10 ਮਿੰਟ ਪਹਿਲਾਂ ਖਿੱਚੀ ਤਸਵੀਰ ਬਣੀ ਆਖਰੀ ਨਿਸ਼ਾਨੀ, ਖੇਡਣ ਗਿਆ ਨਾ ਮੁੜਿਆ ਵਾਪਸ (ਤਸਵੀਰਾਂ)

Wednesday, May 31, 2017 - 03:40 PM (IST)

 10 ਮਿੰਟ ਪਹਿਲਾਂ ਖਿੱਚੀ ਤਸਵੀਰ ਬਣੀ ਆਖਰੀ ਨਿਸ਼ਾਨੀ, ਖੇਡਣ ਗਿਆ ਨਾ ਮੁੜਿਆ ਵਾਪਸ (ਤਸਵੀਰਾਂ)

 ਓਨਟਾਰੀਓ—  ਡੇਵ ਮਿਲਜ਼ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸ ਦੇ 15 ਸਾਲਾ ਨਾਬਾਲਗ ਮੁੰਡੇ ਦੀ ਮੌਤ ਸੋਕਰ (ਫੁੱਟਬਾਲ) ਦੇ ਸਟੈਂਡ ਨਾਲ ਟਕਰਾ ਜਾਣ ਕਾਰਨ ਹੋਈ। 12 ਮਈ ਨੂੰ ਉਹ ਆਪਣੇ ਦੋਸਤ ਅਤੇ ਗਰਲਫਰੈਂਡ ਨਾਲ ਬਾਹਰ ਘੁੰਮਣ ਗਿਆ ਸੀ। ਉਨ੍ਹਾਂ ਨੇ ਬਹੁਤ ਮਸਤੀ ਕੀਤੀ ਅਤੇ ਤਸਵੀਰਾਂ ਖਿਚਵਾਈਆਂ। ਉਹ ਆਪਣੇ ਮਸਲਜ਼ ਦਿਖਾ ਕੇ ਤਸਵੀਰਾਂ ਖਿਚਵਾ ਰਿਹਾ ਸੀ ਅਤੇ ਬਹੁਤ ਖੁਸ਼ ਸੀ, ਉਹ ਨਹੀਂ ਜਾਣਦਾ ਸੀ ਕਿ ਇਸ ਦੇ 10 ਮਿੰਟਾਂ ਮਗਰੋਂ ਉਹ ਮੌਤ ਦੀ ਗੋਦ ''ਚ ਹਮੇਸ਼ਾ ਲਈ ਸੌਂ ਜਾਵੇਗਾ। 

ਉਸ ਦੇ ਪਿਤਾ ਨੇ ਕਿਹਾ ਕਿ ਉਸ ਦਾ ਬੱਚਾ ਬਹੁਤ ਬਹਾਦਰ ਸੀ ਪਰ ਉਹ ਨਹੀਂ ਜਾਣਦਾ ਸੀ ਕਿ ਉਹ ਹੱਸਦਾ-ਖੇਡਦਾ ਸਦਾ ਲਈ ਇਸ ਦੁਨੀਆ ਨੂੰ ਛੱਡ ਜਾਵੇਗਾ। ਉਸ ਦੇ ਪਿਤਾ ਨੇ ਕਿਹਾ ਕਿ ਸੋਕਰ ਕਰਾਸਬਾਰ (ਸਟੈਂਡ) ਦਾ ਉਪਰਲਾ ਹਿੱਸਾ ਬਹੁਤ ਭਾਰਾ ਹੋਣ ਕਾਰਨ ਬੱਚਾ ਮੁੜ ਉੱਠ ਨਾ ਸਕਿਆ । ਉਨ੍ਹਾਂ ਕਿਹਾ ਇਸ ਵੱਲ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਕਿਸੇ ਹੋਰ ਦਾ ਘਰ ਨਾ ਉੱਜੜੇ। ਸਕੂਲ ਵਾਲਿਆਂ ਨੇ ਵੀ ਨਾਬਾਲਗ ਮੁੰਡੇ ਦੀ ਮੌਤ ਦਾ ਦੁੱਖ ਲਗਾਇਆ ਹੈ।


Related News