ਕੋਵਿਡ-19 : ਹੈਮਿਲਟਨ ਦੇ ਮੇਅਰ ਨੇ ਦਿੱਤਾ ਪੱਕੀ ਤਾਲਾਬੰਦੀ ਦਾ ਇਸ਼ਾਰਾ

Wednesday, Dec 16, 2020 - 04:23 PM (IST)

ਕੋਵਿਡ-19 : ਹੈਮਿਲਟਨ ਦੇ ਮੇਅਰ ਨੇ ਦਿੱਤਾ ਪੱਕੀ ਤਾਲਾਬੰਦੀ ਦਾ ਇਸ਼ਾਰਾ

ਹੈਮਿਲਟਨ- ਕੈਨੇਡਾ ਦੇ ਸ਼ਹਿਰ ਹੈਮਿਲਟਨ ਦੇ ਮੇਅਰ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਤਾਲਾਬੰਦੀ ਦੀ ਸਥਿਤੀ ਪੱਕੀ ਰੱਖਣੀ ਪੈ ਸਕਦੀ ਹੈ ਕਿਉਂਕਿ ਕੋਵਿਡ-19 ਮਾਮਲੇ ਇਸ ਖੇਤਰ ਵਿਚ ਵੱਧਦੇ ਹੀ ਜਾ ਰਹੇ ਹਨ।
ਫਰੈਡ ਆਈਸਨਬਰਗਰ, ਜੋ 2014 ਤੋਂ ਹੈਮਿਲਟਨ ਦੇ ਮੇਅਰ ਵਜੋਂ ਸੇਵਾ ਨਿਭਾਅ ਰਹੇ ਹਨ, ਨੇ ਕਿਹਾ ਕਿ ਸਥਾਨਕ ਮੈਡੀਕਲ ਅਧਿਕਾਰੀ ਅਤੇ ਉਨ੍ਹਾਂ ਦੇ ਸੂਬਾਈ ਹਮਰੁਤਬਾ ਵਿਚਕਾਰ ਇਸ ਸਮੇਂ ਵਿਚਾਰ-ਵਟਾਂਦਰੇ ਚੱਲ ਰਹੇ ਹਨ ਕਿ ਸ਼ਹਿਰ ਵਿਚ ਵਾਇਰਸ ਦੇ ਫੈਲਣ ਨੂੰ ਘੱਟ ਕਰਨ ਲਈ ਹੋਰ ਕੀ ਕਦਮ ਚੁੱਕਣ ਦੀ ਲੋੜ ਹੈ।

ਹੈਮਿਲਟਨ ਵਿਚ ਮੰਗਲਵਾਰ ਨੂੰ ਕੋਰੋਨਾ ਦੇ 99 ਨਵੇਂ ਮਾਮਲੇ ਦਰਜ ਹੋਏ ਜਦਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ 134 ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਇਸੇ ਲਈ ਉਨ੍ਹਾਂ ਇਹ ਵਿਚਾਰ ਪੇਸ਼ ਕੀਤਾ ਕਿ ਜਦ ਤੱਕ ਹਮਿਲਟਨ ਕੋਰੋਨਾ ਮੁਕਤ ਨਹੀਂ ਹੋ ਜਾਂਦਾ, ਇੱਥੇ ਤਾਲਾਬੰਦੀ ਰੱਖਣ ਦੀ ਜ਼ਰੂਰਤ ਹੈ। 
ਉਨ੍ਹਾਂ ਕਿਹਾ ਕਿ ਵਿੰਡਸਰ-ਅਸੈਕਸ ਤੇ ਯਾਰਕ ਵਿਚ ਅਜੇ ਤਾਲਾਬੰਦੀ ਹੈ। ਇਸੇ ਲਈ ਅਜੇ ਹਮਿਲਟਨ ਵਿਚ ਵੀ ਤਾਲਾਬੰਦੀ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸ਼ਾਪਿੰਗ ਮਾਲ ਹਰ ਰੋਜ਼ ਸਵੇਰੇ 9 ਤੋਂ ਰਾਤ ਦੇ 9 ਵਜੇ ਤੱਕ ਖੁੱਲ੍ਹਣਗੇ ਤਾਂ ਕਿ ਲੋਕ ਜ਼ਰੂਰੀ ਸਮਾਨ ਖਰੀਦ ਸਕਣ ਤੇ ਸਮਾਜਕ ਦੂਰੀ ਵੀ ਬਣੀ ਰਹੇ।


author

Lalita Mam

Content Editor

Related News