ਕੋਰੋਨਾਵਾਇਰਸ ਨਾਲ ਨਜਿੱਠਣ ਲਈ ਇਕਜੁੱਟ ਹੋ ਕੇ ਕੰਮ ਕਰਨ ਨੇਤਾ : UN

Saturday, Apr 25, 2020 - 02:28 AM (IST)

ਕੋਰੋਨਾਵਾਇਰਸ ਨਾਲ ਨਜਿੱਠਣ ਲਈ ਇਕਜੁੱਟ ਹੋ ਕੇ ਕੰਮ ਕਰਨ ਨੇਤਾ : UN

ਜਿਨੇਵਾ - ਸੰਯੁਕਤ ਰਾਸ਼ਟਰ ਸਕੱਤਰ ਐਂਟੋਨੀਓ ਗੁਤਾਰੇਸ ਨੇ ਯੂਰਪੀ ਯੂਨੀਅਨ ਦੇ ਨੇਤਾਵਾਂ ਸਮੇਤ ਹੋਰ ਦੇਸ਼ਾਂ ਤੋਂ ਕੋਰੋਨਾਵਾਇਰਸ ਮਹਾਮਾਰੀ ਖਿਲਾਫ ਇਕਜੁੱਟ ਹੋ ਕੇ ਇਸ ਨਾਲ ਨਜਿੱਠਣ ਦੀ ਗੱਲ ਆਖੀ ਹੈ। ਗੁਤਾਰੇਸ ਨੇ ਇਕ ਵੀਡੀਓ ਕਾਨਫਰੰਸ ਦੌਰਾਨ ਇਹ ਗੱਲ ਕਹੀ ਹੈ। ਉਨ੍ਹਾਂ ਦੇ ਨਾਲ ਸਹਿ-ਮੇਜ਼ਬਾਨਾਂ ਦੇ ਤੌਰ 'ਤੇ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਲ, ਵਿਸ਼ਵ ਸਿਹਤ ਸੰਗਠਨ ਦੇ ਜਨਰਲ ਸਕੱਤਰ ਟੇਡ੍ਰੋਸ ਅਦਾਨੋਮ ਗੇਬ੍ਰੇਸਸ ਅਤੇ ਬਿਲ ਅਤੇ ਮੇਲਿੰਡਾ ਗੇਟਸ ਫਾਊਡੇਸ਼ਨ ਆਦਿ ਸ਼ਾਮਲ ਰਹੇ।

ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਕੋਵਿਡ-19 ਦੇ ਖਤਰੇ ਨਾਲ ਮੁਕਾਬਲਾ ਕਰਨ ਲਈ ਰਾਸ਼ਟਰੀ ਨੇਤਾਵਾਂ ਦੀ ਇਕਜੁੱਟਤਾ ਦੇ ਨਾਲ ਹੀ ਨਿੱਜੀ ਖੇਤਰ, ਮਨੁੱਖੀ ਅਧਿਕਾਰ ਸੰਗਠਨਾਂ ਅਤੇ ਹੋਰ ਹਿੱਸੇਦਾਰਾਂ ਨੂੰ ਇਕੱਠੇ ਆਉਣ ਦੀ ਅਪੀਲ ਕੀਤੀ। ਗੁਤਾਰੇਸ ਨੇ ਆਖਿਆ ਕਿ ਵਿਸ਼ਵ ਹਾਲਾਤ ਦੇ ਮੱਦੇਨਜ਼ਰ ਲੋਕਾਂ ਦੇ ਸਿਹਤ ਨੂੰ ਬਚਾਉਣ ਲਈ ਇਤਿਹਾਸ ਵਿਚ ਹੁਣ ਤੱਕ ਦੇ ਸਭ ਤੋਂ ਵੱਡੇ ਯਤਨ ਦੀ ਜ਼ਰੂਰਤ ਹੈ। ਉਨ੍ਹਾਂ ਆਖਿਆ ਕਿ ਅਸੀਂ ਆਪਣੀ ਜ਼ਿੰਦਗੀਆਂ ਨੂੰ ਬਚਾਉਣ ਲਈ ਜੂਝ ਰਹੇ ਹਾਂ।ਦੱਸ ਦਈਏ ਕਿ ਪੂਰੀ ਦੁਨੀਆ ਵਿਚ ਇਸ ਵੇਲੇ ਕੋਰੋਨਾਵਾਇਰਸ ਦੇ ਕੁਲ () ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ () ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ () ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।


author

Khushdeep Jassi

Content Editor

Related News