PM ਜਸਟਿਨ ਟਰੂਡੋ ਨੇ ਡੋਮਿਨਿਕ ਲੇਬਲਾਂਕ ਨੂੰ ਕੈਨੇਡਾ ਦਾ ਨਵਾਂ ਵਿੱਤ ਮੰਤਰੀ ਕੀਤਾ ਨਿਯੁਕਤ
Tuesday, Dec 17, 2024 - 04:06 PM (IST)
ਓਟਾਵਾ (ਏਜੰਸੀ)- ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਰਾਹੇ ਲੇਬਲਾਂਕ ਨੇ ਸੋਮਵਾਰ ਨੂੰ ਓਟਾਵਾ ਦੇ ਰਿਡੋ ਹਾਲ ਵਿਖੇ ਵਿੱਤ ਮੰਤਰੀ ਵਜੋਂ ਸਹੁੰ ਚੁੱਕੀ। ਨਵੇਂ ਵਿੱਤ ਮੰਤਰੀ ਨੇ ਸਮਾਰੋਹ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀਆਂ ਪ੍ਰਮੁੱਖ ਤਰਜੀਹਾਂ ਕੈਨੇਡੀਅਨਾਂ ਲਈ ਰਹਿਣ-ਸਹਿਣ ਦੀਆਂ ਕੀਮਤਾਂ ਨੂੰ ਘਟਾਉਣਾ ਅਤੇ ਅਮਰੀਕਾ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।
ਇਹ ਵੀ ਪੜ੍ਹੋ: ਵਿਦੇਸ਼ ਤੋਂ ਆਈ ਦੁਖਦਾਈ ਖ਼ਬਰ; ਰੈਸਟੋਰੈਂਟ 'ਚੋਂ ਮਿਲੀਆਂ 12 ਭਾਰਤੀਆਂ ਦੀਆਂ ਲਾਸ਼ਾਂ
ਇਸ ਤੋਂ ਪਹਿਲਾਂ ਕ੍ਰਿਸਟੀਆ ਫ੍ਰੀਲੈਂਡ ਨੇ ਸੋਮਵਾਰ ਸਵੇਰੇ ਟਰੂਡੋ ਨੂੰ ਲਿਖੇ ਪੱਤਰ 'ਚ ਅਚਾਨਕ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਆਪਣੇ ਅਸਤੀਫੇ ਵਿੱਚ, ਫ੍ਰੀਲੈਂਡ ਨੇ ਖੁਲਾਸਾ ਕੀਤਾ ਕਿ ਟਰੂਡੋ ਨੇ ਉਨ੍ਹਾਂ ਨੂੰ ਪਿਛਲੇ ਹਫ਼ਤੇ ਸੂਚਿਤ ਕੀਤਾ ਸੀ ਕਿ ਉਹ ਹੁਣ ਉਸ ਨੂੰ ਇਸ ਭੂਮਿਕਾ ਵਿੱਚ ਨਹੀਂ ਦੇਖਣਾ ਚਾਹੁੰਦੇ ਅਤੇ ਇਸ ਦੀ ਬਜਾਏ ਉਨ੍ਹਾਂ ਨੂੰ ਇੱਕ ਹੋਰ ਕੈਬਨਿਟ ਅਹੁਦੇ ਦੀ ਪੇਸ਼ਕਸ਼ ਕੀਤੀ ਸੀ। ਟਰੂਡੋ ਨੇ ਅਸਤੀਫੇ 'ਤੇ ਤੁਰੰਤ ਪ੍ਰਤੀਕਿਰਿਆ ਨਹੀਂ ਦਿੱਤੀ।
ਇਹ ਵੀ ਪੜ੍ਹੋ: ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਟਰੱਕਾਂ ਦੀ ਆਮੋ-ਸਾਹਮਣੇ ਟੱਕਰ 'ਚ 2 ਪੰਜਾਬੀਆਂ ਦੀ ਮੌਤ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਾਸ ਸਹਿਯੋਗੀ ਲੇਬਲਾਂਕ ਨੇ ਹਾਲ ਹੀ ਵਿੱਚ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਟਰੂਡੋ ਨਾਲ ਮਾਰ-ਏ-ਲਾਗੋ ਵਿਚ ਆਯੋਜਿਤ ਡਿਨਰ ਵਿਚ ਸ਼ਿਰਕਤ ਕੀਤੀ ਸੀ। 57 ਸਾਲਾ ਨਿਊ ਬਰੰਜ਼ਵਿਕ ਪਹਿਲੀ ਵਾਰ 2000 ਵਿੱਚ ਚੁਣੇ ਗਏ ਐੱਮ.ਪੀ. ਸਨ। ਉਹ ਸਾਬਕਾ ਗਵਰਨਰ-ਜਨਰਲ ਰੋਮੀਓ ਲੇਬਲਾਂਕ ਦੇ ਪੁੱਤਰ ਹਨ। ਲੇਬਲਾਂਕ ਨੇ ਕਿਹਾ ਕਿ ਉਹ ਅੰਤਰ-ਸਰਕਾਰੀ ਮਾਮਲਿਆਂ ਦੇ ਮੰਤਰੀ ਦਾ ਅਹੁਦਾ ਆਪਣੇ ਕੋਲ ਰੱਖਣਗੇ।
ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖਬਰ, ਹਾਦਸੇ 'ਚ 2 ਪੰਜਾਬੀ ਮੁੰਡਿਆਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8