ਇਸ ਦੇਸ਼ ''ਚ ਲੋਕਾਂ ਨੇ ਵਿਆਹ ਸਬੰਧੀ ਚੁੱਕੀ ਇਹ ਮੰਗ

Sunday, Feb 24, 2019 - 10:05 AM (IST)

ਇਸ ਦੇਸ਼ ''ਚ ਲੋਕਾਂ ਨੇ ਵਿਆਹ ਸਬੰਧੀ ਚੁੱਕੀ ਇਹ ਮੰਗ

ਬੇਰੁੱਤ (ਭਾਸ਼ਾ)— ਲੇਬਨਾਨ ਦੀ ਰਾਜਧਾਨੀ ਬੇਰੁੱਤ ਵਿਚ ਸ਼ਨੀਵਾਰ ਨੂੰ ਦੇਸ਼ ਵਿਚ ਧੂਮਧਾਮ ਨਾਲ ਹੋਣ ਵਾਲੇ ਵਿਆਹਾਂ ਨੂੰ ਮਾਨਤਾ ਦੇਣ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਪ੍ਰਦਰਸ਼ਨ ਕੀਤਾ। ਹਾਲ ਹੀ ਵਿਚ ਨਿਯੁਕਤ ਦੇਸ਼ ਦੀ ਪਹਿਲੀ ਮਹਿਲਾ ਗ੍ਰਹਿ ਮੰਤਰੀ ਰਾਇਆ ਅਲ-ਹਸਨ ਨੇ ਕਿਹਾ ਸੀ ਕਿ ਉਹ ਇਸ ਸਬੰਧ ਵਿਚ ਗੰਭੀਰ ਚਰਚਾ ਕਰਨ ਦੀ ਚਾਹਵਾਨ ਹੈ। ਇਸ ਦੇ ਕਈ ਦਿਨ ਬਾਅਦ ਪ੍ਰਦਰਸ਼ਨਕਾਰੀ ਗ੍ਰਹਿ ਮੰਤਰਾਲੇ ਦੇ ਬਾਹਰ ਇਕੱਠੇ ਹੋਏ। ਭਾਵੇਂਕਿ ਮੰਤਰੀ ਦੀ ਇਸ ਟਿੱਪਣੀ ਦੀ ਧਾਰਮਿਕ ਸੰਸਥਾਵਾਂ ਨੇ ਸਖਤ ਆਲੋਚਨਾ ਕੀਤੀ ਹੈ। 

ਦੇਸ਼ ਦੀ ਸਰਵ ਉੱਚ ਸ਼ੀਆ ਸੋਸਾਇਟੀ ਨੇ ਵੀ ਧੂਮਧਾਮ ਨਾਲ ਹੋਣ ਵਾਲੇ ਵਿਆਹਾਂ ਨੂੰ ਮਾਨਤਾ ਦੇਣ ਦੀ ਗੱਲ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਦੋਹਾਂ ਪੱਖਾਂ ਦੇ ਬਿਆਨ ਆਉਣ ਦੇ ਬਾਅਦ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ ਹੈ। ਲੇਬਨਾਨ ਵਿਚ ਇੱਥੋਂ ਦੇ ਮਾਨਤਾ ਪ੍ਰਾਪਤ 15 ਧਰਮਾਂ ਲਈ ਵੱਖ-ਵੱਖ ਨਿੱਜੀ ਕਾਨੂੰਨ ਨਹੀਂ ਹਨ। ਲੇਬਨਾਨ ਵਿਚ ਜਿਸ ਨੇ ਧੂਮਧਾਨ ਨਾਲ ਵਿਆਹ ਕਰਨਾ ਹੁੰਦਾ ਹੈ, ਉਹ ਗੁਆਂਢੀ ਦੇਸ਼ ਸਾਈਪ੍ਰਸ ਵਿਚ ਜਾ ਕੇ ਵਿਆਹ ਕਰਦਾ ਹੈ ਅਤੇ ਫਿਰ ਉਸ ਨੂੰ ਆਪਣੇ ਇੱਥੇ ਰਜਿਸਟਰਡ ਕਰਵਾਉਂਦਾ ਹੈ। ਲੇਬਨਾਨ ਦੇ ਕਾਨੂੰਨ ਦੇ ਤਹਿਤ ਜੇਕਰ ਕਿਸ ਨੇ ਆਪਣੇ ਦੇਸ਼ ਦੇ ਬਾਹਰ ਸਿਵਲ ਮੈਰਿਜ ਕੀਤੀ ਹੈ ਤਾਂ ਉਸ ਨੂੰ ਮਾਨਤਾ ਮਿਲ ਸਕਦੀ ਹੈ ਪਰ ਦੇਸ਼ ਵਿਚ ਹੋਣ ਵਾਲੇ ਅਜਿਹੇ ਵਿਆਹਾਂ ਨੂੰ ਮਾਨਤਾ ਨਹੀਂ ਮਿਲਦੀ।


author

Vandana

Content Editor

Related News