ਕੋਰੋਨਾ ਕਾਰਣ ਜਰਮਨੀ ਦੇ ਕਈ ਸੂਬਿਆਂ 'ਚ ਲਾਇਆ ਗਿਆ ਲਾਕਡਾਊਨ, 10 ਜਨਵਰੀ ਤੱਕ ਸਕੂਲ ਬੰਦ

Saturday, Dec 12, 2020 - 02:17 AM (IST)

ਕੋਰੋਨਾ ਕਾਰਣ ਜਰਮਨੀ ਦੇ ਕਈ ਸੂਬਿਆਂ 'ਚ ਲਾਇਆ ਗਿਆ ਲਾਕਡਾਊਨ, 10 ਜਨਵਰੀ ਤੱਕ ਸਕੂਲ ਬੰਦ

ਬਰਲਿਨ-ਜਰਮਨੀ 'ਚ ਕੋਰੋਨਾ ਦੇ ਮਾਮਲੇ ਵਧਣ ਅਤੇ ਮੌਤਾਂ ਦੀ ਗਿਣਤੀ ਵਧਣ ਕਾਰਣ ਵਾਇਰਸ 'ਤੇ ਕੰਟਰੋਲ ਪਾਉਣ ਲਈ ਸਖਤ ਲਾਕਡਾਊਨ ਦੇ ਉਪਾਅ ਕੀਤੇ ਜਾ ਰਹੇ ਹਨ। ਕਈ ਸ਼ਹਿਰਾਂ 'ਚ ਬਿਨਾਂ ਮਤਲਬ ਬਾਹਰ ਨਿਕਲਣ 'ਤੇ ਪਾਬੰਦੀ ਲਾਈ ਗਈ ਹੈ। ਰਾਬਰਟ ਕੋਚ ਇੰਸਟੀਚਿਊਟ ਨੇ ਦੇਸ਼ ਦੇ 16 ਸੂਬਿਆਂ 'ਚ ਕੋਰੋਨਾ ਦੇ 29,875 ਨਵੇਂ ਮਾਮਲਿਆਂ ਦੀ ਸੂਚਨਾ ਦਿੱਤੀ। ਇਸ ਤੋਂ ਪਹਿਲਾਂ ਕੋਰੋਨਾ ਦੇ 23,679 ਮਾਮਲਿਆਂ ਨੇ ਪਹਿਲਾਂ ਮਾਮਲਿਆਂਦਾ ਰਿਕਾਰਡ ਤੋੜ ਦਿੱਤਾ ਹੈ।

ਇਹ ਵੀ ਪੜ੍ਹੋ -ਦੱਖਣੀ ਰੂਸ 'ਚ ਆਤਮਘਾਤੀ ਹਮਲੇ 'ਚ 6 ਅਧਿਕਾਰੀ ਜ਼ਖਮੀ

ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਕੇ 598 ਹੋ ਗਈ, ਹੁਣ ਤੱਕ ਕੁੱਲ ਮੌਤਾਂ ਦੀ ਗਿਣਤੀ 20,970 ਹੋ ਗਈ ਹੈ। ਗ੍ਰਹਿ ਮੰਤਰੀ ਹੋਰਸਟ ਸੀਹੋਫਰ ਨੇ ਇਕ ਮੈਗਜ਼ੀਨ ਨੂੰ ਦੱਸਿਆ ਕਿ ਸਾਡੇ ਕੋਲ ਹਾਲਤ 'ਤੇ ਕੰਟਰੋਲ ਪਾਉਣ ਦਾ ਇਕੋ ਇਕ ਮੌਕਾ ਲਾਕਡਾਊਨ ਹੈ ਪਰ ਇਸ ਨੂੰ ਤੁਰੰਤ ਠੀਕ ਕਰਨ ਦੀ ਲੋੜ ਹੈ। ਸਾਨੂੰ ਕ੍ਰਿਸਮਸ ਤੱਕ ਇੰਤਜ਼ਾਰ ਕਰਨਾ ਪਵੇਗਾ। ਨਵੰਬਰ ਦੀ ਸ਼ੁਰੂਆਤ 'ਚ ਲਾਗੂ ਮੌਜੂਦਾ ਪਾਬੰਦੀਆਂ ਤਹਿਤ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਸੀ।

ਇਹ ਵੀ ਪੜ੍ਹੋ -2020 ਦੇ ਅੰਤ ਤੱਕ ਕੈਨੇਡਾ ਦੇ ਸਕਦੈ ਮਾਡਰਨਾ ਦੀ ਵੈਕਸੀਨ ਨੂੰ ਮਨਜ਼ੂਰੀ

ਰੈਸਟੋਰੈਂਟ, ਬਾਰ, ਛੁੱਟੀਆਂ 'ਚ ਬਾਹਰ ਨਿਕਲਣ ਅਤੇ ਖੇਡ ਸੁਵਿਧਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸੈਲਾਨੀਆਂ ਲਈ ਹੋਟਲ ਬੰਦ ਕਰ ਦਿੱਤੇ ਗਏ ਹਨ ਪਰ ਸਕੂਲ ਅਤੇ ਗੈਰ-ਵਪਾਰਕ ਦੁਕਾਨਾਂ ਖੁੱਲੀਆਂ ਹਨ। ਹਾਲ ਦੇ ਦਿਨਾਂ 'ਚ ਮਾਮਲੇ ਫਿਰ ਤੇਜ਼ੀ ਨਾਲ ਵਧ ਰਹੇ ਹਨ। ਇਸ ਹਫਤੇ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਨੇ ਸੂਬਾ ਸਰਕਾਰਾਂ ਨੂੰ ਕਾਲ ਕਰਨ ਲਈ ਪ੍ਰੇਰਿਤ ਕੀਤਾ, ਜੋ ਪਾਬੰਦੀ ਲਾਉਣ ਅਤੇ ਹਟਾਉਣ ਲਈ ਜ਼ਿੰਮੇਵਾਰ ਹਨ।

ਇਹ ਵੀ ਪੜ੍ਹੋ -ਪਤਨੀ ਦੇ ਕਰੀਅਰ ਲਈ CEO ਨੇ ਛੱਡ ਦਿੱਤਾ 750 ਕਰੋੜ ਰੁਪਏ ਦਾ ਬੋਨਸ, ਲੋਕਾਂ ਦੱਸਿਆ 'ਡਰਾਮਾ'

ਜਰਮਨੀ ਦੇ ਕਈ ਸੂਬਿਆਂ ਨੇ ਪਹਿਲਾਂ ਹੀ ਆਪਣੇ ਆਪ 'ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ ਜਿਸ 'ਚ ਸਕਸੋਨੀ ਵੀ ਸ਼ਾਮਲ ਹੈ। ਇਸ 'ਚ ਸਕੂਲਾਂ ਅਤੇ ਜ਼ਿਆਦਾ ਸਟੋਰਾਂ ਨੇ ਸੋਮਵਾਰ ਤੋਂ 10 ਜਨਵਰੀ ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ। ਰਾਸ਼ਟਰੀ ਔਸਤ ਦੀ ਤੁਲਨਾ 'ਚ ਪੂਰਬੀ ਸੂਬਿਆਂ 'ਚ ਪਿਛਲੇ ਹਫਤੇ ਦੀ ਤੁਲਨਾ 'ਚ ਪ੍ਰਤੀ ਵਿਅਕਤੀ ਇਨਫੈਕਟਿਡਾਂ ਦੀ ਗਿਣਤੀ ਦੋਗੁਣੀ ਹੋ ਗਈ ਹੈ। ਦੇਸ਼ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬੇ ਬਾਡੇਨ ਵੁਟਰੇਮਬਰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਦੀ ਵਧਦੀ ਗਿਣਤੀ ਵਿਚਾਲੇ ਘਟੋ-ਘੱਟ 10 ਜਨਵਰੀ ਤੱਕ ਲਾਕਡਾਊਨ ਦੇ ਉਪਾਅ ਨੂੰ ਵਧਾਇਆ ਜਾਵੇਗਾ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News