ਫੇਸਬੁੱਕ ਨੂੰ ਵੱਡਾ ਝਟਕਾ, ਰਾਕੇਟ ਟੈਸਟ ਦੌਰਾਨ ਹੋਏ ਧਮਾਕਿਆਂ ''ਚ 1340 ਕਰੋੜ ਦਾ ਨੁਕਸਾਨ (ਦੇਖੋ ਤਸਵੀਰਾਂ)
Friday, Sep 02, 2016 - 11:27 AM (IST)

ਕੇਪ ਕੈਨਵਰਲ— ਅਮਰੀਕਾ ਦਾ ਸਪੇਸ ਐਕਸ ਦਾ ਮੁੱਖ ਲਾਂਚ ਪੈਡ ਵੀਰਵਾਰ ਨੂੰ ਧਮਾਕਿਆਂ ਨਾਲ ਦਹਿਲ ਗਿਆ। ਸਪੇਸ ਐਕਸ ਫਾਲਕਨ-9 ਲਾਂਚ ਸਾਈਟ ''ਤੇ ਮਨੁੱਖ ਰਹਿਤ ਰਾਕੇਟ ਵਿਚ ਕਈ ਧਮਾਕੇ ਹੋਏ। ਕੁਝ ਹੀ ਦੇਰ ਵਿਚ ਧੂੰਏ ਦਾ ਗੁਬਾਰ ਆਸਮਾਨ ''ਤੇ ਛਾ ਗਿਆ। ਹਾਦਸੇ ਵਿਚ ਕੋਈ ਜ਼ਖਮੀ ਨਹੀਂ ਹੋਇਆ। ਸਪੇਸ ਐਕਸ ਕੰਪਨੀ ਬੁੱਧਵਾਰ ਨੂੰ ਅਨਮੈਨਡ ਰਾਕੇਟ ਦਾ ਟੈਸਟ ਕਰ ਰਹੀ ਸੀ। ਧਮਾਕਿਆਂ ਵਿਚ ਜਿਨ੍ਹਾਂ ਸੈਟੇਲਾਈਟਸ ਨੂੰ ਨੁਕਸਾਨ ਪਹੁੰਚਿਆ ਹੈ, ਉਨ੍ਹਾਂ ਵਿਚ ਫੇਸਬੁੱਕ ਦਾ ਸੈਟੇਲਾਈਟ ਏਮੋਸ-6 ਵੀ ਸ਼ਾਮਲ ਸੀ। ਇਸ ਸੈਟੇਲਾਈਟ ਦੀ ਕੀਮਤ 1340 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫੇਸਬੁੱਕ ਦੇ ਸੰਸਥਾਪਕ ਮਾਰਕ ਜੁਕਰਬਰਗ ਇਸ ਨਾਲ ਕਾਫੀ ਨਿਰਾਸ਼ ਹਨ। ਇਸ ਸੈਟੇਲਾਈਟ ਰਾਹੀਂ ਫੇਸਬੁੱਕ ਦੀ ਯੋਜਨਾ ਅਫਰੀਕਾ ਸਮੇਤ 14 ਦੇਸ਼ਾਂ ਨੂੰ ਇੰਟਰਨੈੱਟ ਨਾਲ ਜੋੜਨ ਦੀ ਸੀ। ਮੀਡੀਆ ਰਿਪੋਰਟ ਮੁਤਾਬਕ ਵੀਰਵਾਰ ਨੂੰ ਸਵੇਰੇ 9 ਵਜੇ ਇਹ ਹਾਦਸਾ ਵਾਪਰਿਆ। ਉਸ ਸਮੇਂ ਕੈਨਵਰਲ ਏਅਰਪੋਰਟ ਸਟੇਸ਼ਨ ''ਤੇ ਇਕ ਮਨੁੱਖ ਰਹਿਤ ਰਾਕੇਟ ਨੂੰ ਟੈਸਟ ਲਈ ਸਪੇਸ ਐਕਸ ਫਾਲਕਨ-9 ਦੀ ਲਾਂਚ ਸਾਈਟ ''ਤੇ ਲਿਜਾਇਆ ਜਾ ਰਿਹਾ ਸੀ। ਸਪੇਸ ਐਕਸ ਨਾਸਾ ਨੇ ਕੈਨੇਡੀ ਦੇ ਸਪੇਸ ਸੈਂਟਰ ਦੇ ਨੇੜੇ ਹੀ ਹੈ। ਲਾਂਚਿੰਗ ਦੌਰਾਨ ਰਾਕੇਟ ਵਿਚ ਕਈ ਮਿੰਟਾਂ ਤੱਕ ਇਕ ਤੋਂ ਬਾਅਦ ਇਕ ਧਮਾਕੇ ਹੋਏ। ਜਿਸ ਰਾਕੇਟ ਨੂੰ ਟੈਸਟ ਸਾਈਟ ''ਤੇ ਲਿਜਾਇਆ ਜਾ ਰਿਹਾ ਸੀ, ਉਸ ਨੂੰ ਸ਼ਨੀਵਾਰ ਨੂੰ ਲਾਂਚ ਕੀਤਾ ਜਾਣਾ ਸੀ। ਸਪੇਸ ਐਕਸ ਉਨ੍ਹਾਂ ਦੋਹਾਂ ਕੰਪਨੀਆਂ ''ਚੋਂ ਇਕ ਹੈ, ਜੋ ਨਾਸਾ ਲਈ ਸਪੇਸ ਸੈਂਟਰ ਵਿਚ ਸਪਲਾਈ ਲੈ ਕੇ ਜਾਂਦੀਆਂ ਹਨ।