ਵਿਦੇਸ਼ ''ਚ ਲੱਗੀਆਂ ਲੋਹੜੀ ਦੀਆਂ ਰੌਣਕਾਂ, ਬਣਿਆ ਪੰਜਾਬ ਵਰਗਾ ਮਾਹੌਲ (ਤਸਵੀਰਾਂ)

1/14/2020 9:11:55 AM

ਫਰਿਜ਼ਨੋ,(ਰਾਜ ਗੋਗਨਾ)—ਲੋਹੜੀ ਦਾ ਤਿਉਹਾਰ ਵਿਦੇਸ਼ਾਂ ਵਿੱਚ ਵੀ ਪੰਜਾਬੀ ਆਪਣੇ ਸੱਭਿਆਚਾਰਕ ਵਿਰਸੇ ਲਈ ਸੁਚੇਤ ਹਨ ਅਤੇ ਸਾਰੇ ਤਿਉਹਾਰ ਰਿਵਾਇਤੀ ਤਰੀਕੇ ਨਾਲ ਰਲ-ਮਿਲ ਕੇ ਮਨਾਉਂਦੇ ਹਨ।

PunjabKesari

ਇਸੇ ਲੜੀ ਤਹਿਤ 'ਪੰਜਾਬੀ ਰੇਡੀਓ ਯੂ. ਐੱਸ. ਏ.' ਵੱਲੋਂ ਪਹਿਲ ਕਦਮੀ ਕਰਦੇ ਹੋਏ ਧੀਆਂ ਅਤੇ ਪੁੱਤਰਾਂ ਦੀ ਲੋਹੜੀ ਦਾ ਤਿਉਹਾਰ 'ਪੰਜਾਬੀ ਕਲਚਰਲ ਸੈਂਟਰ, ਫਰਿਜ਼ਨੋ (ਕੈਲੀਫੋਰਨੀਆ) ਵਿਖੇ ਪੂਰੀਆਂ ਸੱਭਿਆਚਾਰਕ ਅਤੇ ਰਸਮਾਂ ਨਾਲ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਜਿੱਥੇ ਇਲਾਕੇ ਭਰ ਤੋਂ ਆਪਣੇ ਪਰਿਵਾਰਾਂ ਅਤੇ ਆਪਣੇ ਨਵ-ਜਨਮੇ ਬੱਚੇ ਲੈ ਕੇ ਹਾਜ਼ਰ ਹੋਏ। ਇਸੇ ਤਰ੍ਹਾਂ ਨਵ-ਵਿਆਹਿਆਂ ਜੋੜਿਆਂ ਨੇ ਵੀ ਖੂਬ ਰੌਣਕਾਂ ਲਾਈਆ।

PunjabKesari

ਇਸ ਪ੍ਰੋਗਰਾਮ ਦੌਰਾਨ ਕਾਫ਼ੀ ਠੰਡੇ ਮੌਸਮ ਹੋਣ ਦੇ ਬਾਵਜੂਦ ਵੀ ਲੱਗੀਆਂ ਧੂਣੀਆਂ ਦਾ ਸੇਕ ਅਤੇ ਗਾਏ ਜਾ ਰਹੇ ਗੀਤਾਂ ਦਾ ਨਿੱਘ ਸਭ ਹਾਜ਼ਰੀਨ ਅੰਦਰ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਲਈ ਸਿਜਦਾ ਕਰਦੇ ਹੋਏ ਮਨੋਰੰਜਨ ਕਰ ਰਿਹਾ ਸੀ। ਪ੍ਰੋਗਰਾਮ ਦੌਰਾਨ ਸਭ ਨੇ ਰਲ-ਮਿਲ ਗੀਤ, ਬੋਲੀਆਂ ਅਤੇ ਗਿੱਧੇ-ਭੰਗੜੇ ਪਾਏ। ਬੱਚਿਆ ਵੱਲੋਂ ਵੀ ਸਟੇਜ ਰਾਹੀਂ ਪੇਸ਼ਕਾਰੀ ਕੀਤੀ ਗਈ।

PunjabKesari

ਪ੍ਰੋਗਰਾਮ ਦਾ ਮਹੌਲ ਇਕ ਨਵੇਂ ਪੰਜਾਬ ਦੀ ਤਸਵੀਰ ਪੇਸ਼ ਕਰ ਰਿਹਾ ਸੀ। ਡੇਅ ਐਂਡ ਨਾਈਟ ਵੀਡੀਓ ਦੇ ਪਰਮਜੀਤ ਸਿੰਘ ਵੱਲੋਂ ਫਰੀ ਫੋਟੋ ਬੂਥ ਵੀ ਸਭ ਦੀਆਂ ਯਾਦਾ ਨੂੰ ਕੈਮਰਾਬਧ ਕਰ ਰਿਹਾ ਸੀ, ਜਿੱਥੇ ਸਭ ਲੋਕ ਰਲ ਕੇ ਆਪਣੀਆਂ ਖੁਸ਼ੀਆਂ ਨੂੰ ਸਾਂਝਾ ਕਰ ਰਹੇ ਸਨ।

PunjabKesari

ਇਸ ਸਮੇਂ ਹਾਜ਼ਰੀਨ ਲਈ ਸੁਆਦਿਸ਼ਟ ਪਕੌੜੇ ਅਤੇ ਹੋਰ ਖਾਣੇ ਤੋਂ ਇਲਾਵਾ ਗੁੜ, ਗੱਚਕ, ਰਿਉੜੀਆਂ, ਮੂੰਗਫਲੀ ਅਤੇ ਹੋਰ ਮਠਿਆਈਆਂ ਦਾ ਪ੍ਰਬੰਧ ਕੀਤਾ ਗਿਆ ਸੀ। ਪ੍ਰੋਗਰਾਮ ਸੰਚਾਲਨ ਰਾਜ ਕਰਨਵੀਰ ਅਤੇ ਜੋਤ ਰਣਜੀਤ ਨੇ ਕੀਤਾ।  ਇਸ ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ਸ. ਹਰਜੋਤ ਸਿੰਘ ਖਾਲਸਾ ਅਤੇ ਪੰਜਾਬੀ ਰੇਡੀਓ ਦੀ ਟੀਮ ਵਧਾਈ ਦੀ ਪਾਤਰ ਹੈ।

PunjabKesari

ਇੱਥੇ ਇਹ ਗੱਲ ਵਰਨਣਯੋਗ ਹੈ ਕਿ ਭਾਰਤ ਵਿੱਚ ਬੇਸ਼ੱਕ ਅਧੁਨਿਕਤਾ ਵੱਲ ਨੂੰ ਵਧਦੇ ਹੋਏ ਵਿਸਰਦੇ ਜਾ ਰਹੇ ਹਨ ਪਰ ਸਮੂਹ ਵਿਦੇਸ਼ੀਆਂ ਨੇ ਸੱਤ ਸਮੁੰਦਰ ਪਾਰ ਆ ਕੇ ਆਪਣੇ ਸੱਭਿਆਚਾਰਕ ਵਿਰਸੇ ਅਤੇ ਰਸਮਾਂ ਨੂੰ ਜ਼ਿੰਦਾ ਰੱਖਿਆ ਹੋਇਆ ਹੈ। ਅਜਿਹਾ ਕਰਦੇ ਹੋਏ ਉਹ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਅਮੀਰ ਵਿਰਸੇ ਦੀਆਂ ਜੜ੍ਹਾਂ ਨਾਲ ਜੋੜ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ