ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਸੂਬੇ ਦੀ ਨੇਤਾ ਨੇ ਭਿਸ਼ਟਾਚਾਰ ਜਾਂਚ ਨੂੰ ਲੈ ਕੇ ਦਿੱਤਾ ਅਸਤੀਫਾ
Friday, Oct 01, 2021 - 02:00 PM (IST)
ਕੈਨਬਰਾ (ਭਾਸ਼ਾ) : ਆਸਟ੍ਰੇਲੀਆ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬੇ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਦੀ ਨੇਤਾ ਨੇ ਭ੍ਰਿਸ਼ਟਾਚਾਰ ਨਾਲ ਸਬੰਧਤ ਜਾਂਚ ਨੂੰ ਲੈ ਕੇ ਸ਼ੁੱਕਰਵਾਰ ਨੂੰ ਅਸਤੀਫਾ ਦੇ ਦਿੱਤਾ। ਇਕ ਭ੍ਰਿਸ਼ਟਾਚਾਰ ਵਿਰੋਧੀ ਸੰਗਠਨ ਸਾਬਕਾ ਸੰਸਦ ਮੈਂਬਰ ਨਾਲ ਉਨ੍ਹਾਂ ਦੇ ਗੁਪਤ ਸਬੰਧਾਂ ਨੂੰ ਲੈ ਕੇ ਜਾਂਚ ਕਰ ਰਿਹਾ ਹੈ। ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ ਬੇਰੇਜਿਕੇਲੀਅਨ ਨੇ ਕਿਹਾ ਕਿ ਸਿਡਨੀ ਵਿਚ ਕੋਵਿਡ-19 ਪ੍ਰਕੋਪ ਦੇ ਇਕ ਮਹੱਤਵਪੂਰਨ ਪੜਾਅ ਵਿਚ ਭ੍ਰਿਸ਼ਟਾਚਾਰ ਖ਼ਿਲਾਫ਼ ਆਜ਼ਾਦ ਕਮਿਸ਼ਨ ਦੀ ਜਾਂਚ ਦੇ ਮੱਦੇਨਜ਼ਰ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਆਸਟ੍ਰੇਲੀਆ ਵੱਲੋਂ ਅੰਤਰਰਾਸ਼ਟਰੀ ਯਾਤਰਾ ਮੁੜ ਚਾਲੂ ਕਰਨ ਦਾ ਐਲਾਨ
ਬੇਰੇਜਿਕੇਲੀਅਨ ਨੇ ਪੱਤਰਕਾਰਾਂ ਨੂੰ ਕਿਹਾ, ‘ਪ੍ਰੀਮੀਅਰ ਦੇ ਰੂਪ ਵਿਚ ਮੇਰਾ ਅਸਤੀਫਾ ਕੋਵਿਡ ਦੇ ਉਸ ਮੁਸ਼ਕਲ ਸਮੇਂ ’ਤੇ ਨਹੀਂ ਹੋ ਸਕਦਾ ਸੀ ਪਰ ਸਥਿਤੀ ਹੁਣ ਪੂਰੀ ਤਰ੍ਹਾਂ ਨਾਲ ਮੇਰੇ ਕੰਟਰੋਲ ਤੋਂ ਬਾਹਰ ਹੈ, ਕਿਉਂਕਿ ਆਈ.ਸੀ.ਏ.ਸੀ. ਨੇ ਸੂਬੇ ਦੇ ਇਤਿਹਾਸ ਵਿਚ ਸਭ ਤੋਂ ਚੁਣੌਤੀਪੂਰਨ ਸਮੇਂ ਦੇ ਸਭ ਤੋਂ ਚੁਣੌਤੀਪੂਰਨ ਹਫ਼ਤਿਆਂ ਦੌਰਾਨ ਇਹ ਕਾਰਵਾਈ ਕੀਤੀ ਹੈ। ਇਹ ਆਈ.ਸੀ.ਏ.ਸੀ. ਦਾ ਵਿਸ਼ੇਸ਼ ਅਧਿਕਾਰ ਹੈ।’ ਸਿਡਨੀ ਦੇ ਹਸਪਤਾਲਾਂ ਵਿਚ ਕੋਵਿਡ-19 ਰੋਗੀਆਂ ਦੀ ਸੰਖਿਆ ਅਕਤੂਬਰ ਦੌਰਾਨ ਸਿਖ਼ਰ ’ਤੇ ਹੋਣ ਦਾ ਖ਼ਦਸ਼ਾ ਹੈ। ਉਂਝ ਸੂਬੇ ਭਰ ਵਿਚ ਟੀਕਾਕਰਨ ਦੀ ਦਰ ਵੱਧ ਰਹੀ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਨਿਊਜ਼ੀਲੈਂਡ ’ਚ ਰਹਿੰਦੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਇੱਕੋ ਹੱਲੇ ਲੱਖਾਂ ਪ੍ਰਵਾਸੀ ਹੋਣਗੇ ਪੱਕੇ
ਇਕ ਆਜ਼ਾਦ ਰਾਜ-ਆਧਾਰਿਤ ਜਨਤਕ ਖੇਤਰ ਦੀ ਨਿਗਰਾਨੀ ਸੰਸਥਾ ਆਈ.ਸੀ.ਏ.ਸੀ. ਨੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਪ੍ਰਸਿੱਧ ਨੇਤਾ ਦੇ ਜਨਤਕ ਕਰਤੱਵਾਂ ਅਤੇ ਸਾਬਕਾ ਸਰਕਾਰੀ ਸਹਿਯੋਗੀ ਡੇਰਿਲ ਮੈਗੁਈਰੇ ਨਾਲ ਉਨ੍ਹਾਂ ਦੇ ਵਿਅਕਤੀਗਤ ਸਬੰਧ ਹਨ। ਉਨ੍ਹਾਂ ਕਿਹਾ, ਮੈਂ ਹਮੇਸ਼ਾ ਪੂਰੀ ਈਮਾਨਦਾਰੀ ਨਾਲ ਕੰਮ ਕੀਤਾ ਹੈ।’ ਪ੍ਰਧਾਨ ਮੰਤਰੀ ਸਕੌਟ ਮੌਰੀਸਨ, ਜੋ ਬੇਰੇਜਿਕੇਲੀਅਨ ਦੀ ਰੂੜ੍ਹੀਵਾਦੀ ਲਿਬਰਲ ਪਾਰਟੀ ਦੇ ਮੈਂਬਰ ਹਨ, ਨੇ ਉਨ੍ਹਾਂ ਨੂੰ ਸਰਵਉਚ ਇਮਾਨਦਾਰੀ ਵਾਲੇ ਵਿਅਕਤੀ ਵਜੋਂ ਦਰਸਾਇਆ ਹੈ। ਮੌਰੀਸਨ ਨੇ ਕਿਹਾ, ਗਲੇਡਿਸ ਇਕ ਪਿਆਰੀ ਦੋਸਤ ਹੈ, ਅਸੀਂ ਇਕ-ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਾਂ। ਉਨ੍ਹਾਂ ਨੇ ਪ੍ਰੀਮੀਅਰ ਦੇ ਰੂਪ ਵਿਚ ਬਿਹਤਰ ਕੰਮ ਕੀਤਾ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।