ਮੌਤ ਦੇ 20 ਸਾਲ ਮਗਰੋਂ ਖੁੱਲ੍ਹਣਗੇ ਰਾਜਕੁਮਾਰੀ ਡਾਇਨਾ ਦੀ ਜ਼ਿੰਦਗੀ ਦੇ 5 ਵੱਡੇ ਭੇਦ

Wednesday, Aug 02, 2017 - 03:15 PM (IST)

ਬ੍ਰਿਟੇਨ— ਰਾਜਕੁਮਾਰੀ ਡਾਇਨਾ ਦੀ ਮੌਤ ਦੇ 20 ਸਾਲ ਮਗਰੋਂ, 3 ਦਸਤਾਵੇਜ਼ਾਂ ਨੇ ਉਨ੍ਹਾਂ ਦੀ ਨਿੱਜੀ ਜਿੰਦਗੀ ਦੇ ਬਾਰੇ ਵਿਚ ਵਿਵਾਦਿਤ ਜਾਣਕਾਰੀਆਂ ਸ਼ੇਅਰ ਕੀਤੀਆਂ ਹਨ। ਦਸਤਾਵੇਜ਼  Diana: In Her Own Words, 6 ਅਗਸਤ ਨੂੰ ਆਵੇਗਾ। ਇਸ ਦਸਤਾਵੇਜ਼ ਵਿਚ ਉਨ੍ਹਾਂ ਰਿਕਾਰਡ ਭਾਸ਼ਣਾਂ ਦੀ ਵਰਤੋਂ ਹੋਵੇਗੀ ਜਿਹੜੇ ਉਨ੍ਹਾਂ ਨੇ ਸਾਲ 1993 ਵਿਚ ਜਨਤਾ ਸਾਹਮਣੇ ਦਿੱਤੇ ਸਨ। 
ਰਾਜਕੁਮਾਰੀ ਡਾਇਨਾ ਦੇ ਭਰਾ ਅਤੇ ਇਕ ਦੋਸਤ ਨੇ ਨਿਊਜ ਏਜੰਸੀ ਨੂੰ ਕਿਹਾ ਕਿ ਉਹ ਇਸ ਦਸਤਾਵੇਜ਼ ਨੂੰ ਨਾ ਦਿਖਾਉਣ, ਜੇ ਅਜਿਹਾ ਹੁੰਦਾ ਹੈ ਤਾਂ ਇਹ ਡਾਇਨਾ ਦੇ ਬੇਟਿਆਂ ਪ੍ਰਿੰਸ ਵਿਲੀਅਮ ਅਤੇ ਪ੍ਰਿੰਸ ਹੈਰੀ ਨੂੰ ਚੋਟ ਪਹੁੰਚਾਏਗਾ ਅਤੇ ਇਹ ਗੁਪਤ ਰੱਖਣ ਦੇ ਅਧਿਕਾਰ ਦੀ ਉਲੰਘਣਾ ਵੀ ਕਰਦਾ ਹੈ।
ਸੂਤਰਾਂ ਮੁਤਾਬਕ 21 ਘੰਟੇ ਦੇ ਕੁੱਲ 20 ਟੇਪ ਹਨ। ਇਨ੍ਹਾਂ ਟੇਪਾਂ ਵਿਚ ਡਾਇਨਾ ਆਪਣੀ ਜਿੰਦਗੀ ਸੰਬੰਧੀ ਕਈ ਨਿੱਜੀ ਗੱਲਾਂ ਸ਼ੇਅਰ ਕਰ ਰਹੀ ਹੈ। ਕੁਝ ਟੇਪ ਅਜਿਹੇ ਹਨ ਜਿਨ੍ਹਾਂ ਵਿਚ ਉਸ ਨੇ ਆਪਣੇ ਜੀਵਨ, ਬਿਨਾ ਪਿਆਰ ਦੇ ਵਿਆਹ ਅਤੇ ਹੋਰ ਨਿੱਜੀ ਗੱਲਾਂ ਬਾਰੇ ਦੱਸਿਆ ਹੈ। ਅਮਰੀਕੀ ਅਦਾਕਾਰ ਪੀਟਰ ਸੈਟੇਲੇਲਨ ਨੇ ਇਹ ਟੇਪ ਰਾਜਕੁਮਾਰੀ ਨੂੰ ਵਾਪਸ ਕਰ ਦਿੱਤੇ ਸਨ। ਇਨ੍ਹਾਂ ਟੇਪਾਂ ਨੂੰ ਰਾਜਕੁਮਾਰੀ ਡਾਇਨਾ ਦੀ ਮੌਤ ਮਗਰੋਂ ਬਰਾਮਦ ਕੀਤਾ ਗਿਆ। ਇਹ ਟੇਪ ਰਾਜਕੁਮਾਰੀ ਦੇ ਸਾਬਕਾ ਬਟਲਰ ਪੀਟਰ ਬੁਰੇਜ ਦੇ ਕਬਜੇ ਵਿਚ ਸਨ।
ਇਕ ਹੋਰ ਦਸਤਾਵੇਜ਼ ਵਿਚ ਡਾਇਨਾ ਦੇ ਬੇਟੇ ਪ੍ਰਿੰਸ ਵਿਲੀਅਮ ਅਤੇ ਪ੍ਰਿੰਸ ਹੈਰੀ ਆਪਣੀ ਮਾਂ ਦੀ ਮੌਤ ਦੇ 20ਵੇਂ ਸਾਲ 'ਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਨੂੰ ਸਾਝਾ ਕਰਨਗੇ। ਐੱਚ. ਬੀ. ਓ. ਦੇ ਦਸਤਾਵੇਜ਼ Our Mother: Her Life and Legacy ਵਿਚ ਦੋਹਾਂ ਭਰਾਵਾਂ ਦੀਆਂ ਬਚਪਨ ਦੀਆਂ ਤਸਵੀਰਾਂ ਅਤੇ ਆਪਣੀ ਮਾਂ ਨਾਲ ਫੋਨ 'ਤੇ ਕੀਤੀ ਅਖੀਰੀ ਗੱਲ ਸੰਬੰਧੀ ਜਾਣਕਾਰੀ ਹੋਵੇਗੀ।
ਟੇਪਾਂ ਵਿਚ ਡਾਇਨਾ, ਪ੍ਰਿੰਸ ਚਾਰਲਸ ਨਾਲ ਆਪਣੇ ਪਿਆਰ ਦੀ ਕਮੀ ਨਾਲ ਜੁੜੀ ਜਿੰਦਗੀ ਬਾਰੇ ਵੀ ਦੱਸੇਗੀ। ਇਸ ਦੇ ਇਲਾਵਾ 24 ਸਾਲ ਦੀ ਉਮਰ ਵਿਚ ਇਕ ਵਿਅਕਤੀ ਨਾਲ ਹੋਏ ਪਿਆਰ ਦੀ ਕਹਾਣੀ ਵੀ ਇਨ੍ਹਾਂ ਟੇਪਾਂ ਵਿਚ ਦੱਸੀ ਜਾਵੇਗੀ। ਜਿਸ ਵਿਅਕਤੀ ਨਾਲ ਡਾਇਨਾ ਨੂੰ ਪਿਆਰ ਹੋਇਆ ਸੀ, ਉਸ ਨੂੰ ਮਾਰ ਦਿੱਤਾ ਗਿਆ ਸੀ। ਇਸ ਨਾਲ ਡਾਇਨਾ ਨੂੰ ਬਹੁਤ ਦੁੱਖ ਪਹੁੰਚਿਆ ਸੀ।
ਟੇਪਾਂ ਵਿਚ ਇਸ ਗੱਲ ਦੀ ਵੀ ਜਿਕਰ ਹੈ ਕਿ ਡਾਇਨਾ, ਵਿਆਹ ਤੋਂ ਪਹਿਲਾਂ ਪ੍ਰਿੰਸ ਚਾਰਲਸ ਨਾਲ 13 ਵਾਰੀ ਮਿਲੀ ਅਤੇ ਹਰ ਵਾਰੀ ਅਪ੍ਰਭਾਵਿਤ ਹੋਈ। ਚਾਰਲਸ ਨਾਲ ਵਿਆਹ ਦੌਰਾਨ ਡਾਇਨਾ ਨੇ 5 ਵਾਰੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।


Related News