ਸ਼੍ਰੀਲੰਕਾ: ਸਖਤ ਸੁਰੱਖਿਆ ਵਿਚਾਲੇ ਮਸਜਿਦਾਂ ''ਚ ਸ਼ੁੱਕਰਵਾਰ ਦੀ ਨਮਾਜ਼ ਕੀਤੀ ਗਈ ਅਦਾ

05/03/2019 6:26:20 PM

ਕੋਲੰਬੋ— ਸ਼੍ਰੀਲੰਕਾ ਦੀਆਂ ਸਮਜਿਦਾਂ 'ਚ ਸ਼ੁੱਕਰਵਾਰ ਦੀ ਨਮਾਜ਼ ਅਦਾ ਕੀਤੀ ਗਈ ਹੈ ਤੇ ਇਸ ਦੈਰਾਨ ਕੋਈ ਵੀ ਦੁਖਦ ਘਟਨਾ ਨਹੀਂ ਵਾਪਰੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਹਫਤੇ ਜ਼ਿਆਦਾਤਰ ਮਸਜਿਦਾਂ 'ਚ ਸੁਰੱਖਿਆ ਦੇ ਸ਼ੱਕ ਕਾਰਨ ਸ਼ੁੱਕਰਵਾਰ ਦੀ ਨਮਾਜ਼ ਅਦਾ ਨਹੀਂ ਕੀਤੀ ਗਈ ਸੀ।

ਮਸਜਿਦਾਂ 'ਚ ਸ਼ੁੱਕਰਵਾਰ ਦੀ ਨਮਾਜ਼ ਨੂੰ ਦੁਬਾਰਾ ਸ਼ੁਰੂ ਕਰਨ ਦੇ ਬਾਵਜੂਦ ਕੈਥੋਲਿਕ ਭਾਈਚਾਰੇ ਨੇ ਸੁਰੱਖਿਆ ਦੇ ਸ਼ੱਕ ਕਾਰਨ ਗਿਰਜਾਘਰਾਂ 'ਚ ਪ੍ਰਾਰਥਨਾ ਨੂੰ ਰੱਦ ਕਰ ਦਿੱਤਾ ਸੀ। ਕੋਲੰਬੋ ਦੇ ਆਰਕਸ਼ਿਪ ਮੈਲਕਮ ਕਾਰਡੀਨਲ ਰੰਜੀਤ ਨੇ ਵੀਰਵਾਰ ਨੂੰ ਹੁਕਮ ਦਿੱਤਾ ਸੀ ਕਿ ਅਗਲੀ ਸੂਚਨਾ ਤੱਕ ਕੋਈ ਵੀ ਸਮੂਹਿਕ ਪ੍ਰਾਰਥਨਾ ਸਭਾ ਨਹੀਂ ਹੋਵੇਗੀ।


Baljit Singh

Content Editor

Related News