'ਬੀਫ ਖੁਆਓ ਨਹੀਂ ਤਾਂ ਹੋਟਲ ਬੰਦ ਕਰੋ'...ਕੱਟੜਪੰਥੀਆਂ ਦਾ ਨਵਾਂ ਫਰਮਾਨ
Friday, Dec 13, 2024 - 05:40 AM (IST)
ਇੰਟਰਨੈਸ਼ਨਲ ਡੈਸਕ - ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਇਸਲਾਮਿਕ ਕੱਟੜਪੰਥੀਆਂ ਨੇ ਇੱਕ ਵਿਵਾਦਪੂਰਨ ਮੰਗ ਕੀਤੀ ਹੈ ਕਿ ਸਾਰੇ ਰੈਸਟੋਰੈਂਟਾਂ ਵਿੱਚ ਬੀਫ ਪਰੋਸਿਆ ਜਾਵੇ, ਨਹੀਂ ਤਾਂ ਉਨ੍ਹਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਇਹ ਹੁਕਮ ‘ਮੁਸਲਿਮ ਕੰਜ਼ਿਊਮਰ ਰਾਈਟਸ ਕਾਉਂਸਿਲ’ ਨਾਂ ਦੀ ਸੰਸਥਾ ਨੇ ਜਾਰੀ ਕੀਤਾ ਹੈ। ਇਸ ਸੰਗਠਨ ਦਾ ਦਾਅਵਾ ਹੈ ਕਿ ਜਿਹੜੇ ਹੋਟਲ ਅਤੇ ਰੈਸਟੋਰੈਂਟ ਬੀਫ ਨਹੀਂ ਪਰੋਸ ਰਹੇ ਹਨ, ਉਹ ਇਸਲਾਮਿਕ ਵਿਚਾਰਧਾਰਾ ਦੇ ਖਿਲਾਫ ਕੰਮ ਕਰ ਰਹੇ ਹਨ।
ਹਿੰਦੂ ਮਾਨਤਾਵਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼
ਇਸ ਸੰਗਠਨ ਦੇ ਨੇਤਾ ਮੁਹੰਮਦ ਆਰਿਫ ਅਲ ਖਬੀਰ ਨੇ ਜਨਤਕ ਤੌਰ 'ਤੇ ਕਿਹਾ ਕਿ ਇਸਲਾਮ 'ਚ ਬੀਫ ਖਾਣਾ ਲਾਜ਼ਮੀ ਨਹੀਂ ਹੈ, ਪਰ ਹਿੰਦੂ ਮਾਨਤਾਵਾਂ ਨੂੰ ਨੀਵਾਂ ਦਿਖਾਉਣਾ ਅਤੇ ਇਸਲਾਮ ਪ੍ਰਤੀ ਆਪਣੀ ਵਫਾਦਾਰੀ ਸਾਬਤ ਕਰਨ ਲਈ ਇਹ ਕਦਮ ਚੁੱਕਣਾ ਜ਼ਰੂਰੀ ਹੈ। ਉਨ੍ਹਾਂ ਬੀਫ ਨੂੰ ਇਸਲਾਮਿਕ ਪਛਾਣ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਇਸ ਦਾ ਬਾਈਕਾਟ ਕਰਨ ਵਾਲੇ ਰੈਸਟੋਰੈਂਟਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਢਾਕਾ ਵਿੱਚ ਰੈਲੀ ਅਤੇ ਨਾਅਰੇਬਾਜ਼ੀ
ਮੁਸਲਿਮ ਕੰਜ਼ਿਊਮਰ ਰਾਈਟਸ ਕੌਂਸਲ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਢਾਕਾ ਦੇ ਬੰਗਸ਼ਾਲ ਇਲਾਕੇ ਵਿੱਚ ਰੈਲੀ ਕੀਤੀ। ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਅਲ ਰਜ਼ਾਕ ਨਾਮ ਦੇ ਹੋਟਲ ਦੇ ਸਾਹਮਣੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਜਿਹੜੇ ਰੈਸਟੋਰੈਂਟ ਬੀਫ ਨਹੀਂ ਪਰੋਸਦੇ ਉਹ ਹਿੰਦੂਤਵ ਅਤੇ ਭਾਰਤ ਦੇ ਏਜੰਟ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਰੈਸਟੋਰੈਂਟਾਂ ਦਾ ਬਾਈਕਾਟ ਕਰਕੇ ਬੰਦ ਕੀਤਾ ਜਾਣਾ ਚਾਹੀਦਾ ਹੈ।