ਐੱਮ. ਕਿਊ. ਐੱਮ. ਨੇਤਾ ਨੇ ਅਸਤੀਫਾ ਦੋਣ ਦੇ ਕੁਝ ਘੰਟਿਆ ਬਾਅਦ ਹੀ ਫੈਸਲਾ ਲਿਆ ਵਾਪਿਸ

Friday, Nov 10, 2017 - 10:28 AM (IST)

ਕਰਾਚੀ (ਭਾਸ਼ਾ)— ਪਾਕਿਸਤਾਨ ਵਿਚ ਮੁਤਾਹਿਦਾ ਕੌਮੀ ਮੂਵਮੈਂਟ (ਐੱਮ. ਕਿਊ. ਐੱਮ.) ਪਾਕਿਸਤਾਨ ਦੇ ਨੇਤਾ ਫਾਰੂਕ ਸੱਤਾਰ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਪਰ ਆਪਸੀ ਵਿਚਾਰ ਵਟਾਂਦਰੇ ਅਤੇ ਸਮਝਾਉਣ ਦੇ ਕੁਝ ਘੰਟਿਆਂ ਮਗਰੋਂ ਹੀ ਉਨ੍ਹਾਂ ਨੇ ਆਪਣਾ ਫੈਸਲਾ ਵਾਪਿਸ ਲੈ ਲਿਆ। ਸੱਤਾਰ ਨੇ ਕਿਹਾ ਕਿ ਉਨ੍ਹਾਂ ਨੇ ਐੱਮ. ਕਿਊ. ਐੱਮ. ਪਾਕਿਸਤਾਨ ਨੂੰ ਛੱਡਣ ਦੇ ਫੈਸਲਾ ਇਸ ਲਈ ਲਿਆ ਕਿਉਂਕਿ ਉਨ੍ਹਾਂ ਦੀ ਪਾਰਟੀ ਦੇ ਕੇਂਦਰੀ ਕਮੇਟੀ ਦੇ ਮੈਂਬਰਾਂ ਦੇ ਰੱਵਈਏ ਤੋਂ ਅਜਿਹਾ ਲੱਗਦਾ ਸੀ ਜਿਵੇਂ ਉਨ੍ਹਾਂ ਨੇ ਉਰਦੂ ਬੋਲਣ ਵਾਲਿਆਂ ਦੇ ਹੱਕ ਉਸ ਸਮੇਂ ''ਵੇਚ ਦਿੱਤੇ'' ਜਦੋਂ ਉਹ ਵਿਰੋਧੀ ਪਾਕਿਸਤਾਨ ਸਰਜਮੀਂ ਪਾਰਟੀ (ਪੀ. ਐੱਸ. ਪੀ.) ਦੇ ਪ੍ਰਮੁੱਖ ਮੁਸਤਫਾ ਕਮਾਲ ਨੂੰ ਮਿਲਣ ਗਏ ਸਨ।


Related News