ਲੰਡਨ : ਸਕੂਲੀ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਵਿਅਕਤੀ ਨੂੰ 20 ਸਾਲ ਦੀ ਜੇਲ੍ਹ

Sunday, Aug 15, 2021 - 03:00 PM (IST)

ਲੰਡਨ : ਸਕੂਲੀ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਵਿਅਕਤੀ ਨੂੰ 20 ਸਾਲ ਦੀ ਜੇਲ੍ਹ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨਵੀ ਰਾਜਧਾਨੀ ਲੰਡਨ ਵਿੱਚ ਇੱਕ 13 ਸਾਲਾ ਕੁੜੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਅਦਾਲਤ ਵੱਲੋਂ ਇੱਕ ਵਿਅਕਤੀ ਨੂੰ 20 ਸਾਲ ਲਈ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ 26 ਸਾਲਾ ਦੋਸ਼ੀ ਕਾਡਿਅਨ ਨੈਲਸਨ ਨੂੰ ਗਵਾਹਾਂ ਦੁਆਰਾ ਇੱਕ ਗਲੀ ਵਿੱਚ ਵਾਰਦਾਤ ਮੌਕੇ ਇੱਕ ਵੀਡੀਓ ਪੋਸਟ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿੱਚ ਨੈਲਸਨ ਨੇ ਬਲਾਤਕਾਰ, ਅਗਵਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼ ਕਬੂਲ ਕੀਤਾ ਅਤੇ ਉਸਨੂੰ 20 ਸਾਲ ਦੀ ਸਜ਼ਾ ਸੁਣਾਈ ਗਈ, ਜਿਸ ਵਿੱਚੋਂ ਘੱਟੋ ਘੱਟ 12 ਉਹ ਸਲਾਖਾਂ ਦੇ ਪਿੱਛੇ ਬਿਤਾਏਗਾ। 

ਇਸ ਘਟਨਾ ਵਿੱਚ ਦੱਖਣੀ ਲੰਡਨ ਦੇ ਮਿਚਮ ਇਲਾਕੇ ਵਿੱਚ ਨੈਲਸਨ ਵੱਲੋਂ 3 ਨਵੰਬਰ ਨੂੰ ਇੱਕ ਸਕੂਲ ਜਾ ਰਹੀ ਕੁੜੀ ਨਾਲ ਧੱਕੇਸ਼ਾਹੀ ਕਰਨ ਲੱਗਾ। ਉਕਤ ਕੁੜੀ ਆਪਣੀ ਦੋਸਤ ਨੂੰ ਫੋਨ ਕਾਲ ਕਰਦੀ ਹੋਈ ਜਾ ਰਹੀ ਸੀ। ਫੋਨ ਕਾਲ ਅਜੇ ਜੁੜੀ ਹੋਈ ਸੀ ਅਤੇ ਕੁੜੀ ਦੇ ਦੋਸਤ ਨੂੰ ਉਸ ਦੁਆਰਾ ਕੀਤੀਆਂ ਜਾ ਰਹੀਆਂ ਮਿੰਨਤਾਂ ਸੁਣ ਰਹੀਆਂ ਸਨ। ਇਹ ਸਾਰੀ ਘਟਨਾ ਨਾ ਸਿਰਫ ਇੱਕ ਸੀ ਸੀ ਟੀ ਵੀ ਵਿੱਚ ਰਿਕਾਰਡ ਹੋਈ, ਬਲਕਿ ਉਸੇ ਰਸਤੇ ਜਾ ਰਹੀ 10 ਸਾਲਾ ਕੁੜੀ ਨੇ ਵੀ ਇਸਨੂੰ ਵੇਖਿਆ ਸੀ। 

ਪੜ੍ਹੋ ਇਹ ਅਹਿਮ ਖਬਰ -ਸਕਾਟਲੈਂਡ: ਗਲਾਸਗੋ 'ਚ ਹੋਇਆ ਸਕਾਟਿਸ਼ ਸੁਤੰਤਰਤਾ ਮਾਰਚ 

ਇਸ ਛੋਟੀ ਬੱਚੀ ਨੇ ਫਿਰ ਆਪਣੀ ਵੱਡੀ ਭੈਣ ਨੂੰ ਬੁਲਾਇਆ, ਜਿਸਨੇ ਫਿਰ ਪੁਲਸ ਨੂੰ ਸੱਦਿਆ। ਨੇਲਸਨ ਨੇ 13 ਸਾਲਾ ਬੱਚੀ ਨੂੰ ਗਲੀ ਵਿੱਚ ਲਿਜਾ ਕੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। 10 ਸਾਲਾ ਕੁੜੀ ਦੀ ਵੱਡੀ ਭੈਣ ਨੇ ਇਸ ਦੌਰਾਨ ਦਖਲ ਦਿੰਦਿਆਂ ਨੈਲਸਨ ਨੂੰ ਰੋਕਿਆ ਅਤੇ ਗੱਲਬਾਤ ਕਰਦਿਆਂ ਹੀ ਉੱਥੋਂ ਭੱਜ ਗਿਆ। ਨੈਲਸਨ ਨੂੰ ਬਾਅਦ ਵਿੱਚ ਉਸੇ ਦਿਨ ਹੀ ਗ੍ਰਿਫ਼ਤਾਰ ਕੀਤਾ ਗਿਆ। ਨੈਲਸਨ ਨੂੰ ਕਿੰਗਸਟਨ ਕਰਾਊਨ ਕੋਰਟ ਨੇ ਜਿਨਸੀ ਸ਼ੋਸ਼ਣ ਦੇ ਅਪਰਾਧ ਲਈ 20 ਸਾਲ ਦੀ ਸਜਾ ਦਿੱਤੀ ਹੈ। ਇਸਦੇ ਇਲਾਵਾ ਉਸਨੂੰ ਉਮਰ ਭਰ ਲਈ ਸੈਕਸ ਅਪਰਾਧੀਆਂ ਦੇ ਰਜਿਸਟਰ ਵਿੱਚ ਵੀ ਰੱਖਿਆ ਗਿਆ ਹੈ।


author

Vandana

Content Editor

Related News