ਮੋਬਾਈਲ ਵਿੰਗ ਨੇ ਸਿਟੀ ਰੇਲਵੇ ਸਟੇਸ਼ਨ ’ਤੇ ਕੀਤੀ ਰੇਡ, ਕਬਜ਼ੇ ''ਚ ਲਏ ਪਾਰਸਲ ਦੇ 12 ਨਗ

Thursday, Aug 29, 2024 - 07:53 AM (IST)

ਮੋਬਾਈਲ ਵਿੰਗ ਨੇ ਸਿਟੀ ਰੇਲਵੇ ਸਟੇਸ਼ਨ ’ਤੇ ਕੀਤੀ ਰੇਡ, ਕਬਜ਼ੇ ''ਚ ਲਏ ਪਾਰਸਲ ਦੇ 12 ਨਗ

ਜਲੰਧਰ (ਗੁਲਸ਼ਨ) : ਬੁੱਧਵਾਰ ਦੁਪਹਿਰ ਜੀ. ਐੱਸ. ਟੀ. ਵਿਭਾਗ ਦੇ ਮੋਬਾਈਲ ਵਿੰਗ ਨੇ ਸਿਟੀ ਰੇਲਵੇ ਸਟੇਸ਼ਨ ’ਤੇ ਰੇਡ ਕੀਤੀ। ਰੇਡ ਦੌਰਾਨ ਉਨ੍ਹਾਂ ਨੇ 12 ਪਾਰਸਲ ਦੇ ਨਗਾਂ ਨੂੰ ਆਪਣੇ ਕਬਜ਼ੇ ਵਿਚ ਲਿਆ ਹੈ। ਮੋਬਾਈਲ ਵਿੰਗ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਇਨ੍ਹਾਂ ਨਗਾਂ ਦੇ ਮਾਲ ਦਾ ਬਿੱਲ ਨਹੀਂ ਮਿਲਿਆ। ਬਿੱਲ ਨਾ ਮਿਲਣ ਦੀ ਸੂਰਤ ਵਿਚ ਉਨ੍ਹਾਂ ਨੇ ਮਾਲ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜੀ. ਐੱਸ. ਟੀ. ਭਵਨ ਭੇਜ ਦਿੱਤਾ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਬਾਈਲ ਵਿੰਗ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਕਟਹਿਾਰ ਐਕਸਪ੍ਰੈੱਸ (15707) ਵਿਚ ਬਿਨਾਂ ਬਿੱਲ ਦਾ ਮਾਲ ਆ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ ਟ੍ਰੈਪ ਲਗਾਇਆ ਅਤੇ ਟ੍ਰੇਨ ਵਿਚੋਂ ਉਤਰੇ ਨਗਾਂ ਨੂੰ ਰੋਕ ਲਿਆ। ਬਿੱਲ ਨਾ ਹੋਣ ’ਤੇ ਅਧਿਕਾਰੀਆਂ ਨੇ ਮਾਲ ਨੂੰ ਆਪਣੀ ਕਸਟੱਡੀ ਵਿਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨਗਾਂ ਵਿਚ ਮੋਬਾਈਲ ਅਸੈਸਰੀ ਦਾ ਸਾਮਾਨ ਹੈ।

ਉਥੇ ਹੀ ਮੋਬਾਈਲ ਵਿੰਗ ਦੇ ਏ. ਈ. ਟੀ. ਸੀ. ਕਮਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਬਿੱਲ ਨਾ ਮਿਲਣ ਕਾਰਨ ਪਾਰਸਲ ਦੇ 12 ਨਗਾਂ ਨੂੰ ਆਪਣੇ ਕਬਜ਼ੇ ਵਿਚ ਲਿਆ ਹੈ। ਮਾਲ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਵੇਗੀ। ਬਿੱਲ ਨਾ ਹੋਣ ’ਤੇ ਬਣਦੀ ਕਾਰਵਾਈ ਕਰ ਕੇ ਜੁਰਮਾਨਾ ਵਸੂਲਿਆ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News