ਦੱਖਣੀ ਅਫਗਾਨਿਸਤਾਨ 'ਚ ਜ਼ਮੀਨ ਖਿਸਕੀ, 6 ਲੋਕਾਂ ਦੀ ਮੌਤ
Saturday, Mar 01, 2025 - 06:20 PM (IST)

ਕਾਬੁਲ (ਯੂ.ਐਨ.ਆਈ.)- ਦੱਖਣੀ ਅਫਗਾਨਿਸਤਾਨ ਦੇ ਉਰੂਜ਼ਗਾਨ ਸੂਬੇ ਵਿੱਚ ਜ਼ਮੀਨ ਖਿਸਕਣ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ। ਇੱਕ ਸਥਾਨਕ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਸੱਭਿਆਚਾਰ ਅਤੇ ਸੂਚਨਾ ਦੇ ਸੂਬਾਈ ਨਿਰਦੇਸ਼ਕ ਜ਼ਮੀਰ ਅਹਿਮਦ ਨੇ ਦੱਸਿਆ ਕਿ ਇਹ ਆਫ਼ਤ ਸ਼ੁੱਕਰਵਾਰ ਦੇਰ ਰਾਤ ਸੂਬੇ ਦੇ ਗਿਜ਼ਾਬ ਜ਼ਿਲ੍ਹੇ ਦੇ ਸਰਮੋਰੀ ਖੇਤਰ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਤੋਂ ਬਾਅਦ ਵਾਪਰੀ।
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਇਜ਼ਰਾਈਲ ਨੂੰ 3 ਬਿਲੀਅਨ ਡਾਲਰ ਦੇ ਹਥਿਆਰ ਵੇਚਣ ਨੂੰ ਮਨਜ਼ੂਰੀ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਉਰੋਜ਼ਗਾਨ ਦੇ ਗੁਆਂਢੀ ਕੰਧਾਰ ਸੂਬੇ ਵਿੱਚ ਇੱਕ ਘਰ ਦੀ ਛੱਤ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਰਾਸ਼ਟਰੀ ਆਫ਼ਤ ਅਥਾਰਟੀ ਦੇ ਬੁਲਾਰੇ ਮੁੱਲਾ ਜਨਾਨ ਸਾਇਕ ਨੇ ਬੁੱਧਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਭਰ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਗਈ ਹੈ ਅਤੇ 40 ਹੋਰ ਜ਼ਖਮੀ ਹੋ ਗਏ ਹਨ। ਪਿਛਲੇ ਕੁਝ ਦਿਨਾਂ ਵਿੱਚ ਭਾਰੀ ਮੀਂਹ, ਬਰਫ਼ਬਾਰੀ ਅਤੇ ਅਚਾਨਕ ਹੜ੍ਹਾਂ ਨੇ ਗਰੀਬੀ ਨਾਲ ਜੂਝ ਰਹੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।