਰਿਆ ਨੂੰ ਬਦਲ ਦੇਵੇ ਜਿਸ ਨਾਲ ਪਹਿਲਾਂ ਤੋਂ ਹੀ ਸ਼ੂਗਰ ਨਾਲ ਪੀੜਤ ਲੋਕਾਂ ਦੀਆਂ ਮੁਸ਼ਕਲਾਂ ਵੱਧ ਜਾਣ ਜਾਂ ਫਿਰ ਕਿਸੇ ਨਵੀਂ ਬੀਮਾਰੀ ਦਾ ਖਤਰਾ ਪੈਦਾ ਹੋ ਜਾਵੇ। ਕਿੰਗਸ ਕਾਲਜ ਲੰਡਨ ਵਿਚ ਮੈਟਾਬਾਲਿਕ ਸਰਜਰੀ ਦੇ ਪ੍ਰੋਫੈਸਰ ਫ੍ਰਾਂਸੇਸਕੋ ਰੂਬਿਨੋ ਨੇ ਕਿਹਾ,''ਸ਼ੂਗਰ ਸਭ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਬੀਮਾਰੀ ਹੈ ਅਤੇ ਦੋ ਮਹਾਮਾਰੀਆਂ ਦੇ ਕਾਰਨ ਪੈਦਾ ਮੁਸ਼ਕਲਾਂ ਸਾਨੂੰ ਹੁਣ ਸਮਝ ਵਿਚ ਆ ਰਹੀਆਂ ਹਨ।''
 


Vandana

Content Editor

Related News