ਲੰਡਨ ਦਾ ਹੀਥਰੋ ਹਵਾਈ ਅੱਡਾ-2 ਟਰਮੀਨਲ ਬੰਦ ਕਰੇਗਾ

04/06/2020 8:23:26 PM

ਲੰਡਨ - ਕੋਵਿਡ-19 ਮਹਾਮਾਰੀ ਦੌਰਾਨ ਯਾਤਰੀ ਉਡਾਣਾਂ ਦੀ ਗਿਣਤੀ ’ਚ ਜ਼ਿਕਰਯੋਗ ਕਮੀ ਕਾਰਨ ਲੰਡਨ ਦਾ ਹੀਥਰੋ ਹਵਾਈ ਅੱਡਾ ਆਉਣ ਵਾਲੇ ਹਫਤਿਆਂ ’ਚ ਦੋ ਟਰਮੀਨਲ ਬੰਦ ਕਰ ਦੇਵੇਗਾ। ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ ਐਤਵਾਰ ਨੂੰ ਇਕ ਬਿਆਨ ’ਚ ਕਿਹਾ ਗਿਆ ਕਿ ਹਵਾਈ ਅੱਡਾ ਅਸਥਾਈ ਤੌਰ ’ਤੇ ਟਰਮੀਨਲ 3 ਅਤੇ 4 ਨੂੰ ਬੰਦ ਕਰ ਕੇ ਟਰਮੀਨਲ 2 ਅਤੇ 5 ਰਾਹੀਂ ਆਉਣ ਵਾਲੇ ਹਫਤਿਆਂ ’ਚ ਏਅਰ ਲਾਈਨ ਨੂੰ ਚਲਾਵੇਗਾ। ਉਸ ਨੇ ਕਿਹਾ ਕਿ ਕੋਵਿਡ-19 ਇਕ ਅਜਿਹੀ ਮਹਾਮਾਰੀ ਹੈ ਜਿਸ ਦਾ ਕੌਮਾਂਤਰੀ ਉਡਾਣਾਂ ’ਤੇ ਗੰਭੀਰ ਪ੍ਰਭਾਵ ਪੈਣਾ ਜਾਰੀ ਹੈ। ਅਸੀਂ ਫਿਲਹਾਲ ਇਹ ਪੂਰੀ ਤਰ੍ਹਾਂ ਨਹੀਂ ਕਹਿ ਸਕਦੇ ਕਿ ਸੰਚਾਲਨ ਕਦੋਂ ਹੋ ਸਕੇਗਾ ਕਿਉਂਕਿ ਹੀਥਰੋ ਤੋਂ ਬਾਹਰ ਜਾਣ ਵਾਲੀਆਂ ਯਾਤਰੀ ਉਡਾਣਾਂ ਦੀ ਗਿਣਤੀ ’ਚ 75 ਫੀਸਦੀ ਦੀ ਕਮੀ ਆਈ ਹੈ। ਇਹ ਐਲਾਨ ਬ੍ਰਿਟੇਨ ’ਚ ਕੋੋਰੋਨਾ ਵਾਇਰਸ ਕਾਰਣ 4493 ਮੌਤਾਂ ਹੋਣ ਦੇ ਨਾਲ ਮਾਮਲਿਆਂ ਦੀ ਗਿਣਤੀ ਵੱਧ ਕੇ 48440 ਹੋਣ ਦੇ ਮੱਦੇਨਜ਼ਰ ਕੀਤਾ ਗਿਆ ਹੈ।

PunjabKesari


Gurdeep Singh

Content Editor

Related News