ਲੰਡਨ : ਦੁਕਾਨ ਵਿਚ ਹੋਏ ਗੈਸ ਧਮਾਕੇ ਕਾਰਨ 2 ਦੀ ਮੌਤ

10/22/2020 2:30:50 AM

ਲੰਡਨ (ਰਾਜਵੀਰ ਸਮਰਾ)- ਸਾਊਥਾਲ ਦੀ ਕਿੰਗ ਸਟਰੀਟ 'ਤੇ ਹੈਵਲੌਕ ਰੋਡ ਗੁਰਦੁਆਰਾ ਸਾਹਿਬ ਦੇ ਚੁਰਸਤੇ ਨੇੜੇ ਤੇ ਵਕੀਲ ਹਰਜਾਪ ਭੰਗਲ ਦੇ ਦਫਤਰ ਸਾਹਮਣੇ ਹੇਅਰ ਡਰੈਸਰ ਤੇ ਫੋਨਾਂ ਵਾਲੀ ਦੁਕਾਨ 'ਚ ਧਮਾਕਾ ਹੋਣ ਕਾਰਨ ਦੋ ਜਣਿਆਂ ਦੀ ਮੌਤ ਦੀ ਖਬਰ ਹੈ। ਧਮਾਕੇ ਦਾ ਕਾਰਨ ਗੈਸ ਸਿਲੰਡਰ ਦੱਸਿਆ ਜਾ ਰਿਹਾ ਹੈ। ਇਹ ਧਮਾਕਾ ਸਾਊਥਾਲ ਦੇ ਕਿੰਗ ਸਟ੍ਰੀਟ ਵਿਖੇ ਇੱਕ ਹੇਅਰ ਸੈਲੂਨ ਅਤੇ ਮੋਬਾਈਲ ਫੋਨ ਦੀ ਦੁਕਾਨ ਵਿੱਚ ਹੋਇਆ। ਲੰਡਨ ਫਾਇਰ ਬ੍ਰਿਗੇਡ (ਐਲਐਫਬੀ) ਦੁਆਰਾ ਚਾਰ ਨੌਜਵਾਨਾਂ ਅਤੇ ਇੱਕ ਬੱਚੇ ਨੂੰ ਬਚਾਇਆ ਗਿਆ। ਇਸ ਤੋਂ ਪਹਿਲਾਂ ਮੈਟਰੋਪੋਲੀਟਨ ਪੁਲਸ ਨੇ ਕਿਹਾ ਕਿ ਇਕ ਵਿਅਕਤੀ ਜ਼ਖਮੀ ਹਾਲਤ ਵਿਚ ਮਿਲਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਟੇਸ਼ਨ ਕਮਾਂਡਰ ਪੌਲ ਮੌਰਗਨ ਨੇ ਕਿਹਾ ਕਿ “ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਬਦਕਿਸਮਤੀ ਨਾਲ ਘਟਨਾ ਵਾਲੀ ਥਾਂ’ ਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਧਮਾਕੇ ਨਾਲ ਦੁਕਾਨ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਫਾਇਰ ਫਾਈਟਰ ਵਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Sunny Mehra

Content Editor Sunny Mehra