91 ਲੋਕਾਂ ਨੂੰ ਯੂਰਪ ਲਿਜਾ ਰਹੀ ਕਿਸ਼ਤੀ ਭੂ-ਮੱਧਸਾਗਰ 'ਚ ਲਾਪਤਾ

02/21/2020 5:16:15 PM

ਕਾਹਿਰਾ (ਬਿਊਰੋ): ਭੂ-ਮੱਧਸਾਗਰ ਵਿਚ 91 ਲੋਕਾਂ ਨੂੰ ਲਿਜਾ ਰਹੀ ਇਕ ਕਿਸ਼ਤੀ ਦੇ ਲਾਪਤਾ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਇਹ ਲੋਕ ਯੂਰਪ ਵਿਚ ਬਿਹਤਰ ਭੱਵਿਖ ਅਤੇ ਆਸਰੇ ਦੀ ਤਲਾਸ਼ ਵਿਚ ਜਾ ਰਹੇ ਸਨ, ਜਦੋਂ ਉਹਨਾਂ ਦੀ ਕਿਸ਼ਤੀ ਭੂ-ਮੱਧਸਾਗਰ ਵਿਚ ਲਾਪਤਾ ਹੋ ਗਈ। ਇਹ ਕਿਸ਼ਤੀ 8 ਫਰਵਰੀ ਨੂੰ ਲੀਬੀਆ ਦੇ ਤੱਟ ਤੋਂ ਰਵਾਨਾ ਹੋਈ ਸੀ। ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਕਿਸ਼ਤੀ 'ਤੇ ਸਵਾਰ ਇਕ ਵਿਅਕਤੀ ਦੇ ਰਿਸ਼ਤੇਦਾਰ ਉਸਮਾਨ ਹਾਰੂਨ ਨੇ ਦੱਸਿਆ ਕਿ ਉਹਨਾਂ ਨੂੰ 27 ਸਾਲਾ ਆਪਣੇ ਰਿਸ਼ਤੇਦਾਰ ਮੁਹੰਮਦ ਇਦਰਿਸ ਅਤੇ 10 ਦੋਸਤਾਂ ਦੀ ਕੋਈ ਖਬਰ ਨਹੀਂ ਮਿਲੀ ਹੈ। 

ਹਾਰੂਨ ਨੇ ਐਸੋਸੀਏਟਿਡ ਪ੍ਰੈੱਸ ਨੂੰ ਫੋਨ ਕਰ ਕੇ ਦੱਸਿਆ,''ਮੈਂ ਪਹਿਲੀ ਵਾਰ ਇਹ ਸੁਣਿਆ ਹੈ।'' ਕਿਸ਼ਤੀ ਦੇ ਲਾਪਤਾ ਹੋਣ ਦੀ ਖਬਰ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਯੂਰਪੀ ਸੰਘ ਭੂ-ਮੱਧ ਸਾਗਰ ਵਿਚ ਬਚਾਅ ਮੁਹਿੰਮ ਦੀ ਕਮੀ ਦੀਆਂ ਆਲੋਚਨਾਵਾਂ ਦਾ ਸਾਹਮਣਾ ਕਰ ਰਿਹਾ ਹੈ। ਸਮੁੰਦਰ ਵਿਚ ਬਚਾਅ ਲਈ ਜੋ ਹਾਟਲਾਈਨ ਨੰਬਰ ਹੈ ਉਸ 'ਤੇ ਵੀਰਵਾਰ ਨੂੰ ਇਸ ਸਬੰਧ ਵਿਚ ਕਾਲ ਆਈ ਸੀ। ਯਾਤਰੀਆਂ ਨੇ ਜੀ.ਪੀ.ਐੱਸ. ਵੀ ਸ਼ੇਅਰ ਕੀਤਾ ਸੀ ਅਤੇ ਉਸ ਸਮੇਂ ਤੱਕ ਉਹ ਉੱਤਰੀ ਲੀਬੀਆ ਦੇ ਅੰਤਰਰਾਸ਼ਟਰੀ ਜਲ ਵਿਚ ਸਨ। 

ਪਰ ਲੀਬੀਆਈ ਤੱਟ ਰੱਖਿਅਕਾਂ ਨੇ ਇਸ ਅਪੀਲ 'ਤੇ ਪ੍ਰਤੀਕਿਰਿਆ ਦੇਣ ਵਿਚ 5 ਘੰਟੇ ਲਗਾ ਦਿੱਤੇ। ਹਾਟਲਾਈਨ 'ਤੇ ਲੋਕਾਂ ਨੇ ਕਿਹਾ ਸੀ ਕਿ ਇੰਜਣ ਖਰਾਬ ਹੋ ਗਿਆ ਹੈ ਅਤੇ ਕਿਸ਼ਤੀ ਸਮੁੰਦਰ ਵਿਚ ਡੁੱਬ ਰਹੀ ਹੈ। ਇਸ ਕਿਸ਼ਤੀ 'ਤੇ ਸੂਡਾਨ, ਨਾਈਜਰ, ਈਰਾਨ ਅਤੇ ਮਾਲੀ ਦੇ ਲੋਕ ਸਵਾਰ ਸਨ।


Vandana

Content Editor

Related News