ਲੰਡਨ ''ਚ 20,000 ਲੋਕਾਂ ਨੂੰ ਮਾਸਕ ਨਾ ਪਾਉਣ ''ਤੇ ਸਫਰ ਕਰਨ ਤੋਂ ਗਿਆ ਰੋਕਿਆ

07/17/2020 5:14:16 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਪੁਲਿਸ ਜਾਂ ਟ੍ਰਾਂਸਪੋਰਟ ਇੰਸਪੈਕਟਰਾਂ ਦੁਆਰਾ 20,000 ਤੋਂ ਵੱਧ ਲੰਡਨ ਵਾਸੀਆਂ ਨੂੰ ਟਿਊਬ ਜਾਂ ਬੱਸਾਂ 'ਤੇ ਚਿਹਰੇ ਦੇ ਮਾਸਕ ਨਾ ਪਾਉਣ ਕਰਕੇ ਸਫਰ ਕਰਨ ਤੋਂ ਰੋਕਿਆ ਗਿਆ ਹੈ। ਮੇਅਰ ਸਦੀਕ ਖਾਨ ਨੇ ਖੁਲਾਸਾ ਕੀਤਾ ਕਿ ਜਨਤਕ ਆਵਾਜਾਈ 'ਤੇ ਚਿਹਰਾ ਢਕਣ ਦੀ ਲਾਜ਼ਮੀ ਜ਼ਰੂਰਤ ਨੂੰ ਲਾਗੂ ਕਰਨ ਲਈ ਲਗਭਗ 20,618 ਮੁਸਾਫਰਾਂ ਨੂੰ ਸਫਰ ਕਰਨ ਤੋਂ ਰੋਕਿਆ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ-  ਅਰਥਵਿਵਸਥਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਸਿਡਨੀ ਸ਼ਹਿਰ ਦੇ ਕਾਰੋਬਾਰੀਆਂ ਨੂੰ ਗ੍ਰਾਂਟ ਜਾਰੀ

ਮੇਅਰ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ ਜਾਂ ਟੀਐਫਐਲ ਅਧਿਕਾਰੀਆਂ ਦੁਆਰਾ 61 ਪੱਕੇ ਜ਼ੁਰਮਾਨੇ ਦੇ ਨੋਟਿਸ ਵੀ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ 15 ਜੂਨ ਤੋਂ ਜਨਤਕ ਟ੍ਰਾਂਸਪੋਰਟ ਉੱਤੇ ਚਿਹਰਾ ਢੱਕਣਾ ਲਾਜ਼ਮੀ ਕੀਤਾ ਗਿਆ ਹੈ, ਜੋ ਲੋਕ ਇਸ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਹਨ, ਨੂੰ £100 ਜੁਰਮਾਨਾ ਜਾਰੀ ਕੀਤਾ ਜਾ ਰਿਹਾ ਹੈ। 11 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਕਿਸੇ ਵਿਸ਼ੇਸ਼ ਬਿਮਾਰੀ ਤੋਂ ਪੀੜਤ ਜਾਂ ਅਪਾਹਜਤਾ ਵਾਲੇ ਲੋਕਾਂ ਨੂੰ ਛੋਟ ਦਿੱਤੀ ਗਈ ਹੈ।


Vandana

Content Editor

Related News