ਨੇਪਾਲ ਵਿਚ ਭੂਚਾਲ ਦੇ ਹਲਕੇ ਝਟਕੇ

04/16/2019 7:49:50 PM

ਕਾਠਮੰਡੂ (ਭਾਸ਼ਾ)- ਨੇਪਾਲ ਦੇ ਗੋਰਖਾ ਜ਼ਿਲੇ ਵਿਚ ਮੰਗਲਵਾਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਨੈਸ਼ਨਲ ਸੀਸਮੋਲਾਜੀਕਲ ਸੈਂਟਰ ਮੁਤਾਬਕ ਦੁਪਹਿਰ 12-35 ਵਜੇ ਭੂਚਾਲ ਆਇਆ ਅਤੇ ਇਸ ਦੀ ਤੀਬਰਤਾ 4.5 ਮਾਪੀ ਗਈ। ਭੂਚਾਲ ਤੋਂ ਕਿਸੇ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਫਿਲਹਾਲ ਕੋਈ ਖਬਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਬੀਤੇ ਪੰਜ ਦਿਨਾਂ ਵਿਚ ਨੇਪਾਲ ਵਿਚ ਭੂਚਾਲ ਦੀ ਇਹ ਪੰਜਵੀਂ ਘਟਨਾ ਹੈ। ਗੋਰਖਾ ਜ਼ਿਲੇ ਵਿਚ ਅਪ੍ਰੈਲ 2015 ਵਿਚ ਆਏ ਭੂਚਾਲ ਵਿਚ 9 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਭਾਰੀ ਤਬਾਹੀ ਕਾਰਨ ਇਥੋਂ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਸੀ।


Sunny Mehra

Content Editor

Related News