ਵੱਡਾ ਹਾਦਸਾ : ਨਦੀ 'ਚ ਰੁੜ੍ਹੀਆਂ ਦੋ ਬੱਸਾਂ, 7 ਭਾਰਤੀਆਂ ਸਮੇਤ 12 ਲੋਕਾਂ ਦੀ ਮੌਤ

Friday, Jul 12, 2024 - 11:00 AM (IST)

ਕਾਠਮੰਡੂ- ਨੇਪਾਲ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸਥਾਨਕ ਪੁਲਸ ਨੇ ਦੱਸਿਆ ਕਿ ਵੀਰਵਾਰ ਰਾਤ ਅਤੇ ਸ਼ੁੱਕਰਵਾਰ ਸਵੇਰੇ ਵੱਖ-ਵੱਖ ਘਟਨਾਵਾਂ ਵਿੱਚ ਢਿੱਗਾਂ ਡਿੱਗਣ ਕਾਰਨ 12 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ 7 ਭਾਰਤੀ ਸ਼ਾਮਲ ਹਨ। ਇਸ ਤੋਂ ਇਲਾਵਾ ਬੱਸ ਵਿਚ ਸਵਾਰ 65 ਹੋਰ ਯਾਤਰੀ ਲਾਪਤਾ ਹਨ। ਜਾਣਕਾਰੀ ਮੁਤਾਬਕ ਬੀਰਗੰਜ ਤੋਂ ਕਾਠਮੰਡੂ ਜਾ ਰਹੀ ਇੱਕ ਬੱਸ ਤ੍ਰਿਸ਼ੂਲੀ ਨਦੀ ਵਿੱਚ ਡਿੱਗ ਗਈ, ਜਿਸ ਵਿੱਚ ਸੱਤ ਭਾਰਤੀਆਂ ਦੀ ਮੌਤ ਹੋ ਗਈ। ਇੱਥੇ ਦੱਸ ਦੇਈਏ ਕਿ ਸੜਕ ਵਿਭਾਗ ਨੇ ਨਰਾਇਣਘਾਟ-ਕਾਠਮੰਡੂ ਰੋਡ ਸੈਕਸ਼ਨ ਨੂੰ ਪੰਦਰਾਂ ਦਿਨਾਂ ਲਈ ਬੰਦ ਕਰ ਦਿੱਤਾ ਸੀ। ਪਰ ਇਸ ਤੋਂ ਬਾਅਦ ਵੀ ਟਰੈਫਿਕ ਸੇਵਾ ਬਹਾਲ ਹੈ। ਦਰਅਸਲ ਨੇਪਾਲ 'ਚ ਜ਼ਿਆਦਾ ਮੀਂਹ ਕਾਰਨ ਵੱਖ-ਵੱਖ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ।

ਇੱਕ ਬੱਸ ਵਿੱਚ 24 ਅਤੇ ਦੂਜੀ ਵਿੱਚ 41 ਯਾਤਰੀ ਸਨ ਸਵਾਰ

ਕਾਠਮੰਡੂ ਪੋਸਟ ਮੁਤਾਬਕ ਚਿਤਵਨ ਦੇ ਮੁੱਖ ਜ਼ਿਲਾ ਅਧਿਕਾਰੀ ਇੰਦਰਦੇਵ ਯਾਦਵ ਨੇ ਦੱਸਿਆ ਕਿ ਕਾਠਮੰਡੂ ਜਾ ਰਹੀ ਏਂਗਾਸ ਬੱਸ 'ਚ 24 ਯਾਤਰੀ ਸਵਾਰ ਸਨ, ਜਦਕਿ ਕਾਠਮੰਡੂ ਤੋਂ ਗੌਰ ਜਾ ਰਹੀ ਗਣਪਤੀ ਡੀਲਕਸ ਬੱਸ 'ਚ ਕਰੀਬ 41 ਲੋਕ ਸਵਾਰ ਸਨ। ਹਾਦਸਾ ਸਵੇਰੇ ਕਰੀਬ 3.30 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਗਣਪਤੀ ਡੀਲਕਸ ਬੱਸ ਵਿੱਚ ਸਵਾਰ ਤਿੰਨ ਯਾਤਰੀ ਛਾਲ ਮਾਰ ਕੇ ਆਪਣੀ ਜਾਨ ਬਚਾਉਣ ਵਿੱਚ ਸਫਲ ਹੋ ਗਏ। ਸ਼ਰਮਾ ਨੇ ਸਿਨਹੂਆ ਨੂੰ ਦੱਸਿਆ, "ਅਸੀਂ ਜ਼ਿਲ੍ਹੇ ਵਿੱਚ ਤਿੰਨ ਥਾਵਾਂ ਤੋਂ 11 ਲਾਸ਼ਾਂ ਬਰਾਮਦ ਕੀਤੀਆਂ ਹਨ।" ਇਸ ਦੌਰਾਨ ਕਾਠਮੰਡੂ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ ਰਾਜਮਾਰਗ ਦੇ ਮੁਗਲਿੰਗ-ਨਾਰਾਇਣਘਾਟ ਹਿੱਸੇ 'ਤੇ ਚਿਤਵਨ ਜ਼ਿਲ੍ਹੇ ਵਿੱਚ ਢਿੱਗਾਂ ਡਿੱਗਣ ਕਾਰਨ ਦੋ ਬੱਸਾਂ ਦੇ ਵਹਿ ਜਾਣ ਕਾਰਨ 65 ਯਾਤਰੀ ਲਾਪਤਾ ਹੋ ਗਏ।

ਪੜ੍ਹੋ ਇਹ ਅਹਿਮ ਖ਼ਬਰ-Big Breaking:  ਗ੍ਰੇਵਸੈਂਡ ਗੁਰਦੁਆਰਾ ਸਾਹਿਬ 'ਚ ਤਲਵਾਰ ਨਾਲ ਹਮਲਾ, ਦੋ ਵਿਅਕਤੀ ਜ਼ਖ਼ਮੀ

ਨੇਪਾਲ ਦੇ ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟ ਕੀਤਾ

ਪੁਲਸ ਸੁਪਰਡੈਂਟ ਭਾਵੇਸ਼ ਰਿਮਲ ਨੇ ਕਾਠਮੰਡੂ ਪੋਸਟ ਨੂੰ ਦੱਸਿਆ ਕਿ ਨੇਪਾਲ ਪੁਲਸ ਅਤੇ ਹਥਿਆਰਬੰਦ ਪੁਲਸ ਬਲ ਬਚਾਅ ਕਾਰਜਾਂ ਲਈ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਨੇ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਸਬੰਧਤ ਏਜੰਸੀਆਂ ਨੂੰ ਖੋਜ ਅਤੇ ਬਚਾਅ ਕਾਰਜ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਜ਼ਿਲ੍ਹਾ ਪੁਲਸ ਦੇ ਬੁਲਾਰੇ ਭੇਸ਼ ਰਾਜ ਰਿਜਾਲ ਨੇ ਸਿਨਹੂਆ ਨੂੰ ਦੱਸਿਆ, "ਦੋਵੇਂ ਬੱਸਾਂ ਦੇ ਤ੍ਰਿਸ਼ੂਲੀ ਨਦੀ ਵਿੱਚ ਡਿੱਗਣ ਦਾ ਸ਼ੱਕ ਹੈ। ਬਚਾਅ ਟੀਮਾਂ ਜਿਨ੍ਹਾਂ ਵਿੱਚ ਗੋਤਾਖੋਰ ਸ਼ਾਮਲ ਹਨ, ਨੂੰ ਲੱਭਣ ਲਈ ਜੁਟਾਇਆ ਗਿਆ ਹੈ।"

ਯਾਤਰੀਆਂ ਦੀ ਭਾਲ ਲਈ ਸਰਚ ਆਪਰੇਸ਼ਨ ਜਾਰੀ 

ਦਹਿਲ ਨੇ ਟਵਿੱਟਰ 'ਤੇ ਲਿਖਿਆ, 'ਨਾਰਾਇਣਘਾਟ-ਮੁਗਲਿੰਗ ਰੋਡ ਸੈਕਸ਼ਨ 'ਤੇ ਸਿਮਲਟਾਰ 'ਚ ਜ਼ਮੀਨ ਖਿਸਕਣ ਨਾਲ ਬੱਸਾਂ ਦੇ ਰੁੜ੍ਹ ਜਾਣ ਤੋਂ ਬਾਅਦ ਲਗਭਗ 5 ਦਰਜਨ ਯਾਤਰੀਆਂ ਦੇ ਲਾਪਤਾ ਹੋਣ ਦੀ ਖਬਰ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਤਬਾਹੀ ਕਾਰਨ ਹੋਏ ਨੁਕਸਾਨ ਤੋਂ ਮੈਂ ਬਹੁਤ ਦੁਖੀ ਹਾਂ। ਮੈਂ ਗ੍ਰਹਿ ਪ੍ਰਸ਼ਾਸਨ ਸਮੇਤ ਸਾਰੀਆਂ ਸਰਕਾਰੀ ਏਜੰਸੀਆਂ ਨੂੰ ਯਾਤਰੀਆਂ ਨੂੰ ਲੱਭਣ ਅਤੇ ਬਚਾਉਣ ਲਈ ਨਿਰਦੇਸ਼ ਦਿੰਦਾ ਹਾਂ। ਕਈ ਥਾਵਾਂ 'ਤੇ ਢਿੱਗਾਂ ਡਿੱਗਣ ਕਾਰਨ ਨਰਾਇਣਘਾਟ-ਮੁਗਲਿੰਗ ਰੋਡ ਸੈਕਸ਼ਨ 'ਤੇ ਆਵਾਜਾਈ ਵਿੱਚ ਵਿਘਨ ਪਿਆ ਹੈ। ਰੋਡ ਡਿਵੀਜ਼ਨ ਭਰਤਪੁਰ ਅਨੁਸਾਰ ਸੜਕ 'ਤੇ ਆਵਾਜਾਈ ਬਹਾਲ ਕਰਨ 'ਚ ਕਰੀਬ ਚਾਰ ਘੰਟੇ ਲੱਗਣਗੇ। ਨੇਪਾਲ ਵਿੱਚ ਮੌਨਸੂਨ ਸੀਜ਼ਨ ਦੇ ਦੌਰਾਨ ਹੜ੍ਹ, ਚਿੱਕੜ ਅਤੇ ਜ਼ਮੀਨ ਖਿਸਕਣਾ ਆਮ ਤੌਰ 'ਤੇ ਮੱਧ ਜੂਨ ਤੋਂ ਅਕਤੂਬਰ ਦੇ ਸ਼ੁਰੂ ਤੱਕ ਚੱਲਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News