ਦੋ ਭਰਾਵਾਂ ਦੀ ਨਿਕਲੀ ਲਾਟਰੀ, ਇਕ ਦੇ ਦਿਨ ਫਿਰੇ ਤੇ ਦੂਜਾ ਰਹਿ ਗਿਆ ਹੱਕਾ-ਬੱਕਾ

09/03/2017 5:34:30 PM

ਪੇਨਸਿਲਵੇਨੀਆ— ਲਾਟਰੀ ਲੱਗਣਾ ਕਿਸਮਤ ਦੀ ਗੱਲ ਹੈ। ਲੋਕ ਪੂਰੀ ਜ਼ਿੰਦਗੀ ਲਾਟਰੀ ਟਿਕਟ ਖਰੀਦਦੇ ਰਹਿੰਦੇ ਹਨ ਪਰ ਇਨ੍ਹਾਂ ਵਿਚੋਂ ਹਰ ਕਿਸੇ ਦੀ ਕਿਸਮਤ ਇੰਨੀ ਤੇਜ਼ ਨਹੀਂ ਹੁੰਦੀ। ਹਾਲਾਂਕਿ ਇਹ ਜ਼ਰੂਰੀ ਨਹੀਂ ਕਿ ਲਾਟਰੀ ਲੱਗਣ ਮਗਰੋਂ ਹਰ ਕੋਈ ਖੁਸ਼ ਹੀ ਹੁੰਦਾ ਹੈ। ਅਜਿਹਾ ਹੀ ਕੁਝ ਅਮਰੀਕਾ ਦੇ ਸ਼ਹਿਰ ਪੇਨਸਿਲਵੇਨੀਆ ਵਿਚ ਹੋਇਆ। ਇੱਥੇ 68 ਸਾਲਾ ਬਜ਼ੁਰਗ ਜੇਮਸ ਅਤੇ ਉਸ ਦੇ ਭਰਾ ਬੌਬ ਨੇ ਇਕ ਹੀ ਦਿਨ ਵੱਖ-ਵੱਖ ਲਾਟਰੀ ਟਿਕਟ ਖਰੀਦੇ ਸਨ। ਦੋਹਾਂ ਦੀ ਲਾਟਰੀ ਵੀ ਲੱਗੀ ਪਰ ਲਾਟਰੀ ਦੇ ਨਤੀਜਿਆਂ ਨੇ ਇਕ ਭਰਾ ਨੂੰ ਖੁਸ਼ ਕੀਤਾ ਅਤੇ ਦੂਜੇ ਭਰਾ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਆਪਣੀ ਕਿਸਮਤ 'ਤੇ ਹੱਸੇ ਜਾਂ ਰੋਏ।
ਇਹ ਹੈ ਪੂਰਾ ਮਾਮਲਾ
ਇਹ ਮਾਮਲਾ ਬੀਤੇ ਸਾਲ ਮਾਰਚ ਮਹੀਨੇ ਦਾ ਹੈ, ਜੋ ਅਜੀਬ ਸੰਯੋਗ ਕਾਰਨ ਇਤਿਹਾਸ ਵਿਚ ਦਰਜ ਹੋ ਚੁੱਕਾ ਹੈ। ਇਹ ਇੰਨਾ ਅਜੀਬ ਮਾਮਲਾ ਹੈ ਕਿ ਅਜਿਹਾ ਸੰਯੋਗ ਪਹਿਲਾਂ ਕਦੇ ਨਹੀਂ ਹੋਇਆ ਅਤੇ ਅੱਗੇ ਅਜਿਹਾ ਹੋਣ ਦੀ ਸੰਭਾਵਨਾ ਵੀ ਘੱਟ ਹੈ। 
ਅਸਲ ਵਿਚ ਪੇਨਸਿਲਵੇਨੀਆ ਵਿਚ ਰਹਿੰਦੇ 2 ਭਰਾਵਾਂ ਜੇਮਸ ਅਤੇ ਬੌਬ ਸਟਾਕਲੇਸ ਨੇ ਫਲੋਰਿਡਾ ਵਿਚ ਛੁੱੱਟੀਆਂ ਦੌਰਾਨ ਲਾਟਰੀ ਦੇ 2 ਵੱਖ-ਵੱਖ ਟਿਕਟ ਖਰੀਦੇ ਸਨ। ਮਹੀਨੇ ਮਗਰੋਂ ਜਦੋਂ ਡ੍ਰਾ ਨਿਕਲਿਆ ਤਾਂ ਦੋਹਾਂ ਭਰਾਵਾਂ ਦੇ ਇਨਾਮ ਨਿਕਲੇ। ਲਾਟਰੀ ਦੇ ਨਤੀਜੇ ਮੁਤਾਬਕ ਜਿੱਥੇ ਜੇਮਸ ਦੀ ਟਿਕਟ 'ਤੇ 291 ਮਿਲੀਅਨ ਡਾਲਰ (1,857 ਕਰੋੜ ਰੁਪਏ) ਦਾ ਜੈਕਪੋਟ ਲੱਗਾ, ਉੱਥੇ ਬੌਬ ਦੀ ਟਿਕਟ 'ਤੇ ਸਿਰਫ 7 ਡਾਲਰ (466 ਰੁਪਏ) ਦਾ ਇਨਾਮ ਨਿਕਲਿਆ। ਜੇਮਸ ਖੁਸ਼ੀ ਨਾਲ ਨੱਚ ਰਹੇ ਸਨ ਜਦਕਿ ਬੌਬ ਨੂੰ ਸਮਝ ਨਹੀਂ ਸੀ ਆ ਰਿਹਾ ਉਹ ਕਿਵੇਂ ਦੀ ਪ੍ਰਤੀਕਿਰਿਆ ਕਰੇ।
68 ਸਾਲਾ ਜੇਮਸ ਸੀਨੀਅਰ ਜ਼ਿਲ੍ਹਾ ਜੱਜ ਹਨ। ਉਹ ਲਾਟਰੀ ਟਿਕਟ ਦੀ ਤਸਦੀਕ ਕਰਨ ਲਈ ਪ੍ਰਾਈਵੇਟ ਜੈੱਟ ਕਰ ਕੇ ਫਲੋਰਿਡਾ ਗਏ। ਇਸ ਸਫਰ ਵਿਚ ਉਨ੍ਹਾਂ ਨੇ 20 ਹਜ਼ਾਰ ਡਾਲਰ ਖਰਚ ਕੀਤੇ। ਦੋ ਹੋਰ ਦੋਸਤਾਂ ਨਾਲ ਇਨਾਮ ਦਾ ਹਿੱਸਾ ਵੰਡਣ ਮਗਰੋਂ ਅਤੇ ਟੈਕਸ ਕੱਟੇ ਜਾਣ ਮਗਰੋਂ ਉਨ੍ਹਾਂ ਹੱਥ 40 ਮਿਲੀਅਨ ਡਾਲਰ (255 ਕਰੋੜ ਰੁਪਏ) ਲੱਗੇ, ਜੋ ਕਾਫੀ ਵੱਡੀ ਰਕਮ ਹੈ।


Related News