ਆਪਣੀ ਸੁਰੱਖਿਆ ''ਤੇ ਹਰ ਮਹੀਨੇ 2 ਕਰੋੜ ਰੁਪਏ ਤੋਂ ਵੀ ਜ਼ਿਆਦਾ ਖਰਚ ਕਰਦੀ ਹੈ ਕਾਇਲੀ ਜੇਨਰ

Sunday, Dec 01, 2019 - 07:07 PM (IST)

ਆਪਣੀ ਸੁਰੱਖਿਆ ''ਤੇ ਹਰ ਮਹੀਨੇ 2 ਕਰੋੜ ਰੁਪਏ ਤੋਂ ਵੀ ਜ਼ਿਆਦਾ ਖਰਚ ਕਰਦੀ ਹੈ ਕਾਇਲੀ ਜੇਨਰ

ਵਾਸ਼ਿੰਗਟਨ (ਏਜੰਸੀ)- ਹਾਲੀਵੁੱਡ ਸਟਾਰ ਕਾਇਲੀ ਜੇਨਰ ਆਪਣੇ ਬੋਲਡ ਅਤੇ ਸੈਕਸੀ ਲੁੱਕ ਲਈ ਪ੍ਰਸਿੱਧ ਹੈ ਪਰ ਗੱਲ ਹੋਰ ਹੈ, ਜੋ ਉਨ੍ਹਾਂ ਨੂੰ ਬਾਕੀ ਸਾਰੇ ਸਟਾਰ ਤੋਂ ਅਲੱਗ ਬਣਾਉਂਦਾ ਹੈ। ਹਾਲ ਹੀ 'ਚ ਕਾਈਲੀ ਦੀ ਮਾਂ ਅਮਰੀਕਾ ਦੀ ਮਸ਼ਹੂਰ ਐਕਟ੍ਰੈਸ ਕੈਟਲਿਨ ਜੇਨਰ ਨੇ ਇਕ ਇੰਟਰਵਿਊ 'ਚ ਵੱਡਾ ਖੁਲਾਸਾ ਕੀਤਾ ਹੈ। ਕੈਟਲਿਨ ਮੁਤਾਬਕ ਉਨ੍ਹਾਂ ਦੀ ਧੀ ਆਪਣੀ ਸੁਰੱਖਿਆ 'ਤੇ ਹਰ ਮਹੀਨੇ ਭਾਰੀ ਖਰਚਾ ਕਰਦੀ ਹੈ, ਜਿੰਨਾ ਕਈ ਲੋਕਾਂ ਨੂੰ ਕਮਾਉਣ ਵਿਚ ਸਾਲਾਂ ਦਾ ਸਮਾਂ ਲੱਗ ਜਾਂਦਾ ਹੈ।

PunjabKesari
ਕੈਟਲਿਨ ਜੇਨਰ ਇਕ ਟੀ.ਵੀ. ਐਕਟ੍ਰੈਸ ਹੈ ਅਤੇ ਉਹ ਓਲੰਪਿਕ ਸੋਨ ਤਮਗਾ ਜੇਤੂ ਵੀ ਰਹਿ ਚੁੱਕੀ ਹੈ। ਹਾਲ ਹੀ ਵਿਚ ਇਕ ਟੀ.ਵੀ. ਸ਼ੋਅ ਨੂੰ ਦਿੱਤੇ ਇੰਟਰਵਿਊ ਵਿਚ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਧੀ ਕਾਇਲੀ ਜੇਨਰ ਆਪਣੀ ਸੁਰੱਖਿਆ 'ਤੇ 400,000 ਡਾਲਰ (2,87,01,600 ਭਾਰਤੀ ਰੁਪਇਆ) ਖਰਚ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਬਿਨਾਂ ਸੁਰੱਖਿਆ ਗਾਰਡ ਦੇ ਘਰ ਤੋਂ ਬਾਹਰ ਕਦਮ ਤੱਕ ਨਹੀਂ ਰੱਖਦਾ। ਦੱਸ ਦਈਏ ਕਿ ਹਾਲੀਵੁੱਡ ਸਟਾਰ ਕਾਇਲੀ ਜੇਨਰ ਖੁਦ ਵੀ ਇਕ ਮਾਡਲ ਹੈ।

PunjabKesari
ਦਰਅਸਲ ਬ੍ਰਿਟਿਸ਼ ਰਿਆਲਿਟੀ ਟੀ.ਵੀ. ਸ਼ੋਅ ਦੇ ਸਾਰੇ ਸਟਾਰ ਇਕ ਸਥਾਨ 'ਤੇ ਮੌਜੂਦ ਹੋਏ ਜਿੱਥੇ ਉਨ੍ਹਾਂ ਕੋਲੋਂ ਸਵਾਲ ਜਵਾਬ ਕੀਤਾ ਗਿਆ। ਇਸ ਦੌਰਾਨ ਕੈਟਲਿਨ ਜੇਨਰ ਵੀ ਉਥੇ ਮੌਜੂਦ ਰਹੀ। ਇੰਟਰਵਿਊ ਦੌਰਾਨ ਐਕਟਰ ਕਲਿਫ ਪੈਰਿਸ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਲੋਕ ਹਰ ਥਾਂ ਆਪਣੀ ਸੁਰੱਖਿਆ ਦੇ ਨਾਲ ਜਾਂਦੇ ਹਨ? ਤਾਂ ਉਨ੍ਹਾਂ ਨੇ ਕਿਹਾ ਕਿ ਜੀ ਹਾਂ ਸਭ ਜਗ੍ਹਾ। 70 ਸਾਲਾ ਸਟਾਰ ਕੈਟਲਿਨ ਜੇਨਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਸੁਰੱਖਿਆ ਦਾ ਇਕ ਵੱਡਾ ਹਿੱਸਾ ਛੋਟੀ ਧੀ ਕਾਇਲੀ ਜੇਨਰ ਦੀ ਸੁਰੱਖਿਆ 'ਤੇ ਖਰਚ ਹੁੰਦਾ ਹੈ।

PunjabKesari
ਕੈਟਲਿਨ ਜੇਨਰ ਨੇ ਕਿਹਾ ਕਿ ਕਾਇਲੀ ਜੇਨਰ ਦੀ ਸੁਰੱਖਿਆ 'ਤੇ ਹਰ ਮਹੀਨੇ ਤਕਰੀਬਨ 2,87,01,600 ਰੁਪਏ ਦਾ ਖਰਚ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਇਲੀ ਹਰ ਸਮੇਂ ਸੁਰੱਖਿਆ ਗਾਰਡਾਂ ਨਾਲ ਘਿਰੀ ਰਹਿੰਦੀ ਹੈ। ਕੈਟਲਿਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਵੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਹਰ ਸਮੇਂ ਸੁਰੱਖਿਆ ਘੇਰੇ ਦੇ ਨਾਲ ਬਾਹਰ ਜਾਣਾ ਪੈਂਦਾ ਹੈ ਪਰ ਉਨ੍ਹਾਂ ਨੂੰ ਹੁਣ ਇਸ ਦੀ ਆਦਤ ਹੋ ਚੁੱਕੀ ਹੈ। ਕੈਟਲਿਨ ਨੇ ਕਿਹਾ ਕਿ ਉਨ੍ਹਾਂ ਨੂੰ ਸੁਰੱਖਿਆ ਗਾਰਡ ਪਸੰਦ ਹਨ।


author

Sunny Mehra

Content Editor

Related News