ਪੰਜਾਬ 'ਚ ਜਨਮ ਅਸ਼ਟਮੀ ਦੇ ਦਿਨ ਵਾਪਰਿਆ ਵੱਡਾ ਹਾਦਸਾ, ਮੇਲਾ ਵੇਖਣ ਜਾ ਰਹੇ ਵਿਅਕਤੀ ਦੀ ਦਰਦਨਾਕ ਮੌਤ

Tuesday, Aug 27, 2024 - 04:08 PM (IST)

ਪੰਜਾਬ 'ਚ ਜਨਮ ਅਸ਼ਟਮੀ ਦੇ ਦਿਨ ਵਾਪਰਿਆ ਵੱਡਾ ਹਾਦਸਾ, ਮੇਲਾ ਵੇਖਣ ਜਾ ਰਹੇ ਵਿਅਕਤੀ ਦੀ ਦਰਦਨਾਕ ਮੌਤ

ਹਾਜੀਪੁਰ (ਜੋਸ਼ੀ)-ਜਨਮ ਅਸ਼ਟਮੀ ਵਾਲੇ ਦਿਨ ਪੰਜਾਬ 'ਚ ਵੱਡਾ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਹਾਜੀਪੁਰ ਤੋਂ ਦਸੂਹਾ ਸੜਕ 'ਤੇ ਪੈਂਦੇ ਅੱਡਾ ਸੀਪਰੀਆਂ ਨੇੜੇ ਇਕ ਵਿਅਕਤੀ ਦੀ ਟਰੈਕਟਰ-ਟਰਾਲੀ ਤੋਂ ਡਿੱਗਣ ਨਾਲ ਮੌਤ ਹੋ ਗਈ।  ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੰਧਵਾਲ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ’ਤੇ ਹੋਣੇ ਵਾਲੇ ਮੇਲੇ ਲਈ ਸੰਗਤ ਸਵੇਰ ਤੋਂ ਹੀ ਦੂਰ-ਦੂਰ ਤੋਂ ਆਉਣੀ ਸ਼ੁਰੂ ਹੋ ਗਈ ਸੀ। ਇਸੇ ਮੇਲੇ ’ਚ ਸ਼ਾਮਲ ਹੋਣ ਲਈ ਇਕ ਸੰਗਤ ਦਾ ਜੱਥਾ ਟਾਂਡਾ ਇਲਾਕੇ ਤੋਂ ਟਰੈਕਟਰ-ਟਰਾਲੀ ਰਾਹੀਂ ਆ ਰਿਹਾ ਸੀ।

ਜਦੋਂ ਇਹ ਟਰੈਕਟਰ ਪਿੰਡ ਸੀਪਰੀਆਂ ਦੇ ਅੱਡੇ ਨੇੜੇ ਪੁੱਜਿਆ ਤਾਂ ਟਰਾਲੀ ’ਤੇ ਬੈਠਿਆ ਇਕ ਵਿਅਕਤੀ ਅਚਾਨਕ ਡਿੱਗ ਪਿਆ ਅਤੇ ਡਿੱਗਦੇ ਸਾਰ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਵੀਰ ਪੁੱਤਰ ਸੁਰਿੰਦਰ ਵਾਸੀ ਪਿੰਡ ਹਰਸ਼ੀ ਟਾਂਡਾ ਵਜੋਂ ਹੋਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਹਾਜੀਪੁਰ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਘਟਨਾ ਦੀ ਜਾਂਚ ਕਰਦੇ ਹੋਏ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪਾਕਿ ਵੱਲੋਂ ਭੇਜੇ ਜਾ ਰਹੇ ਡਰੋਨਾਂ ਦਾ ਮੁਕਾਬਲਾ ਕਰਨ ਲਈ ਵੱਡੀ ਤਿਆਰੀ 'ਚ BSF
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News