ਡਲਿਵਰੀ ਡੇਟ ਅੱਗੇ ਪਾਉਣ ਵਾਲੀ ਲੇਬਰ MP ਨੇ ਬੇਟੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

01/20/2019 5:24:25 PM

ਲੰਡਨ (ਏਜੰਸੀ)- ਬੰਗਲਾਦੇਸ਼ ਮੂਲ ਦੀ ਬ੍ਰਿਟੇਨ ਦੀ 36 ਸਾਲਾ ਸੰਸਦ ਮੈਂਬਰ ਨੇ ਯੂਰਪੀ ਸੰਘ ਤੋਂ ਵੱਖ ਹੋਣ ਲਈ ਪ੍ਰਸਤਾਵਿਤ ਇਤਿਹਾਸਕ ਵੋਟਿੰਗ ਵਿਚ ਵੋਟ ਪਾਉਣ ਲਈ ਆਪਣੀ ਡਲਿਵਰੀ ਤਰੀਕ ਡਾਕਟਰ ਨਾਲ ਸਲਾਹ ਕਰਕੇ ਅੱਗੇ ਪਾ ਦਿੱਤੀ ਸੀ। ਹੁਣ ਉਨ੍ਹਾਂ ਨੇ ਆਪਣੇ ਬੱਚੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਸਿੱਦਿਕ ਦਾ ਵਿਆਹ ਕ੍ਰਿਸ ਪਰਸੀ ਨਾਲ ਹੋਇਆ ਹੈ, ਨੇ ਆਪਣੇ ਪੁੱਤਰ ਰਾਫੇਲ ਮੁਜੀਬ ਸਟੋਂਜ ਪਰਸੀ ਦੀਆਂ ਜਨਮ ਦੀਆਂ ਪਹਿਲੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ, ਜਿਸ ਦਾ ਜਨਮ ਵੀਰਵਾਰ ਨੂੰ ਹੋਇਆ। ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ ਕਿ ਪੁੱਤਰ ਰਾਫੇਲ ਮੁਜੀਬ ਸਟੋਂਜ ਪਰਸੀ ਤੇਰਾ ਦੁਨੀਆ ਵਿਚ ਸਵਾਗਤ ਹੈ। ਇਸ 'ਤੇ ਕ੍ਰਿਸ ਪਰਸੀ ਨੇ ਡਾਕਟਰਾਂ, ਸਟਾਫ ਨਰਸ ਅਤੇ ਪੂਰੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ।

PunjabKesari

ਲੇਬਰ ਪਾਰਟੀ ਦੀ ਸੰਸਦ ਟਿਊਲਿਪ ਸਿੱਦਿਕ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਭਾਂਜੀ ਹੈ। ਉਨ੍ਹਾਂ ਨੂੰ ਡਾਕਟਰਾਂ ਨੇ ਸੋਮਵਾਰ ਜਾਂ ਮੰਗਲਵਾਰ ਨੂੰ ਸੀਜ਼ੇਰੀਅਨ ਕਰਵਾਉਣ ਦੀ ਸਲਾਹ ਦਿੱਤੀ ਸੀ, ਪਰ ਉਨ੍ਹਾਂ ਨੇ ਇਸ ਕਾਰਵਾਈ ਨੂੰ ਵੀਰਵਾਰ ਤੱਕ ਲਈ ਟਾਲ ਦਿੱਤੀ ਤਾਂ ਜੋ ਉਹ ਹਾਊਸ ਆਫ ਕਾਮਨਸ ਵਿਚ ਮੰਗਲਵਾਰ ਨੂੰ ਬ੍ਰੈਗਜ਼ਿਟ ਸਮਝੌਤੇ ਲਈ ਹੋਣ ਵਾਲੀ ਵੋਟਿੰਗ ਵਿਚ ਵੋਟ ਪਾ ਸਕਣ। ਸਿੱਦਿਕ ਨੇ ਈਵਨਿੰਗ ਸਟੈਂਡਰਡ ਨੂੰ ਦੱਸਿਆ ਕਿ ਇਹ ਉਨ੍ਹਾਂ ਦਾ ਦੂਜਾ ਬੱਚਾ ਹੈ। ਪਹਿਲੀ ਡਲਿਵਰੀ ਦੌਰਾਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਉਹ ਆਪਣੇ ਦੂਜੇ ਬੱਚੇ ਨੂੰ ਸੀਜ਼ੇਰੀਅਨ ਪ੍ਰਕਿਰਿਆ ਤੋਂ ਚਾਰ ਫਰਵਰੀ ਨੂੰ ਜਨਮ ਦੇਣ ਵਾਲੀ ਸੀ। ਪਰ ਗਰਭਧਾਰਨ ਦੌਰਾਨ ਸ਼ੂਗਰ ਹੋਣ ਕਾਰਨ ਉਨ੍ਹਾਂ ਨੂੰ ਡਾਕਟਰਾਂ ਨੇ ਡਲਿਵਰੀ ਦੀ ਤਰੀਕ ਨੂੰ ਇਸ ਸੋਮਵਾਰ ਅਤੇ ਮੰਗਲਵਾਰ ਨੂੰ ਤੈਅ ਕਰਨ ਨੂੰ ਕਿਹਾ ਸੀ।


Sunny Mehra

Content Editor

Related News