ਲੰਡਨ ''ਚ ਨਵਾਜ਼ ਸ਼ਰੀਫ ਦੇ ਘਰ ਦੇ ਬਾਹਰ ਪ੍ਰਦਰਸ਼ਨ, ਲੱਗੇ ਚੋਰ-ਚੋਰ ਦੇ ਨਾਅਰੇ

Monday, Sep 28, 2020 - 02:55 PM (IST)

ਲੰਡਨ ''ਚ ਨਵਾਜ਼ ਸ਼ਰੀਫ ਦੇ ਘਰ ਦੇ ਬਾਹਰ ਪ੍ਰਦਰਸ਼ਨ, ਲੱਗੇ ਚੋਰ-ਚੋਰ ਦੇ ਨਾਅਰੇ

ਲੰਡਨ (ਬਿਊਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਲੰਡਨ ਸਥਿਤ ਘਰ ਦੇ ਬਾਹਰ 20 ਤੋਂ ਵੱਧ ਪ੍ਰਦਰਸ਼ਨਕਾਰੀ ਇਕੱਠੇ ਹੋਏ ਅਤੇ ਉਹਨਾਂ ਨੇ ਨਵਾਜ਼ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਵਿਚ ਦਿੱਤੀ ਗਈ। ਡਾਨ ਨਿਊਜ਼ ਦੇ ਕੋਲ ਉਪਲਬਧ ਫੁਟੇਜ ਦੇ ਮੁਤਾਬਕ, ਐਤਵਾਰ ਸ਼ਾਮ ਨਵਾਜ਼ ਦੇ ਘਰ ਦੇ ਬਾਹਰ 20 ਤੋਂ ਵੱਧ ਨੌਜਵਾਨ ਚਿਹਰਿਆਂ 'ਤੇ ਮਾਸਕ ਅਤੇ ਹੁਡ ਲਗਾ ਕੇ ਇਕੱਠੇ ਹੋਏ।

PunjabKesari

ਇਹਨਾਂ ਪ੍ਰਦਰਸ਼ਨਕਾਰੀਆਂ ਨੇ 'ਗੋ ਨਵਾਜ ਗੋ' ਦੇ ਨਾਅਰੇ ਲਗਾਏ। ਉਹਨਾਂ ਵਿਚੋਂ ਕਈਆਂ ਨੇ ਆਪਣੇ ਹੱਥਾਂ ਵਿਚ ਤਖਤੀਆਂ ਫੜੀਆਂ ਹੋਈਆਂ ਸਨ, ਜਿਹਨਾਂ ਵਿਚ ਲਿਖਿਆ ਸੀ-'ਅਸੀਂ ਪਾਕਿ ਸੈਨਾ ਦੇ ਨਾਲ ਹਾਂ' ਅਤੇ 'ਨਵਾਜ਼ ਸ਼ਰੀਫ ਚੋਰ ਹੈ'। ਸ਼ਰੀਫ ਦੇ ਪਰਿਵਾਰਕ ਸੂਤਰਾਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਪੰਜਾਬੀ ਭਾਸ਼ਾ ਵਿਚ ਗਾਲਾਂ ਕੱਢੀਆਂ ਅਤੇ ਨਾਅਰੇ ਲਗਾਏ। ਸ਼ਾਮ 4 ਵਜੇ ਪੁਲਸ ਨੂੰ ਇਸ ਘਟਨਾ ਦੇ ਬਾਰੇ ਵਿਚ ਸੂਚਨਾ ਦਿੱਤੀ ਗਈ। ਪਰ ਜਦੋਂ ਤੱਕ ਪੁਲਸ ਪਹੁੰਚੀ ਭੀੜ ਖਦੇੜ ਦਿੱਤੀ ਗਈ ਸੀ, ਭਾਵੇਂਕਿ ਉਹ ਤਖਤੀਆਂ ਉੱਥੇ ਹੀ ਛੱਡ ਗਏ ਸਨ।

PunjabKesari

ਪੜ੍ਹੋ ਇਹ ਅਹਿਮ ਖਬਰ- ਮਾਹਰ ਦੀ ਚਿਤਾਵਨੀ, ਬ੍ਰਿਟੇਨ 'ਚ ਕੋਰੋਨਾ ਦੀ ਤੀਜੀ ਲਹਿਰ ਆਉਣ ਦਾ ਖਦਸ਼ਾ

ਸੂਤਰਾਂ ਨੇ ਦੱਸਿਆ ਕਿ ਮਾਮਲੇ ਸਬੰਧੀ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ, ਐਤਵਾਰ ਨੂੰ ਇਹ ਵਿਰੋਧ ਨਵਾਜ਼ ਦੇ ਉਸ ਵੀਡੀਓ ਸੰਬੋਧਨ ਦੇ ਬਾਅਦ ਹੋਇਆ ਜਿਸ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਸੁਪਰੀਮੋ ਨੇ ਰਾਜਨੀਤਕ ਮਾਮਲਿਆਂ ਵਿਚ ਸੈਨਾ ਦੀ ਕਥਿਤ ਦਖਲ ਅੰਦਾਜ਼ੀ ਦੀ ਆਲੋਚਨਾ ਕੀਤੀ ਸੀ। ਅਹੁਦੇ ਤੋਂ ਹਟਾਏ ਗਏ ਨਵਾਜ਼ ਨਵੰਬਰ 2019 ਤੋਂ ਮੈਡੀਕਲ ਆਧਾਰ 'ਤੇ ਮਿਲੀ ਜ਼ਮਾਨਤ 'ਤੇ ਬ੍ਰਿਟੇਨ ਵਿਚ ਹਨ।


author

Vandana

Content Editor

Related News