ਸ਼ਰਾਬ ਦੀ ਇਜਾਜ਼ਤ, ਔਰਤਾਂ ਕੁਝ ਵੀ ਪਾਉਣ.... ਨਵਾਂ ਮੁਸਲਿਮ ਦੇਸ਼ ਬਣਾਉਣ ਦਾ ਐਲਾਨ

Monday, Sep 23, 2024 - 01:13 PM (IST)

ਸ਼ਰਾਬ ਦੀ ਇਜਾਜ਼ਤ, ਔਰਤਾਂ ਕੁਝ ਵੀ ਪਾਉਣ.... ਨਵਾਂ ਮੁਸਲਿਮ ਦੇਸ਼ ਬਣਾਉਣ ਦਾ ਐਲਾਨ

ਤਿਰਾਨਾ:  ਦੱਖਣੀ ਪੂਰਬੀ ਯੂਰਪ ਦੇ ਬਾਲਕਨ ਪ੍ਰਾਇਦੀਪ 'ਤੇ ਸਥਿਤ ਅਲਬਾਨੀਆ ਨੇ ਦੇਸ਼ ਦੇ ਅੰਦਰ ਹੀ ਵੈਟੀਕਨ ਸਿਟੀ ਦੀ ਤਰਜ਼ 'ਤੇ ਮੁਸਲਮਾਨਾਂ ਲਈ ਇੱਕ ਦੇਸ਼ ਬਣਾਉਣ ਦਾ ਫ਼ੈਸਲਾ ਕੀਤਾ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਅਲਬਾਨੀਆ ਦੇ ਪ੍ਰਧਾਨ ਮੰਤਰੀ ਐਡੀ ਰਾਮਾ ਆਪਣੀ ਰਾਜਧਾਨੀ ਤਿਰਾਨਾ ਅੰਦਰ ਇੱਕ ਪ੍ਰਭੂਸੱਤਾ ਮਾਈਕ੍ਰੋਸਟੇਟ ਦੀ ਯੋਜਨਾ ਬਣਾ ਰਹੇ ਹਨ। ਇਹ ਬੇਕਤਾਸ਼ੀ ਆਰਡਰ ਦੇ ਅਭਿਆਸਾਂ ਦੀ ਪਾਲਣਾ ਕਰੇਗਾ, ਇਹ ਪ੍ਰਥਾ ਤੁਰਕੀ ਵਿਚ 13ਵੀਂ ਸਦੀ ਵਿੱਚ ਇੱਕ ਸ਼ੀਆ ਸੂਫ਼ੀ ਨੇ ਸਥਾਪਿਤ ਕੀਤੀ ਸੀ। ਜੇਕਰ ਚੀਜ਼ਾਂ ਯੋਜਨਾ ਅਨੁਸਾਰ ਚਲਦੀਆਂ ਹਨ, ਤਾਂ 'ਬੇਕਤਾਸ਼ੀ ਆਰਡਰ ਦਾ ਪ੍ਰਭੂਸੱਤਾ ਰਾਜ' ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਬਣ ਜਾਵੇਗਾ, ਜੋ ਵੈਟੀਕਨ ਸਿਟੀ ਦੇ ਆਕਾਰ ਦਾ ਸਿਰਫ ਇੱਕ ਚੌਥਾਈ ਹੋਵੇਗਾ।

ਇਹ ਨਵਾਂ ਦੇਸ਼ ਲਗਭਗ 10 ਹੈਕਟੇਅਰ ਜ਼ਮੀਨ 'ਤੇ ਹੋਵੇਗਾ ਅਤੇ ਇਸ ਦਾ ਆਪਣਾ ਪ੍ਰਸ਼ਾਸਨ, ਪਾਸਪੋਰਟ ਅਤੇ ਬਾਰਡਰ ਹੋਣਗੇ। ਇਸ ਨਵੇਂ ਦੇਸ਼ ਵਿੱਚ ਸ਼ਰਾਬ ਪੀਣ ਦੀ ਇਜਾਜ਼ਤ ਹੋਵੇਗੀ ਅਤੇ ਔਰਤਾਂ ਕੁਝ ਵੀ ਪਹਿਨਣ ਲਈ ਆਜ਼ਾਦ ਹੋਣਗੀਆਂ। ਲੋਕਾਂ ਦੀ ਜੀਵਨ ਸ਼ੈਲੀ 'ਤੇ ਕੋਈ ਸਟੇਟ ਨਿਯਮ ਲਾਗੂ ਨਹੀਂ ਕਰੇਗਾ, ਜੋ ਬੇਕਤਾਸ਼ੀ ਆਰਡਰ ਦੇ ਸਹਿਣਸ਼ੀਲ ਰਿਵਾਜ਼ਾਂ ਨੂੰ ਦਰਸਾਉਂਦਾ ਹੈ। ਈਡੀ ਨੇ ਕਿਹਾ ਕਿ ਨਵੇਂ ਦੇਸ਼ ਦਾ ਉਦੇਸ਼ ਇਸਲਾਮ ਦੇ ਇੱਕ ਸਹਿਣਸ਼ੀਲ ਸੰਸਕਰਣ ਨੂੰ ਉਤਸ਼ਾਹਿਤ ਕਰਨਾ ਹੈ ਜਿਸ 'ਤੇ ਅਲਬਾਨੀਆ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਹਿਣਸ਼ੀਲਤਾ ਖ਼ਜ਼ਾਨੇ ਵਾਂਗ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਅਨੁਰਾ ਕੁਮਾਰਾ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ , PM ਮੋਦੀ ਨੇ ਦਿੱਤੀ ਵਧਾਈ

ਲੰਬੇ ਸਮੇਂ ਤੋਂ ਚੱਲੀ ਆ ਰਹੀ  ਅਲਬਾਨੀਆ ਵਿੱਚ ਬੇਕਤਾਸ਼ੀ ਪਰੰਪਰਾ 

ਇਸਲਾਮ ਦੀ ਬੇਕਤਾਸ਼ੀ ਪਰੰਪਰਾ ਦਾ ਇਤਿਹਾਸ 13ਵੀਂ ਸਦੀ ਦੇ ਓਟੋਮਨ ਸਾਮਰਾਜ ਦਾ ਹੈ। ਇੱਕ ਸਦੀ ਪਹਿਲਾਂ ਤੁਰਕੀ ਗਣਰਾਜ ਦੇ ਸੰਸਥਾਪਕ ਮੁਸਤਫਾ ਕਮਾਲ ਅਤਾਤੁਰਕ ਨੇ ਇਨ੍ਹਾਂ ਮਾਨਤਾਵਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਪਾਬੰਦੀਸ਼ੁਦਾ ਹੋਣ ਤੋਂ ਬਾਅਦ ਬੇਕਤਾਸ਼ੀ ਆਰਡਰ ਦਾ ਹੈੱਡਕੁਆਰਟਰ ਤਿਰਾਨਾ ਆ ਗਿਆ। ਅਲਬਾਨੀਆ ਵਿੱਚ ਬੇਕਤਾਸ਼ੀ ਆਰਡਰ ਦੀ ਇੱਕ ਲੰਬੀ ਰਹੱਸਵਾਦੀ ਪਰੰਪਰਾ ਹੈ। ਇਹ ਪਰੰਪਰਾ ਕਿਸੇ ਨੂੰ ਵੀ ਰਵਾਇਤੀ ਇਸਲਾਮ ਦੇ ਮੂਲ ਸਿਧਾਂਤਾਂ ਦੀ ਪਾਲਣਾ ਕਰਨ ਲਈ ਮਜਬੂਰ ਨਹੀਂ ਕਰਦੀ।

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ ! ਗਿਲਹਰੀਆਂ ਕਾਰਨ ਰੱਦ ਹੋਈ ਰੇਲਗੱਡੀ, ਸਟਾਫ ਦੇ ਵੀ ਛੁਟੇ ਪਸੀਨੇ

ਬੇਕਤਾਸ਼ੀ ਪਰੰਪਰਾ ਦਰਵੇਸ਼ਾਂ ਵਜੋਂ ਜਾਣੇ ਜਾਂਦੇ ਪੁਰਸ਼ਾਂ ਨੂੰ ਸਮਰਪਿਤ ਕੀਤੀ ਗਈ ਹੈ। ਦਰਵੇਸ਼ ਬਾਬਾ ਮੋਂਡੀ ਇਸ ਸੰਪਰਦਾ ਦੇ ਮੌਜੂਦਾ ਅਧਿਆਤਮਕ ਆਗੂ ਹਨ। ਬਾਬਾ ਮੋਂਡੀ ਬੇਕਤਾਸ਼ੀ ਦਾ ਆਗੂ ਬਣਨ ਲਈ ਤਿਆਰ ਹੈ। ਉਸਦਾ ਕਹਿਣਾ ਹੈ ਕਿ ਨਵੇਂ ਦੇਸ਼ ਵਿੱਚ ਫ਼ੈਸਲੇ ਪਿਆਰ ਅਤੇ ਦਿਆਲਤਾ ਨਾਲ ਲਏ ਜਾਣਗੇ। ਵਰਤਮਾਨ ਵਿੱਚ ਮਾਹਿਰਾਂ ਦੀ ਇੱਕ ਟੀਮ ਅਲਬਾਨੀਆ ਦੇ ਅੰਦਰ ਨਵੇਂ ਪ੍ਰਭੂਸੱਤਾ ਰਾਜ ਦੀ ਸਥਿਤੀ ਨੂੰ ਪਰਿਭਾਸ਼ਿਤ ਕਰਨ ਵਾਲੇ ਇੱਕ ਕਾਨੂੰਨ 'ਤੇ ਕੰਮ ਕਰ ਰਹੀ ਹੈ। ਬਾਬਾ ਮੋਂਡੀ ਨੇ ਉਮੀਦ ਜਤਾਈ ਹੈ ਕਿ ਅਮਰੀਕਾ ਅਤੇ ਪੱਛਮੀ ਦੇਸ਼ ਉਨ੍ਹਾਂ ਦੇ ਦੇਸ਼ ਦੀ ਪ੍ਰਭੂਸੱਤਾ ਨੂੰ ਮਾਨਤਾ ਦੇਣਗੇ। ਅਲਬਾਨੀਆ ਦੇ ਪ੍ਰਧਾਨ ਮੰਤਰੀ ਈਡੀ ਨੇ ਸੰਕੇਤ ਦਿੱਤਾ ਕਿ ਯੋਜਨਾਵਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ, ਹਾਲਾਂਕਿ ਉਨ੍ਹਾਂ ਦੇ ਲਾਗੂ ਹੋਣ ਵਿੱਚ ਸਮਾਂ ਲੱਗ ਸਕਦਾ ਹੈ। ਏ.ਡੀ. ਨੇ ਮੰਨਿਆ ਕਿ ਇਸ ਯੋਜਨਾ ਬਾਰੇ ਕੁਝ ਹੀ ਨਜ਼ਦੀਕੀ ਸਾਥੀਆਂ ਨੂੰ ਹੀ ਦੱਸਿਆ ਗਿਆ ਸੀ। ਅਲਬਾਨੀਆ ਦੇ ਤਾਜ਼ਾ ਜਨਗਣਨਾ ਦੇ ਅੰਕੜਿਆਂ ਨੇ ਦਿਖਾਇਆ ਹੈ ਕਿ ਦੇਸ਼ ਦੇ 2.4 ਮਿਲੀਅਨ ਲੋਕਾਂ ਵਿੱਚੋਂ 115,000 ਬੇਕਤਾਸ਼ੀ ਵਿੱਚ ਵਿਸ਼ਵਾਸ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News