ਸ਼੍ਰੀਲੰਕਾ: ਈਸਟਰ ਹਮਲਿਆਂ ਕਾਰਨ ਸਿਰਫ 2 ਦਿਨ ਹੀ ਮਨਾਇਆ ਜਾਵੇਗਾ ''ਵੇਸਾਕ'' ਤਿਓਹਾਰ

Wednesday, May 08, 2019 - 07:03 PM (IST)

ਸ਼੍ਰੀਲੰਕਾ: ਈਸਟਰ ਹਮਲਿਆਂ ਕਾਰਨ ਸਿਰਫ 2 ਦਿਨ ਹੀ ਮਨਾਇਆ ਜਾਵੇਗਾ ''ਵੇਸਾਕ'' ਤਿਓਹਾਰ

ਕੋਲੰਬੋ— ਸ਼੍ਰੀਲੰਕਾ ਸਰਕਾਰ ਨੇ ਈਸਟਰ ਐਤਵਾਰ ਨੂੰ ਹੋਏ ਬੰਬ ਧਮਾਕਿਆਂ ਤੋਂ ਬਾਅਦ ਦੇਸ਼ 'ਚ ਸੁਰੱਖਿਆ ਸਥਿਤੀ ਦਾ ਹਵਾਲਾ ਦਿੰਦਿਆਂ ਪੰਜ ਦਿਨਾਂ ਦੇ ਰਾਸ਼ਟਰੀ ਵੇਸਾਕ ਤਿਓਹਾਰ ਨੂੰ ਸਿਰਫ ਦੋ ਦਿਨ ਮਨਾਉਣ ਦਾ ਫੈਸਲਾ ਲਿਆ ਹੈ। ਵੇਸਾਕ ਦੁਨੀਆਭਰ ਦੇ ਲੱਖਾਂ ਬੌਧ ਫਾਲੋਅਰਸ ਦੇ ਲਈ ਸਭ ਤੋਂ ਪਵਿੱਤਰ ਦਿਨ ਹੈ। ਇਹ ਮਈ ਮਹੀਨੇ 'ਚ ਪੂਰੇ ਚੰਦਰਮਾ ਦਾ ਦਿਨ ਹੈ। ਇਸ ਸਾਲ ਇਹ 17 ਤੋਂ 21 ਮਈ ਦੇ ਵਿਚਾਲੇ ਮਨਾਇਆ ਜਾਂਦਾ ਹੈ। 

ਵੇਸਾਕ ਤਿਓਹਾਰ ਬੌਧ ਦੇ ਜਨਮ, ਗਿਆਨ ਪ੍ਰਾਪਤੀ ਤੇ ਮਹਾਨਿਰਵਾਣ (ਜੋ ਸਭ ਇਕੋ ਤਰੀਕ ਨੂੰ ਹੋਇਆ ਸੀ) ਦੇ ਮੌਕੇ ਮਨਾਇਆ ਜਾਂਦਾ ਹੈ। ਸ਼੍ਰੀਲੰਕਾ ਦੀ ਚੋਟੀ ਦੀ ਅਗਵਾਈ ਨੇ ਕਿਹਾ ਕਿ ਅਧਿਕਾਰੀਆਂ ਨੇ ਹਾਲ ਦੇ ਭਿਆਨਕ ਬੰਬ ਧਮਾਕਿਆਂ ਲਈ ਜ਼ਿੰਮੇਦਾਰ ਸਾਰੇ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂ ਢੇਰ ਕਰ ਦਿੱਤਾ ਹੈ। ਹਾਲਾਂਕਿ ਚਿਤਾਵਨੀ ਦਿੱਤੀ ਗਈ ਹੈ ਕਿ ਦੇਸ਼ ਅਜੇ ਵੀ ਇਸਲਾਮਿਕ ਸਟੇਟ ਦੇ ਅੱਤਵਾਦੀ ਹਮਲਿਆਂ ਦੇ ਖਤਰੇ ਦਾ ਸਾਹਣਾ ਕਰ ਰਿਹਾ ਹੈ। ਬੌਧ ਮਾਮਲਿਆਂ ਦੇ ਮੰਤਰੀ ਗਮਿਨੀ ਜਯਵਿਕ੍ਰਮ ਪੇਰੇਰਾ ਨੇ ਦੱਸਿਆ ਕਿ ਪੰਜ ਦਿਨਾਂ ਤਿਓਹਾਰ ਨੂੰ ਹੁਣ ਦੋ ਦਿਨ 17 ਤੇ 18 ਮਈ ਤੱਕ ਸੀਮਤ ਕਰ ਦਿੱਤਾ ਗਿਆ ਹੈ।


author

Baljit Singh

Content Editor

Related News