ਕੁਵੈਤ ਨੇ 12-15 ਉਮਰ ਵਰਗ ਦੇ ਬੱਚਿਆਂ ਦੇ ਟੀਕਾਕਰਨ ਦੀ ਕੀਤੀ ਸ਼ੁਰੂਆਤ
Monday, Jul 19, 2021 - 02:12 PM (IST)
ਕੁਵੈਤ ਸਿਟੀ (ਭਾਸ਼ਾ): ਕੁਵੈਤ ਨੇ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਨਵੇਂ ਸਕੂਲ ਸਾਲ ਦੀ ਤਿਆਰੀ ਲਈ ਕੋਵਿਡ-19 ਖ਼ਿਲਾਫ਼ 12-15 ਸਾਲ ਦੀ ਉਮਰ ਦੇ ਬੱਚਿਆਂ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਕੁਵੈਤ ਦੇ ਸਿਹਤ ਮੰਤਰਾਲੇ ਦੇ ਜਨ ਸਿਹਤ ਮਾਮਲਿਆਂ ਲਈ ਸਹਾਇਕ ਅੰਡਰ ਸੈਕਟਰੀ ਬੁਥੈਨਾ ਅਲ-ਮੁਦਾਫ ਨੇ ਐਤਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਟੀਕਾਕਰਨ ਮੁਹਿੰਮ ਛੇ ਰਾਜਾਂ ਦੇ ਸਿਹਤ ਕੇਂਦਰਾਂ ਵਿਚ ਸ਼ੁਰੂ ਹੋਈ ਹੈ।“ ਉਹਨਾਂ ਨੇ ਕਿਹਾ ਕਿ ਅੱਜ ਬੱਚਿਆਂ ਦੇ ਟੀਕਾਕਰਨ ਦਾ ਵਧੀਆ ਨਤੀਜਾ ਸੀ।
ਟੀਕਾਕਰਨ ਲਈ ਰਜਿਸਟ੍ਰੇਸ਼ਨ ਅਜੇ ਵੀ ਖੁੱਲੀ ਹੈ। ਇਸ ਲਈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਰਜਿਸਟਰ ਕਰਵਾਉਣ ਵਿਚ ਮਦਦ ਕਰਨ ਅਤੇ ਨਿਰਧਾਰਤ ਤਾਰੀਖ਼ ਨੂੰ ਟੀਕਾ ਪ੍ਰਾਪਤ ਕਰਨ।ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ, ਕੁਵੈਤ ਨੇ 25 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਗਰਮੀਆਂ ਦੇ ਕਲੱਬਾਂ ਸਮੇਤ ਬੱਚਿਆਂ ਲਈ ਸਾਰੀਆਂ ਗਤੀਵਿਧੀਆਂ ਅਗਲੇ ਨੋਟਿਸ ਤੱਕ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।ਮਾਰਚ ਵਿਚ, ਸਿਹਤ ਮੰਤਰੀ ਬਾਸੈਲ ਅਲ-ਸਬਾਹ ਨੇ ਸਤੰਬਰ ਤੋਂ ਸਕੂਲਾਂ ਵਿਚ ਅਧਿਐਨ ਦੁਬਾਰਾ ਸ਼ੁਰੂ ਕਰਨ ਦੀ ਘੋਸ਼ਣਾ ਇਸ ਗੱਲ ਦੀ ਪੁਸ਼ਟੀ ਕਰਦਿਆਂ ਕੀਤੀ ਸੀ ਕਿ ਸਾਰੇ ਵਿਦਿਆਰਥੀ, ਅਧਿਆਪਕ ਅਤੇ ਪ੍ਰਸ਼ਾਸਕੀ ਸੰਸਥਾਵਾਂ ਨੇ ਉਦੋਂ ਤੱਕ ਟੀਕਾਕਰਨ ਪੂਰਾ ਕਰ ਲਿਆ ਹੋਵੇਗਾ।
ਪੜ੍ਹੋ ਇਹ ਅਹਿਮ ਖਬਰ- ਚਿੰਤਾਜਨਕ : ਦਵਾਈਆਂ ਦੀ ਓਵਰਡੋਜ਼ ਨਾਲ ਅਮਰੀਕਾ 'ਚ 93 ਹਜ਼ਾਰ ਮੌਤਾਂ
ਗੌਰਤਲਬ ਹੈ ਕਿ ਕੁਵੈਤ ਵਿਚ ਕੋਰੋਨਾ ਦੇ 385,782 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਦੇਸ ਵਿਚ ਹੁਣ ਤੱਕ ਕੋਰੋਨਾ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 2221 ਹੋ ਚੁੱਕੀ ਹੈ। ਕੁਵੈਤ ਵਿਚ ਹੁਣ ਤੱਕ 366,250 ਮਰੀਜ਼ ਠੀਕ ਵੀ ਹੋਏ ਹਨ ਅਤੇ 16513 ਐਕਟਿਵ ਮਾਮਲੇ ਹਨ।
ਨੋਟ- ਕੁਵੈਤ ਵਿਚ ਬੱਚਿਆਂ ਦੇ ਟੀਕਾਕਰਨ ਦੀ ਸ਼ੁਰੂਆਤ ਬਾਰੇ ਕੁਮੈਂਟ ਕਰ ਦਿਓ ਰਾਏ।