ਨੈਨੋਸ ਦਾ ਸਰਵੇਖਣ ਆਉਣ ਤੋਂ ਬਾਅਦ ਕਿਊਬਕ ''ਚ ਲਿਬਰਲਾਂ ਦੇ ਹੌਸਲੇ ਬੁਲੰਦ

Thursday, Oct 03, 2019 - 11:59 PM (IST)

ਨੈਨੋਸ ਦਾ ਸਰਵੇਖਣ ਆਉਣ ਤੋਂ ਬਾਅਦ ਕਿਊਬਕ ''ਚ ਲਿਬਰਲਾਂ ਦੇ ਹੌਸਲੇ ਬੁਲੰਦ

ਟੋਰਾਂਟੋ - ਕੈਨੇਡਾ 'ਚ ਆਮ ਚੋਣਾਂ ਨੂੰ ਲੈ ਕੇ ਪੂਰੇ ਮੁਲਕ 'ਚ ਪਾਰਟੀ ਨੇਤਾਵਾਂ ਵੱਲੋਂ ਚੋਣ ਪ੍ਰਚਾਰ ਕਰ ਨਵੇਂ-ਨਵੇਂ ਵਾਅਦੇ ਕੀਤੇ ਜਾ ਰਹੇ ਹਨ। ਉਥੇ ਚੋਣ ਪ੍ਰਚਾਰ ਦੇ ਪਹਿਲੇ ਅੱਧ ਤੱਕ ਕਿਊਬਿਕ 'ਚ ਫੈਡਰਲ ਲਿਬਰਲ ਪਾਰਟੀ ਟਾਪ 'ਤੇ ਨਜ਼ਰ ਆ ਰਹੀ ਹੈ।  ਨੈਨੋਸ ਰਿਸਰਚ ਵੱਲੋਂ ਕਿਊਬਿਕ 'ਚ ਕਰੀਬ 800 ਵੋਟਰਾਂ 'ਤੇ ਕੀਤੇ ਗਏ ਸਰਵੇਖਣ 'ਚ ਇਹ ਪੁੱਛਿਆ ਗਿਆ ਕਿ ਜੇ ਹੁਣ ਆਮ ਚੋਣਾਂ ਕਰਾਈਆਂ ਜਾਣ ਤਾਂ ਤੁਸੀਂ ਆਪਣੀਆਂ ਮੌਜੂਦਾ ਲੋਕਲ ਵੋਟਿੰਗ ਤਰਜੀਹਾਂ ਦੀ ਦਰਜੇਬੰਦੀ ਕਿੰਝ ਕਰੋਗੇ।

ਇਸ ਦੇ ਜਵਾਬ 'ਚ ਸਾਹਮਣੇ ਆਇਆ ਕਿ ਸੂਬੇ 'ਚ 35.3 ਫੀ ਸਦੀ ਵੋਟਰ ਲਿਬਰਲ ਪਾਰਟੀ ਦਾ ਪੱਖ ਪੂਰਦੇ ਨੇ, ਜੋ ਕਿ ਪਹਿਲਾਂ ਦੇ ਇਕ ਹਫਤੇ ਦੇ ਮੁਕਾਬਲੇ 36.2 ਤੋਂ ਘੱਟ ਹੈ। ਪਰ ਅਜੇ ਵੀ ਬਲਾਕ ਕਿਊਬੀਕੁਆ, ਜਿਸ ਨੂੰ 22 ਫੀ ਸਦੀ ਸਮਰਥਨ ਹਾਸਲ ਹੈ। ਪੋਲਸਟਰ ਨਿੱਕ ਨੈਨੋਸ ਨੇ ਆਖਿਆ ਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਲਿਬਰਲਾਂ ਨੂੰ ਫਾਇਦਾ ਹੋ ਰਿਹਾ ਹੈ ਪਰ ਇਕ ਵਾਰੀ ਮਾਂਟਰੀਅਲ ਤੋਂ ਪੈਰ ਬਾਹਰ ਕਰਨ 'ਤੇ ਕੰਜ਼ਰਵੇਟਿਵ ਅਤੇ ਬਲਾਕ ਕਿਊਬੀਕੁਆ ਵਰਗੀਆਂ ਪਾਰਟੀਆਂ ਦੇ ਸਮਰਥਨ 'ਚ ਕਾਫੀ ਵਾਧਾ ਹੋ ਜਾਂਦਾ ਹੈ।

ਨੈਨੋਸ ਨੇ ਆਖਿਆ ਕਿ ਇਹ ਵੀ ਜ਼ਰੂਰੀ ਹੈ ਕਿ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਮਾਂਟਰੀਅਲ ਤੋਂ ਬਾਹਰ ਕੀ ਵਾਪਰ ਰਿਹਾ ਹੈ ਕਿਉਂਕਿ ਚੋਣਾਂ ਦੇ ਨਤੀਜੇ ਇਕ ਸੂਬੇ 'ਚੋਂ ਹੀ ਨਹੀਂ ਸਗੋਂ ਦੇਸ਼ ਦੀਆਂ ਸਾਰੀਆਂ ਸੀਟਾਂ ਤੋਂ ਹੀ ਤੈਅ ਹੋਣੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਅਸਲ 'ਚ ਗੱਲ ਇਹ ਹੈ ਕਿ ਬਹੁਤੀਆਂ ਸੀਟਾਂ, ਜਿਨ੍ਹਾਂ ਨੂੰ ਮਿਲਾ ਕੇ ਫੈਸਲਾ ਹੋਣਾ ਹੈ, ਅਸਲ ਮੁਕਾਬਲਾ ਉੱਥੇ ਹੀ ਹੈ ਅਤੇ ਉੱਥੇ ਹੀ ਵੋਟਾਂ ਵੰਡੀਆਂ ਜਾਣੀਆਂ ਹਨ।


author

Khushdeep Jassi

Content Editor

Related News