ਲੀਬੀਆ ’ਚ ਅਸਲਾ ਭੰਡਾਰ ’ਤੇ ਹਮਲਾ, 9 ਲੋਕਾਂ ਦੀ ਮੌਤ

06/16/2019 6:05:28 PM

ਤ੍ਰਿਪੋਲੀ (ਯੂ.ਐੱਨ.ਆਈ.)-ਲੀਬੀਆ ਦੀ ਫੌਜ ਨੇ ਸ਼ਨੀਵਾਰ ਨੂੰ ਰਾਜਧਾਨੀ ਤ੍ਰਿਪੋਲੀ ਦੇ ਪੂਰਬੀ ਹਿੱਸੇ ’ਚ ਸੰਯੁਕਤ ਰਾਸ਼ਟਰ ਸਮਰਥਤ ਸਰਕਾਰ ਦੀ ਫੌਜ ਨੇ ਅਸਲਾ ਭੰਡਾਰ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ, ਜਿਸ ’ਚ 9 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹਸਪਤਾਲ ਨੁਕਸਾਨਿਆ ਗਿਆ। ਸਿਹਤ ਮੰਤਰਾਲਾ ਦੇ ਬੁਲਾਰੇ ਫੌਜੀ ਵਾਨਿਸ ਨੇ ਦੱਸਿਆ ਕਿ ਮਾਰੇ ਗਏ 9 ਨਾਗਰਿਕਾਂ ’ਚ 2 ਔਰਤਾਂ ਅਤੇ 1 ਬੱਚਾ ਸ਼ਾਮਲ ਹੈ। ਸਰਕਾਰ ਵਿਰੋਧੀ ਫੌਜ ਨੇ ਦੱਸਿਆ ਕਿ ਉਸ ਦਾ ਹਵਾਈ ਹਮਲਾ ਬਿਲਕੁਲ ਸਹੀ ਨਿਸ਼ਾਨੇ ’ਤੇ ਹੋਇਆ ਹੈ, ਜਿਸ 'ਚ ਸਰਕਾਰ ਦੇ ਸੁਰੱਖਿਆ ਬਲਾਂ ਦੇ ਗੋਲਾ-ਬਾਰੂਦ ਦੇ ਸਭ ਤੋਂ ਵੱਡੇ ਭੰਡਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਲੀਬੀਆ ’ਚ ਇਸ ਸੰਘਰਸ਼ 'ਚ ਹੁਣ ਤਕ 653 ਲੋਕ ਮਾਰੇ ਗਏ ਅਤੇ 3547 ਲੋਕ ਜ਼ਖਮੀ ਹੋ ਗਏ ਹਨ।


Sunny Mehra

Content Editor

Related News