ਅਫਗਾਨਿਸਤਾਨ ''ਚ ਖੁਦ ਦੀ ਵਿਛਾਈ ਬਾਰੂਦੀ ਸੁਰੰਗ ਦੀ ਚਪੇਟ ''ਚ ਆ ਕੇ 10 ਤਾਲਿਬਾਨੀ ਮਰੇ

Tuesday, Oct 13, 2020 - 10:11 PM (IST)

ਅਫਗਾਨਿਸਤਾਨ ''ਚ ਖੁਦ ਦੀ ਵਿਛਾਈ ਬਾਰੂਦੀ ਸੁਰੰਗ ਦੀ ਚਪੇਟ ''ਚ ਆ ਕੇ 10 ਤਾਲਿਬਾਨੀ ਮਰੇ

ਕੰਧਾਰ (ਇੰਟ.): ਅਫਗਾਨਿਸਤਾਨ ਦੇ ਕੰਧਾਰ ਸੂਬੇ ਵਿਚ ਖੁਦ ਦੀ ਵਿਛਾਈ ਹੋਈ ਬਾਰੂਦੀ ਸੁਰੰਗ ਦੀ ਚਪੇਟ ਵਿਚ ਆਉਣ ਦੇ ਕਾਰਣ ਤਾਲਿਬਾਨ ਦੇ 10 ਅੱਤਵਾਦੀਆਂ ਦੀ ਮੌਤ ਹੋ ਗਈ। ਕੰਧਾਰ ਪੁਲਸ ਦੇ ਬੁਲਾਰੇ ਜਮਾਲ ਬਾਰਿਕਜਈ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਬੁਲਾਰੇ ਮੁਤਾਬਕ ਤਾਲਿਬਾਨੀ ਅੱਤਵਾਦੀਆਂ ਦੇ ਇਕ ਸਮੂਹ ਨੇ ਸੂਬੇ ਦੇ ਸ਼ਾਹ ਵਲੀਕੋਟ ਜ਼ਿਲੇ ਦੀ ਲੋਈਕਰੀਜ਼ ਸੜਕ 'ਤੇ ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਸੋਮਵਾਰ ਰਾਤ ਨੂੰ ਬਾਰੂਦੀ ਸੁਰੰਗ ਵਿਛਾਈ ਗਈ ਸੀ। ਪਰ ਤਾਲਿਬਾਨੀ ਅੱਤਵਾਦੀਆਂ ਦਾ ਇਕ ਵਾਹਨ ਉਸੇ ਦੀ ਚਪੇਟ ਵਿਚ ਆ ਗਿਆ ਤੇ 10 ਅੱਤਵਾਦੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਧਮਾਕੇ ਵਿਚ ਪੰਜ ਅੱਤਵਾਦੀ ਜ਼ਖਮੀ ਵੀ ਹੋਏ ਹਨ।


author

Baljit Singh

Content Editor

Related News