ਲਗਾਤਾਰ 13 ਘੰਟੇ ਪੀਤੀ ਸ਼ਰਾਬ, ਫਰਾਂਸ 'ਚ ਭਾਰਤੀ ਨੌਜਵਾਨ ਦੀ ਮੌਤ
Saturday, Dec 07, 2024 - 02:44 PM (IST)
ਪੈਰਿਸ (ਭੱਟੀ)- ਪਿਛਲੇ 12 ਸਾਲਾਂ ਤੋਂ ਫਰਾਂਸ ਰਹਿ ਰਹੇ 37 ਸਾਲਾ ਹਰਿਆਣਵੀ ਨੌਜਵਾਨ ਰਜਿੰਦਰ ਸਿੰਘ ਦੀ ਲਗਾਤਾਰ 13 ਘੰਟੇ ਸ਼ਰਾਬ ਪੀਣ ਉਪਰੰਤ ਹਾਰਟ ਅਟੈਕ ਆਉਣ ਕਾਰਨ ਮੌਤ ਹੋ ਗਈ ਹੈ। ਉਸਦੇ ਨਾਲ ਰਹਿਣ ਵਾਲੇ ਹੋਰਨਾਂ 2 ਮੁੰਡਿਆਂ ਦੇ ਦੱਸਣ ਮੁਤਾਬਕ, ਉਹ ਲੰਘੀ ਦੁਪਹਿਰ ਤੋਂ ਲੈ ਕੇ ਤੜਕੇ 3 ਵਜੇ ਤੱਕ ਲਗਾਤਾਰ ਕਦੇ ਬੀਅਰ ਅਤੇ ਕਦੇ ਵਿਸਕੀ ਆਦਿ ਦਾ ਸੇਵਨ ਕਰਦਾ ਹੋਇਆ ਬੇਹੋਸ਼ ਹੋ ਕੇ ਸੌਂ ਗਿਆ ਸੀ। ਜਦੋਂ ਉਸਨੂੰ 5 ਵਜੇ ਕੰਮ 'ਤੇ ਜਾਣ ਲਈ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਦਾ ਸਰੀਰ ਹਰਕਤ ਨਹੀਂ ਸੀ ਕਰ ਰਿਹਾ।
ਇਹ ਵੀ ਪੜ੍ਹੋ: ਇਹ ਹੈ ਦੁਨੀਆ ਦੀ ਆਖਰੀ ਸੜਕ, ਇੱਥੇ ਇਕੱਲੇ ਜਾਣ ਦੀ ਹੈ ਮਨਾਹੀ
ਉਸ ਦੇ ਨਾਲ ਰਹਿੰਦੇ ਮੁੰਡਿਆਂ ਨੇ ਤੁਰੰਤ ਪੁਲਸ ਅਤੇ ਡਾਕਟਰ ਨੂੰ ਸੱਦਿਆ, ਜਿਨ੍ਹਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਘਟਨਾ 4 ਦਸੰਬਰ ਤੜਕਸਾਰ ਦੀ ਹੈ ਅਤੇ ਹੁਣ ਉਸਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਬਾਰੇ ਸੋਚਿਆ ਜਾ ਰਿਹਾ ਹੈ। ਜੱਗ ਬਾਣੀ ਵੱਲੋਂ ਜਦੋਂ ਉਸਦੇ ਫਰਾਂਸ ਰਹਿੰਦੇ ਜੀਜੇ ਅਤੇ ਭੈਣ ਨਾਲ ਗੱਲ ਕੀਤੀ ਗਈ ਤਾਂ ਉਹ ਸੋਗ ਵਿੱਚ ਇੰਨੇ ਡੁੱਬੇ ਹੋਏ ਸਨ ਕਿ ਉਹ ਮ੍ਰਿਤਕ ਦੇਹ ਸਬੰਧੀ ਕੋਈ ਵੀ ਫ਼ੈਸਲਾ ਲੈਣ ਤੋਂ ਫਿਲਹਾਲ ਅਸਮਰੱਥ ਲੱਗ ਰਹੇ ਹਨ।
ਇਹ ਵੀ ਪੜ੍ਹੋ: 39 ਸਾਲ ਦੀ ਉਮਰ 'ਚ ਇਸ ਮਸ਼ਹੂਰ ਕਾਮੇਡੀਅਨ ਦਾ ਹੋਇਆ ਦਿਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8