ਲਖਵੀਰ ਸਿੰਘ ਬਿੱਟੂ ਲਸਾੜਾ ਨੂੰ ਸਦਮਾ, ਮਾਤਾ ਦਾ ਦਿਹਾਂਤ

Sunday, Mar 16, 2025 - 04:08 PM (IST)

ਲਖਵੀਰ ਸਿੰਘ ਬਿੱਟੂ ਲਸਾੜਾ ਨੂੰ ਸਦਮਾ, ਮਾਤਾ ਦਾ ਦਿਹਾਂਤ

ਰੋਮ (ਕੈਂਥ)- ਲਾਸੀਓ ਸੂਬੇ ਦੇ ਸਮਾਜ ਸੇਵੀ ਤੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਦੀ ਪ੍ਰਬੰਧਕ ਕਮੇਟੀ ਦੇ ਉਪ-ਪ੍ਰਧਾਨ ਲਖਵੀਰ ਸਿੰਘ ਬਿੱਟੂ ਲਸਾੜਾ ਦੇ ਪੂਜਨੀਕ ਮਾਤਾ ਸੁਰਿੰਦਰ ਕੌਰ (80) ਦਾ ਬੀਤੇ ਦਿਨ ਇੰਗਲੈਂਡ ਦੇ ਕੇਟਰਿੰਗ ਸ਼ਹਿਰ ਦੇ ਹਸਪਤਾਲ ਵਿਖੇ ਸੰਖੇਪ ਬਿਮਾਰੀ ਮਗਰੋਂ ਦਿਹਾਂਤ ਹੋ ਗਿਆ। ਉਹ ਆਪਣੀ ਧੀ ਕੋਲ ਹੀ ਪਿਛਲੇ ਕੁਝ ਸਮੇਂ ਤੋਂ ਇੰਗਲੈਂਡ ਰਹਿ ਰਹੇ ਸਨ।

ਪੜ੍ਹੋ ਇਹ ਅਹਿਮ ਖ਼ਬਰ-Green card ਸਥਾਈ ਨਹੀਂ ਹੈ.... ਅਮਰੀਕਾ 'ਚ ਰਹਿੰਦੇ ਭਾਰਤੀਆਂ ਨੂੰ ਲੱਗੇਗਾ ਝਟਕਾ

ਸਵਰਗੀ ਮਾਤਾ ਸੁਰਿੰਦਰ ਕੌਰ ਬਹੁਤ ਹੀ ਧਾਰਮਿਕ ਬਿਰਤੀ ਤੇ ਹੱਸਮੁਖ ਸੁਭਾਅ ਦੇ ਮਾਲਕ ਸਨ ਜਿਨ੍ਹਾਂ ਦਾ ਅੰਤਿਮ ਸੰਸਕਾਰ ਇਗਲੈਂਡ ਵਿਖੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿੱਚ ਲਖਵੀਰ ਸਿੰਘ ਬਿੱਟੂ ਲਸਾੜਾ ਨਾਲ ਇਟਲੀ ਦੀਆਂ ਧਾਰਮਿਕ, ਸਮਾਜ ਸੇਵੀ ਤੇ ਖੇਡ ਖੇਤਰ ਦੀਆਂ ਸ਼ਖ਼ਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
 


author

Vandana

Content Editor

Related News