ਬ੍ਰਾਜ਼ੀਲ ''ਚ ਲੈਂਡ ਸਲਾਈਡ ਕਾਰਨ ਇਕੋ ਘਰ ਦੇ 7 ਮੈਂਬਰਾਂ ਦੀ ਮੌਤ
Wednesday, Dec 25, 2019 - 10:09 AM (IST)

ਰੀਓ ਡੀ ਜਨੇਰੀਓ— ਪੂਰਬੀ ਬ੍ਰਾਜ਼ੀਲ ਦੇ ਰੀਸਿਫ ਸ਼ਹਿਰ 'ਚ ਹੋਏ ਲੈਂਡ ਸਲਾਈਡ ਕਾਰਨ ਇਕ ਹੀ ਪਰਿਵਾਰ ਦੇ ਘੱਟ ਤੋਂ ਘੱਟ 7 ਮੈਂਬਰਾਂ ਦੀ ਮੌਤ ਹੋ ਗਈ। ਸਥਾਨਕ ਫਾਇਰ ਫਾਈਟਰਜ਼ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਉੱਤਰੀ ਡੋਇਸ ਉਨੀਡੋਸ 'ਚ ਇਹ ਹਾਦਸਾ ਮੰਗਲਵਾਰ ਸਵੇਰੇ ਉਸ ਸਮੇਂ ਵਾਪਰਿਆ ਜਦ ਘਰ ਦੇ ਸਾਰੇ ਮੈਂਬਰ ਸੌਂ ਰਹੇ ਸਨ।
ਫਾਇਰ ਫਾਈਟਰ ਵਿਭਾਗ ਨੇ ਸ਼ੁਰੂਆਤ 'ਚ 5 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਜਦਕਿ 8 ਘੰਟੇ ਬਾਅਦ ਦੋ ਔਰਤਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਇਲਾਕੇ 'ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਪਾਣੀ ਦੀਆਂ ਦੋ ਪਾਈਪਾਂ ਫਟਣ ਕਾਰਨ ਲੈਂਡ ਸਲਾਈਡ ਹੋਇਆ ਹਾਲਾਂਕਿ ਸਰਕਾਰ ਵਲੋਂ ਇਸ ਸਬੰਧੀ ਅਜੇ ਪੁਸ਼ਟੀ ਹੋਣੀ ਬਾਕੀ ਹੈ। ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਮ੍ਰਿਤਕਾਂ 'ਚ 2 ਅਤੇ 9 ਸਾਲ ਦੇ ਬੱਚਿਆਂ ਸਣੇ ਬਜ਼ੁਰਗ ਔਰਤ ਵੀ ਸ਼ਾਮਲ ਹੈ। ਫਾਇਰ ਫਾਈਟਰਜ਼ ਨੇ ਮਲਬੇ 'ਚੋਂ 5 ਲਾਸ਼ਾਂ ਕੱਢੀਆਂ ਜਦਕਿ ਦੋ ਲਾਸ਼ਾਂ ਨੂੰ ਲੱਭਣ ਲਈ ਸਨਿੱਫਰ ਡਾਗਜ਼ ਦੀ ਮਦਦ ਲਈ ਗਈ।