ਪਿੰਡ ਦਿਉਨ ਨੇੜਾ ਵਾਪਰਿਆ ਭਿਆਨਕ ਹਾਦਸਾ, ਬਜ਼ੁਰਗ ਅਤੇ ਦਿਵਿਆਂਗ ਵਿਅਕਤੀ ਦੀ ਮੌਤ

Tuesday, Aug 27, 2024 - 04:12 PM (IST)

ਬਠਿੰਡਾ (ਜ. ਬ.)- ਸ੍ਰੀ ਮੁਕਤਸਰ ਰੋਡ ’ਤੇ ਪਿੰਡ ਦਿਉਨ ਨੇੜੇ ਇਕ ਐਕਟਿਵਾ ਅਤੇ ਜੀਪ ਦੀ ਟੱਕਰ ’ਚ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 2 ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਬਠਿੰਡਾ ਵੱਲੋਂ ਆ ਰਹੀ ਇਕ ਜੀਪ ਦੀ ਪਿੰਡ ਦਿਉਨ ਨੇੜੇ ਖੇਤਾਂ ਵਿਚੋਂ ਸੜਕ ’ਤੇ ਆ ਰਹੀ ਇਕ ਐਕਟਿਵਾ ਨਾਲ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਐਕਟਿਵਾ ਚਾਲਕ ਅਪਾਹਜ ਵਿਅਕਤੀ ਅਤੇ ਇਕ ਬਜ਼ੁਰਗ ਦੀ ਦਰਦਨਾਕ ਮੌਤ ਹੋ ਗਈ, ਜਦਕਿ ਜੀਪ ਚਾਲਕ ਅਤੇ ਸਵਾਰ ਨੌਜਵਾਨ ਵੀ ਜ਼ਖਮੀ ਹੋ ਗਏ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡਾ ਹਾਦਸਾ! ਸਵਾਰੀਆਂ ਨਾਲ ਭਰੀ PRTC ਬੱਸ ਪਲਟੀ; ਔਰਤ ਦੀ ਮੌਤ

ਸੂਚਨਾ ਮਿਲਦੇ ਹੀ ਸੰਸਥਾ ਦੇ ਮੈਂਬਰ ਹਰਸ਼ਿਤ ਚਾਵਲਾ ਅਤੇ ਯਾਦਵਿੰਦਰ ਕੰਗ ਐਂਬੂਲੈਂਸ ਸਮੇਤ ਮੌਕੇ ’ਤੇ ਪਹੁੰਚ ਗਏ। ਜੀਪ ਦੇ ਡਰਾਈਵਰ ਅਤੇ ਸਵਾਰ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਹਸਪਤਾਲ ਪਹੁੰਚਾਇਆ। ਪੁਲਸ ਜਾਂਚ ਤੋਂ ਬਾਅਦ ਸੰਸਥਾ ਦੇ ਮੈਂਬਰਾਂ ਨੇ ਦੋਵੇਂ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਗੋਰਖ ਸਿੰਘ (55) ਪੁੱਤਰ ਗੁਰਾ ਸਿੰਘ ਅਤੇ ਮੰਦਰ ਸਿੰਘ (50) ਪੁੱਤਰ ਮਿੱਡਾ ਸਿੰਘ ਵਾਸੀ ਪਿੰਡ ਦਿਉਨ ਵਜੋਂ ਹੋਈ ਹੈ, ਜਦਕਿ ਜੀਪ ’ਚ ਸਵਾਰ ਜ਼ਖਮੀ ਨੌਜਵਾਨਾਂ ਦੀ ਪਛਾਣ ਆਰੀਅਨ ਬਾਂਸਲ (21) ਪੁੱਤਰ ਸੁਸ਼ੀਲ ਬਾਂਸਲ ਅਤੇ ਯਸ਼ੂ (22) ਪੁੱਤਰ ਸੰਦੀਪ ਕੁਮਾਰ ਵਾਸੀ ਸੰਗਤ ਮੰਡੀ ਵਜੋਂ ਹੋਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News