ਪ੍ਰਿੰਸ ਜਾਰਜ ਨੂੰ ਮਾਰਨ ਦੀ ਸਾਜਿਸ਼ ਰੱਚਣ ਵਾਲੇ ਨੂੰ ਉਮਰ ਕੈਦ ਦੀ ਸਜ਼ਾ

07/14/2018 9:27:45 PM

ਲੰਡਨ — ਪ੍ਰਿੰਸ ਜਾਰਜ 'ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ ਆਈ. ਐੱਸ. ਆਈ. ਐੱਸ. ਦੇ ਇਕ ਬ੍ਰਿਟਿਸ਼ ਸਮਰਥਕ ਨੂੰ ਜੇਲ ਭੇਜ ਦਿੱਤਾ ਗਿਆ ਹੈ। ਕੋਰਟ ਵੱਲੋਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉੱਤਰੀ ਇੰਗਲਿਸ਼ ਕਾਊਂਟੀ ਲੰਕਾਸ਼ਾਇਰ ਦੇ ਰਹਿਣ ਵਾਲੇ ਹੁਸੈਨ ਰਸ਼ੀਦ ਨੂੰ ਘੱਟੋਂ-ਘੱਟ 25 ਸਾਲ ਤੱਕ ਜੇਲ 'ਚ ਰਹਿਣਾ ਪਵੇਗਾ। ਹੁਸੈਨ ਰਸ਼ੀਦ ਨੇ ਮੁਕੱਦਮੇ ਦੌਰਾਨ ਨਾਟਕੀ ਰੂਪ ਨਾਲ ਆਪਣੀ ਪਟੀਸ਼ਨ ਨੂੰ ਬਦਲ ਲਿਆ। ਉਸ ਨੇ ਮੰਨਿਆ ਕਿ ਉਸ ਨੇ 4 ਸਾਲਾ ਪ੍ਰਿੰਸ ਜਾਰਜ ਨੂੰ ਮਾਰਨ ਦੀ ਸਾਜਿਸ਼ ਰਚੀ ਸੀ। 32 ਸਾਲਾਂ ਦੇ ਰਸ਼ੀਦ ਨੇ ਰੂਸ 'ਚ 2018 ਫੀਫਾ ਵਰਲਡ ਕੱਪ ਦੇਖਣ ਜਾਣ ਵਾਲਿਆਂ ਲੋਕਾਂ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਸੀ।

PunjabKesari


ਹੁਸੈਨ ਰਸ਼ੀਦ ਨੇ ਅਕਤੂਬਰ 'ਚ ਇਕ ਟੈਲੀਗ੍ਰਾਮ ਚੈੱਟ ਗਰੁੱਪ ਦਾ ਇਸਤੇਮਾਲ ਕੀਤਾ ਸੀ। ਇਸ ਦੇ ਜ਼ਰੀਏ ਉਸ ਨੇ ਆਪਣੇ ਸਮਰਥਕਾਂ ਨੂੰ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਦੇ ਸਭ ਤੋਂ ਵੱਡੇ ਪੁੱਤਰ ਜਾਰਜ 'ਤੇ ਹਮਲਾ ਕਰਨ ਲਈ ਬੁਲਾਇਆ ਸੀ। ਪ੍ਰਿੰਸ ਜਾਰਜ ਨੇ ਇਕ ਮਹੀਨੇ ਪਹਿਲਾਂ ਦੱਖਣੀ-ਪੱਛਮੀ ਲੰਡਨ ਦੇ ਸਕੂਲ 'ਚ ਪੜ੍ਹਾਈ ਸ਼ੁਰੂ ਕੀਤੀ ਸੀ। ਰਸ਼ੀਦ ਨੇ ਸਕੂਲ 'ਚ ਜਾਰਜ ਦੀ ਫੋਟੋ ਲਾਈ, ਜਿਸ ਦੇ ਨਾਲ ਉਸ ਨੇ ਨਕਾਬ ਪਾਏ 2 ਜ਼ਿਹਾਦੀਆਂ ਦੀ ਵੀ ਫੋਟੋ ਲਾਈ ਅਤੇ ਨਾਲ ਹੀ ਉਸ ਨੇ ਇਕ ਮੈਸੇਜ ਵੀ ਪੋਸਟ ਕੀਤਾ ਜਿਸ 'ਤੇ ਲਿੱਖਿਆ ਸੀ ਕਿ ਸ਼ਾਹੀ ਪਰਿਵਾਰ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਜੱਜ ਐਂਡ੍ਰਿਊ ਲੀਸ ਨੇ ਉਸ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ, 'ਮੈਸੇਜ ਤੋਂ ਸਪੱਸ਼ਟ ਸੀ ਕਿ ਤੁਸੀਂ ਪ੍ਰਿੰਸ ਜਾਰਜ ਦੇ ਸਕੂਲ ਦਾ ਨਾਂ ਅਤੇ ਪਤਾ ਦੱਸ ਰਹੇ ਸੀ।' ਸੁਣਵਾਈ ਦੌਰਾਨ ਇਹ ਵੀ ਕਿਹਾ ਗਿਆ ਕਿ ਰਸ਼ੀਦ ਨੇ ਸੀਰੀਆ ਜਾਣ ਦੀ ਯੋਜਨਾ ਵੀ ਬਣਾਈ ਸੀ।


Related News