ਵੱਡੇ ਹਮਲੇ ਦੀ ਯੋਜਨਾ ਬਣਾਉਣ ਵਾਲੇ 12 ਅੱਤਵਾਦੀ ਗ੍ਰਿਫਤਾਰ

Sunday, Dec 08, 2024 - 03:03 PM (IST)

ਵੱਡੇ ਹਮਲੇ ਦੀ ਯੋਜਨਾ ਬਣਾਉਣ ਵਾਲੇ 12 ਅੱਤਵਾਦੀ ਗ੍ਰਿਫਤਾਰ

ਮਾਸਕੋ (ਵਾਰਤਾ):  ਰੂਸ ਦੇ ਦੱਖਣੀ ਦਾਗੇਸਤਾਨ ਗਣਰਾਜ ਵਿਚ ਵੱਡੇ ਪੱਧਰ 'ਤੇ ਅੱਤਵਾਦੀ ਹਮਲੇ ਦੀ ਯੋਜਨਾ ਬਣਾਉਣ ਵਾਲੇ ਅੱਤਵਾਦੀ ਸਮੂਹ ਦੇ 12 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਥਾਨਕ ਸੁਰੱਖਿਆ ਸੇਵਾਵਾਂ ਨੇ ਸ਼ਨੀਵਾਰ ਨੂੰ ਸਪੁਟਨਿਕ ਨੂੰ ਇਹ ਜਾਣਕਾਰੀ ਦਿੱਤੀ। 

ਬਿਆਨ ਵਿਚ ਕਿਹਾ ਗਿਆ ਹੈ ਕਿ ਦਾਗੇਸਤਾਨ ਗਣਰਾਜ ਵਿਚ ਸੰਘੀ ਸੁਰੱਖਿਆ ਸੇਵਾ ਡਾਇਰੈਕਟੋਰੇਟ ਦੇ ਅਧਿਕਾਰੀਆਂ ਦੁਆਰਾ ਕੀਤੀ ਗਈ ਜਾਂਚ ਤੋਂ ਬਾਅਦ, ਰੂਸ ਵਿਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ 12 ਮੈਂਬਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਅੱਤਵਾਦੀ ਵੱਡੇ ਹਮਲੇ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਬਿਆਨ ਮੁਤਾਬਕ ਸ਼ੱਕੀਆਂ ਦੇ ਘਰਾਂ ਦੀ ਤਲਾਸ਼ੀ ਦੌਰਾਨ ਅਧਿਕਾਰੀਆਂ ਨੇ ਦੋ ਵਿਸਫੋਟਕ ਯੰਤਰ, ਇਕ ਟਨ ਅਮੋਨੀਅਮ ਨਾਈਟ੍ਰੇਟ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਇਨ੍ਹਾਂ ਸਾਰੇ ਵਿਸਫੋਟਕਾਂ ਨੂੰ ਮੌਕੇ ਉੱਤੇ ਹੀ ਨਸ਼ਟ ਕਰ ਦਿੱਤਾ ਗਿਆ ਸੀ। ਬਿਆਨ ਮੁਤਾਬਕ ਸ਼ੱਕੀਆਂ ਨੇ ਅੱਤਵਾਦੀ ਹਮਲੇ ਦੀ ਯੋਜਨਾ ਬਣਾਉਣ ਦੀ ਗੱਲ ਕਬੂਲੀ ਹੈ।


author

Baljit Singh

Content Editor

Related News