ਲੰਡਨ ਪੁਲਸ ਦਾ ਟਵਿੱਟਰ ਅਕਾਊਂਟ ਹੈਕ, ਟਰੰਪ ਨੇ ਮੇਅਰ ਨੂੰ ਦੱਸਿਆ ਅਯੋਗ

07/21/2019 4:30:38 PM

ਵਾਸ਼ਿੰਗਟਨ (ਬਿਊਰੋ)— ਦੋ ਦਿਨ ਪਹਿਲਾਂ ਲੰਡਨ ਮੈਟਰੋਪਾਲਟੀਨ ਪੁਲਸ ਦਾ ਟਵਿੱਟਰ ਅਕਾਊਂਟ ਅਚਾਨਕ ਹੈਕ ਹੋ ਗਿਆ ਸੀ। ਇਸ ਮਗਰੋਂ ਉਸ ਵਿਚ ਉਲਟੇ ਸਿੱਧੇ ਪੋਸਟ ਕੀਤੇ ਜਾਣ ਲੱਗੇ। ਅਸਲ ਵਿਚ 12 ਲੱਖ ਫਾਲੋਅਰਜ਼ ਵਾਲੇ ਇਸ ਅਕਾਊਂਟ ਦੀ ਵਰਤੋਂ ਪੁਲਸ ਕਿਸੇ ਅਪਰਾਧੀ ਦੇ ਫੜੇ ਜਾਣ ਜਾਂ ਲੋਕਾਂ ਨੂੰ ਜ਼ਰੂਰੀ ਜਾਣਕਾਰੀ ਦੇਣ ਲਈ ਕਰਦੀ ਹੈ। ਅਕਾਊਂਟ ਦੇ ਹੈਕ ਹੋਣ ਦਾ ਪਤਾ ਸ਼ੁੱਕਰਵਾਰ ਨੂੰ ਉਸ ਸਮੇਂ ਲੱਗਾ ਜਦੋਂ ਉਸ 'ਤੇ 'ਫ੍ਰੀ ਦਾ ਗੈਂਗ' ਪੋਸਟ ਕੀਤਾ ਗਿਆ। ਇਸ ਮਗਰੋਂ ਇਕ ਹੋਰ ਟਵੀਟ ਵਿਚ ਰੈਪ ਕਲਾਕਾਰ ਡਿਗਾ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ। ਡੀ ਨੂੰ ਇਕ ਅਜਿਹੇ ਸਮੂਹ ਨਾਲ ਫੜੇ ਜਾਣ 'ਤੇ ਜੇਲ ਭੇਜਿਆ ਗਿਆ ਸੀ, ਜਿਸ ਕੋਲ ਬੇਸਬਾਲ ਦੇ ਬੱਲੇ ਸਮੇਤ ਹੋਰ ਚੀਜ਼ਾਂ ਮਿਲੀਆਂ ਸਨ।

ਇਸ ਪੋਸਟ ਵਿਚ ਲਿਖਿਆ ਸੀ,''ਕੀ ਤੁਸੀਂ ਪੁਲਸ ਨੂੰ ਫੋਨ ਕਰਨ ਵਾਲੇ ਹੋ।'' ਇਹ ਪੂਰੀ ਘਟਨਾ ਉਸ ਸਮੇਂ ਜ਼ਿਆਦਾ ਲੋਕਾਂ ਵਿਚ ਫੈਲ ਗਈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੈਕ ਅਕਾਊਂਟ ਦੀ ਪੋਸਟ ਦਾ ਸਕਰੀਨ ਸ਼ਾਟ ਟਵਿੱਟਰ 'ਤੇ ਰੀਟਵੀਟ ਕੀਤਾ। ਟਰੰਪ ਨੇ ਟਵੀਟ ਕਰਦਿਆਂ ਇਸ ਪੂਰੀ ਘਟਨਾ ਲਈ ਲੰਡਨ ਦੇ ਮੇਅਰ ਸਾਦਿਕ ਖਾਨ ਨੂੰ ਜ਼ਿੰਮੇਵਾਰ ਠਹਿਰਾਇਆ। ਜ਼ਿਕਰਯੋਗ ਹੈ ਕਿ ਲੰਡਨ ਦੇ ਮੇਅਰ ਅਤੇ ਟਰੰਪ ਵਿਚਾਲੇ ਕਾਫੀ ਲੰਬੇਂ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਟਰੰਪ ਨੇ ਬੀਤੇ ਮਹੀਨੇ ਆਪਣੇ ਬ੍ਰਿਟੇਨ ਦੌਰੇ ਦੌਰਾਨ ਸਾਦਿਕ ਨੂੰ ਲੂਜ਼ਰ ਕਿਹਾ ਸੀ।

 

ਟਰੰਪ ਨੇ ਯੂਜ਼ਰ ਦੀ ਪੋਸਟ ਨੂੰ ਰੀਟਵੀਟ ਕਰਦਿਆਂ ਕਿਹਾ ਕਿ ਲੰਡਨ ਦੇ ਅਯੋਗ ਮੇਅਰ ਦੇ ਹੁੰਦੇ ਹੋਏ ਤੁਸੀਂ ਸੁਰੱਖਿਅਤ ਨਹੀਂ ਰਹਿ ਸਕਦੇ। ਟਰੰਪ ਨੇ ਹਾਪਕਿਨ ਦੀ ਪੋਸਟ ਨੂੰ ਰੀਟਵੀਟ ਕੀਤਾ ਸੀ। ਭਾਵੇਂਕਿ ਇਸ ਟਵੀਟ ਨੂੰ ਜਲਦੀ ਹੀ ਡਿਲੀਟ ਕਰ ਦਿੱਤਾ ਗਿਆ। ਬ੍ਰਿਟੇਨ ਪੁਲਸ ਨੇ ਆਪਣੇ ਨਿੱਜੀ ਅਕਾਊਂਟ ਤੋਂ ਟਵੀਟ ਕਰਦਿਆਂ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਹ ਪੁਸ਼ਟੀ ਨਾ ਕਰ ਦੇਣ ਉਦੋਂ ਤੱਕ ਕਿਸੇ ਟਵੀਟ 'ਤੇ ਵਿਸ਼ਵਾਸ ਨਾ ਕੀਤਾ ਜਾਵੇ।


Vandana

Content Editor

Related News