ਮੂਰਤੀ ਵਿਸਰਜਨ ਸਮੇਂ ਹੋ ਗਿਆ ਵੱਡਾ ਹਾਦਸਾ, ਤੇਜ਼ ਪਾਣੀ ਦੇ ਵਹਾਅ ''ਚ ਰੁੜ੍ਹ ਗਏ 4 ਨੌਜਵਾਨ
Monday, Sep 02, 2024 - 01:39 AM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼/ਅਠੌਲਾ)- ਬੀਤੇ ਦਿਨ ਬਾਅਦ ਦੁਪਹਿਰ ਬਿਆਸ ਦਰਿਆ ’ਚ ਮੂਰਤੀ ਵਿਸਰਜਨ ਕਰਦੇ ਸਮੇਂ 4 ਨੌਜਵਾਨਾਂ ਦੇ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਮੌਕੇ ’ਤੇ ਪੁੱਜੇ ਐੱਸ.ਡੀ.ਐੱਮ. ਰਵਿੰਦਰ ਸਿੰਘ ਅਰੋੜਾ ਅਤੇ ਥਾਣਾ ਮੁਖੀ ਬਿਆਸ ਹਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਦੇਰ ਸ਼ਾਮ ਯੂ.ਪੀ. ਨਿਵਾਸੀ ਪਰਿਵਾਰ, ਜੋ ਕਿ ਇਸ ਸਮੇਂ ਜਲੰਧਰ ’ਚ ਰਹਿ ਰਿਹਾ ਹੈ, ਦਰਿਆ ਬਿਆਸ ਵਿਚ ਮੂਰਤੀ ਵਿਸਰਜਨ ਕਰਨ ਲਈ ਆਇਆ ਸੀ। ਮੂਰਤੀ ਵਿਸਰਜਨ ਕਰਦੇ ਸਮੇਂ ਪਰਿਵਾਰ ’ਚੋਂ 4 ਨੌਜਵਾਨ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ।
ਇਹ ਵੀ ਪੜ੍ਹੋ- ਰੋਟੀ ਖਾਣ ਲਈ ਲੈਣ ਗਈ ਸੀ ਪਾਣੀ, ਫਰਿੱਜ ਕੋਲ ਬੈਠੇ ਸੱਪ ਨੇ ਮਾਰਿਆ ਡੰਗ, BA ਦੀ ਵਿਦਿਆਰਥਣ ਦੀ ਹੋਈ ਮੌਤ
ਗੋਤਾਖੋਰਾਂ ਦੀ ਮਦਦ ਨਾਲ ਉਨ੍ਹਾਂ ਦੀ ਭਾਲ ਜਾਰੀ ਹੈ ਅਤੇ ਡੁੱਬਣ ਵਾਲੇ ਸ਼ਰੀਕੇ ’ਚ ਭਰਾ ਦੱਸੇ ਜਾ ਰਹੇ ਹਨ। ਰੁੜ੍ਹਨ ਵਾਲਿਆਂ ਦੀ ਸ਼ਨਾਖਤ ਅੰਕਿਤ, ਧੀਰਜ, ਗੋਲੂ ਤੇ ਰਣਜੀਤ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਨਹਿਰ 'ਚ ਨਹਾਉਣ ਦੀ 'ਜ਼ਿੱਦ' ਨੇ ਖੋਹ ਲਿਆ 2 ਭੈਣਾਂ ਦਾ 'ਇਕਲੌਤਾ' ਭਰਾ, ਡੁੱਬਣ ਕਾਰਨ ਹੋ ਗਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e