ਲਾਹੌਰ ਅਦਾਲਤ ਦਾ ਹੁਕਮ : ਲੋੜ ਪੈਣ ’ਤੇ ਇਮਰਾਨ ਖਾਨ ਨੂੰ ਐਂਬੂਲੈਂਸ ’ਚ ਲਿਆਕੇ ਕਰੋ ਪੇਸ਼

Friday, Feb 17, 2023 - 09:29 AM (IST)

ਲਾਹੌਰ ਅਦਾਲਤ ਦਾ ਹੁਕਮ : ਲੋੜ ਪੈਣ ’ਤੇ ਇਮਰਾਨ ਖਾਨ ਨੂੰ ਐਂਬੂਲੈਂਸ ’ਚ ਲਿਆਕੇ ਕਰੋ ਪੇਸ਼

ਲਾਹੌਰ (ਅਨਸ)- ਲਾਹੌਰ ਹਾਈ ਕੋਰਟ (ਐੱਲ. ਐੱਚ. ਸੀ.) ਨੇ ਹੁਕਮ ਦਿੱਤਾ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਪ੍ਰਧਾਨ ਇਮਰਾਨ ਖਾਨ ਜੇਕਰ ਜ਼ਖ਼ਮੀ ਹੋ ਗਏ ਹਨ ਅਤੇ ਤੁਰ ਫਿਰ ਨਹੀਂ ਸਕਦੇ ਹਨ ਤਾਂ ਉਨ੍ਹਾਂ ਨੂੰ ਐਂਬੂਲੈਂਸ ਵਿਚ ਲੈ ਕੇ ਆਉਣਾ ਚਾਹੀਦਾ ਹੈ, ਕਿਉਂਕਿ ਉਹ ਇਕ ਮਾਮਲੇ ਵਿਚ ਸੁਰੱਖਿਅਤ ਬੇਲ ਚਾਹੁੰਦੇ ਹਨ। ਜੀਓ ਨਿਊਜ਼ ਮੁਤਾਬਕ ਕਿ ਜਸਟਿਸ ਤਾਰਿਕ ਸਲੀਮ ਸ਼ੇਖ ਦੀ ਇਹ ਟਿੱਪਣੀ ਬੁੱਧਵਾਰ ਨੂੰ ਓਦੋਂ ਆਈ, ਜਦੋਂ ਉਨ੍ਹਾਂ ਨੇ ਪਾਕਿਸਤਾਨ ਦੇ ਚੋਣ ਕਮਿਸ਼ਨ (ਈ. ਸੀ. ਪੀ.) ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਲਈ ਖਾਨ ਦੇ ਖ਼ਿਲਾਫ਼ ਦਰਜ ਇਕ ਮਾਮਲੇ ਵਿਚ ਸੁਰੱਖਿਅਤ ਜ਼ਮਾਨਤ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਕੀਤੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸਲਾਮਾਬਾਦ ਵਿਚ ਅੱਤਵਾਦ ਰੋਕੂ ਅਦਾਲਤ (ਏ. ਟੀ. ਸੀ.) ਵਲੋਂ ਇਸੇ ਮਾਮਲੇ ਵਿਚ ਉਨ੍ਹਾਂ ਦੀ ਜ਼ਮਾਨਤ ਖਾਰਿਜ ਕਰਨ ਤੋਂ ਬਾਅਦ ਪੀ.ਟੀ.ਆਈ. ਮੁਖੀ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ। ਈ. ਸੀ. ਪੀ. ਵਲੋਂ ਤੋਸ਼ਾਖਾਨਾ ਦੇ ਫੈਸਲੇ ਦੇ ਐਲਾਨ ਤੋਂ ਬਾਅਦ ਪਿਛਲੇ ਸਾਲ ਅਕਤੂਬਰ ਵਿਚ ਪੀ.ਟੀ.ਆਈ. ਨੇਤਾ ’ਤੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੇ ਕਾਰਨ ਦੇਸ਼ਵਿਆਪੀ ਵਿਰੋਧ ਹੋਇਆ ਸੀ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਵਿਆਹ ਦੇ 5 ਦਿਨ ਬਾਅਦ ਹਿੰਦੂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖੇਤ 'ਚੋਂ ਮਿਲੀ ਲਾਸ਼

3 ਨਵੰਬਰ ਨੂੰ ਇਕ ਰੈਲੀ ਵਿਚ ਵਜੀਰਾਬਾਦ ਵਿਚ ਹੱਤਿਆ ਦੀ ਕੋਸ਼ਿਸ਼ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਇਮਰਾਨ ਖਾਨ ਮੈਡੀਕਲ ਆਧਾਰ ’ਤੇ ਜ਼ਮਾਨਤ ’ਤੇ ਸਨ। ਅੱਤਵਾਦ ਰੋਕੂ ਅਦਾਲਤ ਨੇ ਸਿਰਫ਼ ਇਮਰਾਨ ਖਾਨ ਨੂੰ ਤਲਬ ਕੀਤਾ ਸੀ, ਸਗੋਂ ਬੈਕਿੰਗ ਅਦਾਲਤ ਨੇ ਖਾਨ ਨੂੰ ਪਾਬੰਦੀਸ਼ੁਦਾ ਫੰਡਿੰਗ ਮਾਮਲੇ ਵਿਚ ਪੇਸ਼ ਹੋਣ ਲਈ ਵੀ ਕਿਹਾ ਸੀ। ਹਾਲਾਂਕਿ, ਇਸਲਾਮਾਬਾਦ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਰਾਹਤ ਦਿੰਦੇ ਹੋਏ ਬੈਂਕਿੰਗ ਅਦਾਲਤ ਨੂੰ 22 ਫਰਵਰੀ ਤੱਕ ਆਪਣਾ ਫ਼ੈਸਲਾ ਸੁਣਾਉਣ ਦਾ ਹੁਕਮ ਦਿੱਤਾ ਸੀ। ਸੁਣਵਾਈ ਦੀ ਸ਼ੁਰੂਆਤ ਵਿਚ, ਇਮਰਾਨ ਖਾਨ ਦੇ ਕਾਨੂੰਨੀ ਸਲਾਹਕਾਰ ਨੇ ਤਰਕ ਦਿੱਤਾ ਕਿ ਉਨ੍ਹਾਂ ਦੀ ਮੈਡੀਕਲ ਰਿਪੋਰਟ ਮੁਤਾਬਕ ਪੀ.ਟੀ.ਆਈ. ਮੁਖੀ ਲਈ ਚਲਣਾ ਮੁਸ਼ਕਲ ਹੈ। ਉਨ੍ਹਾਂ ਨੇ ਕਿਹਾ ਕਿ ਇਮਰਾਨ ਖਾਨ ਉਂਝ ਤਾਂ ਸਬੰਧਤ ਅਦਾਲਤ ਵਿਚ ਪੇਸ਼ ਹੋਣਾ ਚਾਹੁੰਦੇ ਹਨ ਪਰ ਡਾਕਟਰਾਂ ਨੇ ਉਨ੍ਹਾਂ ਨੂੰ 3 ਹਫ਼ਤੇ ਤੱਕ ਚੱਲਣ ਵਿਚ ਸਮਰੱਥ ਨਹੀਂ ਦੱਸਿਆ ਹੈ। ਇਮਰਾਨ ਖਾਨ ਦੇ ਵਕੀਲ ਨੇ ਅਦਾਲਤ ਨੇ ਅਪੀਲ ਕੀਤੀ ਕਿ ਉਨ੍ਹਾਂ ਨੂੰ ਮੈਡੀਕਲ ਆਧਾਰ ’ਤੇ ਸੁਰੱਖਿਅਤ ਜ਼ਮਾਨਤ ਦਿੱਤੀ ਜਾਵੇ। ਇਸ ’ਤੇ ਜਸਟਿਸ ਸਲੀਮ ਨੇ ਕਿਹਾ ਕਿ ਪ੍ਰੋਟੈਕਟਿਵ ਬੇਲ ਦੇ ਮਾਮਲੇ ਵਿਚ ਵੀ ਸ਼ੱਕੀ ਦੀ ਪੇਸ਼ੀ ਜ਼ਰੂਰੀ ਹੈ।

ਇਹ ਵੀ ਪੜ੍ਹੋ: ਇਮਰਾਨ ਖਾਨ ਦੀ ਅੰਤਰਿਮ ਜ਼ਮਾਨਤ ਖਾਰਿਜ, ਜਾਣਾ ਪੈ ਸਕਦੈ ਜੇਲ੍ਹ

 ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News