ਪਾਕਿਸਤਾਨ ’ਚ ਮਹਿੰਗਾਈ ਦਰ 8.4 ਫੀਸਦੀ, ਵਪਾਰੀਆਂ ’ਚ ਮਚੀ ਹਾਹਾਕਾਰ
Thursday, Sep 16, 2021 - 10:23 AM (IST)
ਲਾਹੌਰ (ਇੰਟ.) - ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਦਾ ਉਤਸਵ ਮਨਾ ਰਹੇ ਪਾਕਿਸਤਾਨ ਦੇ ਲੋਕ ਵਿਸ਼ੇਸ਼ ਤੌਰ ’ਤੇ ਵਪਾਰੀ ਮਹਿੰਗਾਈ ਦੇ ਅੱਤਵਾਦ ਦੇ ਮੁਹਰੇ ਬੇਵੱਸ ਹਨ। ਦੇਸ਼ ਵਿੱਚ ਮਹਿੰਗਾਈ ਲਗਾਤਾਰ 8.4 ਫੀਸਦੀ ਦੀ ਦਰ ਨਾਲ ਬਣੀ ਹੋਈ ਹੈ, ਜਿਸ ਨਾਲ ਹਰੇਕ ਪਾਸੇ ਹਾਹਾਕਾਰ ਮਚੀ ਹੋਈ ਹੈ। ਮਹਿੰਗਾਈ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਵਪਾਰੀਆਂ ਨੇ ਇਕ ਟੀ. ਵੀ. ਚੈਨਲ ’ਤੇ ਆਪਣੇ ਮਨ ਦੀ ਭੜਾਸ ਕੱਢੀ ਅਤੇ ਸਰਕਾਰ ਦਾ ਧਿਆਨ ਆਪਣੀਆਂ ਪ੍ਰੇਸ਼ਾਨੀਆਂ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਮੁੰਡੇ ਨੇ ਪਾਕਿ ਦੀ ਕੁੜੀ ਨਾਲ ਲਈਆਂ ਲਾਵਾਂ, ਫੇਸਬੁੱਕ ’ਤੇ ਇੰਝ ਹੋਈ ਸੀ ਪਿਆਰ ਦੀ ਸ਼ੁਰੂਆਤ
ਟਰਾਂਸਪੋਰਟ ਨਾਲ ਜੁੜੇ ਇਕ ਵਪਾਰੀ ਨੇ ਦੱਸਿਆ ਕਿ ਪੈਟਰੋਲ -ਡੀਜ਼ਲ ਮਹਿੰਗਾ ਹੋਣ ਕਾਰਨ ਕਿਰਾਏ ’ਤੇ ਗੱਡੀਆਂ ਲੈ ਕੇ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ। ਵਪਾਰੀਆਂ ਨੇ ਕਿਹਾ ਕਿ ਰੋਜ਼ ਟੈਕਸ ਲਗਾਕੇ ਸਰਕਾਰ ਦੇ ਅਧਿਕਾਰੀ ਆਪਣੀਆਂ ਤਿਜੋਰੀਆਂ ਭਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੂੰ ਗਰੀਬਾਂ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ। ਇਕ ਵਪਾਰੀ ਨੇ ਦੱਸਿਆ ਕਿ ਟੈਕਸ ਲਗਾਉਣ ਨਾਲ ਹਰ ਚੀਜ਼ ਕੀਮਤ 500 ਤੋਂ 1000 ਰੁਪਏ ਤੱਕ ਵਧ ਜਾਂਦੀ ਹੈ, ਜਿਸ ਨਾਲ ਕਾਰੋਬਾਰ ਕਰਨਾ ਲਗਾਤਾਰ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਬਾਜ਼ਾਰ ਵਿੱਚ ਸੁੰਨ ਛਾਈ ਹੋਈ ਹੈ। ਉਨ੍ਹਾਂ ਕਿਹਾ ਕਿ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਛੋਹ ਰਹੀਆਂ ਹਨ। ਵਪਾਰੀਆਂ ਨੇ ਮੁਸ਼ਰੱਫ-ਕਾਲ ਯਾਦ ਕਰਦੇ ਹੋਏ ਕਿਹਾ ਕਿ ਉਸ ਸਮੇਂ ਡਾਲਰ ਦਾ ਰੇਟ ਕਦੇ ਨਹੀਂ ਵਧਿਆ ਸੀ, ਜਿਸ ਨਾਲ ਜ਼ਿੰਦਗੀ ਥੋੜ੍ਹੀ ਆਸਾਨ ਸੀ।